ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​‘ਧਾਰਾ 370 ਖ਼ਤਮ ਕਰਨ ਦੇ ਬਦਲੇ ਵਜੋਂ ਮੁੰਬਈ ’ਤੇ ਹੋ ਸਕਦੈ ਹਿੰਸਕ ਹਮਲਾ’

​​​​​​​‘ਧਾਰਾ 370 ਖ਼ਤਮ ਕਰਨ ਦੇ ਬਦਲੇ ਵਜੋਂ ਮੁੰਬਈ ’ਤੇ ਹੋ ਸਕਦੈ ਹਿੰਸਕ ਹਮਲਾ’

ਭਾਰਤ ਸਰਕਾਰ ਵੱਲੋਂ ਜੰਮੂ–ਕਸ਼ਮੀਰ ’ਚ ਧਾਰਾ 370 ਅਤੇ 35–ਏ ਖ਼ਤਮ ਕਰਨ ਤੋਂ ਬਾਅਦ ਹੁਣ ਦੇਸ਼ ਵਿੱਚ ਅੱਤਵਾਦੀ ਹਮਲਿਆਂ ਦਾ ਖ਼ਤਰਾ ਤੇ ਖ਼ਦਸ਼ਾ ਵਧ ਗਿਆ ਹੈ। ਹੁਣ ਤਾਜ਼ਾ ਖ਼ੁਫ਼ੀਆ ਜਾਣਕਾਰੀ ਮੁਤਾਬਕ ਪਾਕਿਸਤਾਨ ਸਮਰਥਨ ਪ੍ਰਾਪਤ ਅੱਤਵਾਦੀ ਮੁੰਬਈ ਉੱਤੇ ਹਿੰਸਕ ਹਮਲੇ ਕਰਨ ਦੀ ਯੋਜਨਾ ਉਲੀਕ ਰਹੇ ਹਨ।

 

 

ਇਹੋ ਡਰ ਤਾਂ ਸਰਕਾਰ ਨੂੰ ਪਹਿਲਾਂ ਵੀ ਸੀ; ਇਸੇ ਲਈ ਤਾਂ 38,000 ਤੋਂ ਵੀ ਵੱਧ ਨੀਮ ਫ਼ੌਜੀ ਬਲਾਂ ਦੇ ਜਵਾਨ ਪਿਛਲੇ 10 ਕੁ ਦਿਨਾਂ ਦੌਰਾਨ ਹੀ ਕਸ਼ਮੀਰ ਵਾਦੀ ’ਚ ਭੇਜੇ ਗਏ ਹਨ।

 

 

ਇਸੇ ਕਾਰਨ ਜੰਮੂ–ਕਸ਼ਮੀਰ ਵਿੱਚ ਇਸ ਵੇਲੇ ਕਰਫ਼ਿਊ ਵਰਗਾ ਮਾਹੌਲ ਹੈ; ਉਂਝ ਭਾਵੇਂ ਉੱਥੇ ਸਿਰਫ਼ ਧਾਰਾ 144 ਲਾਗੂ ਹੈ। ਲੋਕ ਆਪੇ ਹੀ ਡਰਦੇ ਮਾਰੇ ਘਰਾਂ ‘ਚੋਂ ਬਾਹਰ ਨਹੀਂ ਨਿੱਕਲ ਰਹੇ।

 

 

ਮੋਬਾਇਲ ਤੇ ਇੰਟਰਨੈੱਟ ਸੇਵਾਵਾਂ ਬੀਤੇ ਐਤਵਾਰ ਤੋਂ ਬੰਦ ਪਈਆਂ ਹਨ।

 

 

ਖ਼ੁਫ਼ੀਆ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਸਮੇਤ ਸਮੁੱਚੇ ਦੇਸ਼ ਵਿੱਚ ਹੀ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai may be attacked in retaliation for abrogating Section 370