ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਬੁਲਾਰੇ ਪ੍ਰਿਯੰਕਾ ਦੀ ਧੀ ਨਾਲ ਰੇਪ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਪ੍ਰਿਯੰਕਾ ਚਤੁਰਵੇਦੀ

ਕਾਂਗਰਸ ਬੁਲਾਰੇ ਪ੍ਰਿਯੰਕਾ ਚਤੁਰਵੇਦੀ ਦੀ ਧੀ ਨਾਲ ਬਲਾਤਕਾਰ ਕਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਮੁੰਬਈ ਪੁਲਿਸ ਨੇ ਗੁਜਰਾਤ ਤੋਂ ਗ੍ਰਿਫਤਾਰ ਕਰ ਲਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ  ਨਿਰਦੇਸ਼ ਤੋਂ ਬਾਅਦ ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਧਮਕੀ ਦੇਣ ਵਾਲੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ। ਪ੍ਰਿਯੰਕਾ ਨੂੰ ਮੱਧ ਪ੍ਰਦੇਸ਼ ਦੇ ਮੰੰਦਸੌਰ 'ਚ ਵਾਇਰਲ ਹੋ ਰਹੇ ਇੱਕ ਫਰਜ਼ੀ ਸੰਦੇਸ਼ ਨੂੰ ਲੈ ਕੇ ਇਹ ਧਮਕੀ ਦਿੱਤੀ ਗਈ ਸੀ।

 

ਮੰਗਲਵਾਰ ਨੂੰ ਪੁਲੀਸ ਡਿਪਟੀ ਕਮਿਸ਼ਨਰ ਦੀਪਕ ਦੇਵਰਾਜ ਨੇ ਕਿਹਾ, "ਗੋਰੇਗਾਂਵ ਪੁਲਿਸ ਨੇ ਆਈਪੀਸੀ  ਧਾਰਾ 509 'ਤੇ ਸੂਚਨਾ ਤਕਨੀਕ ਕਾਨੂੰਨ ਅਤੇ ਬਾਲ ਯੋਨ ਸ਼ੋਸ਼ਣ ਰੋਕਥਾਮ ਕਾਨੂੰਨ ਤਹਿਤ ਟਵਿੱਟਰ ਹੈਂਡਲ '@GirishK1605'  ਨਾਮ ਦੇ ਇੱਕ ਅਣਜਾਣ ਵਿਅਕਤੀ ਖਿਲਾਫ ਇੱਕ ਕੇਸ ਦਾਇਰ ਕੀਤਾ ਸੀ। 

 

ਪ੍ਰਿਯੰਕਾ ਨੇ ਸੋਮਵਾਰ ਨੂੰ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ।ਇਸ ਟਵਿੱਟਰ ਹੈਂਡਲ ਕਰਨ ਵਾਲੇ ਨੇ ਟਵੀਟ ਕੀਤਾ ਸੀ ਕਿ ਉਹ ਪ੍ਰਿਯੰਕਾ ਦੀ ਦਸ ਸਾਲ ਦੀ ਬੇਟੀ ਨਾਲ ਬਲਾਤਕਾਰ ਕਰੇਗਾ। ਕਾਂਗਰਸ ਬੁਲਾਰੇ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਪ੍ਰੋਫਾਇਲ 'ਤੇ ਭਗਵਾਨ ਰਾਮ ਦੀ ਤਸਵੀਰ ਲਗਾਉਣ ਦੇ ਬਾਵਜੂਦ ਅਣਪਛਾਤੇ ਟਵਿੱਟਰ ਟ੍ਰੋਲ ਨੇ ਅਜਿਹੀ ਧਮਕੀ ਦੇਣ ਤੋਂ ਪਹਿਲਾਂ ਇੱਕ ਵਾਰ ਨਹੀਂ ਸੋਚਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai Police arrests a man from Ahmedabad on charges of threatening Congress spokesperson Priyanka Chaturvedi via Twitter