ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Aarey Forest: ਹਾਈਕੋਰਟ ਦੇ ਆਦੇਸ਼ ਬਾਅਦ ਲੋਕਾਂ ਦਾ ਪ੍ਰਦਰਸ਼ਨ ਜਾਰੀ

Aarey Forest: ਹਾਈਕੋਰਟ ਦੇ ਆਦੇਸ਼ ਬਾਅਦ ਲੋਕਾਂ ਦਾ ਪ੍ਰਦਰਸ਼ਨ ਜਾਰੀ

ਬੰਬਈ ਹਾਈਕੋਰਟ ਨੇ ਆਰੇ ਕਾਲੋਨੀ ਨੂੰ ਵਣ ਖੇਤਰ ਐਲਾਨ ਕਰਨ ਅਤੇ ਉਥੋਂ ਦਰਖਤ ਦੀ ਕਟਾਈ ਸਬੰਧੀ ਬੀਐਮਸੀ ਦੇ ਇਕ ਫੈਸਲੇ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਵੀ ਉਥੇ ਲੋਕਾਂ ਦਾ ਦੇਰ ਰਾਤ ਪ੍ਰਦਰਸ਼ਨ ਜਾਰੀ ਰਿਹਾ। ਮੁੰਬਈ ਪੁਲਿਸ ਨੇ ਸ਼ਨੀਵਾਰ ਨੂੰ ਆਰੇ ਜੰਗਲ ਕੋਲ ਧਾਰਾ 144 ਲਗਾ ਦਿੱਤੀ ਹੈ। ਬੀਐਮਸੀ ਨੇ ਹਰਿਆਵਲੀ ਖੇਤਰ ਵਿਚ ਮੈਟਰੋ ਕਾਰ ਸ਼ੈਡ ਲਈ 2,600 ਦਰਖਤਾਂ ਨੂੰ ਕੱਟਣ ਦੀ ਮਨਜ਼ੂਰੀ ਦਿੱਤੀ ਸੀ।

 

ਅਦਾਲਤ ਨੇ ਬੀਐਮਸੀ ਦੇ ਰੁੱਖ ਸੁਰੱਖਿਆ ਦੀ ਮਨਜ਼ੂਰੀ ਖਿਲਾਫ ਪਟੀਸ਼ਨ ਦਾਇਰ ਕਰਨ ਵਾਲੇ ਸ਼ਿਵ ਸੈਨਾ ਪਰਿਸ਼ਦ ਯਸ਼ਵੰਤ ਜਾਧਵ ਉਤੇ 50,000 ਰੁਪਏ ਦਾ ਜ਼ੁਰਮਾਨਾ ਲਗਾਇਆ। ਜਾਧਵ ਖੁਦ ਵੀ ਰੁੱਖ ਸੁਰੱਖਿਆ ਕਮੇਟੀ ਦੇ ਮੈਂਬਰ ਹਨ। ਮੁੱਖ ਜੱਜ ਪ੍ਰਦੀਪ ਨੰਦਰਾਜੋਗ ਅਤੇ ਜੱਜ ਆਰਤੀ ਡਾਂਗਰੇ ਦੇ ਬੈਂਚ ਨੇ ਗੋਰੇਗਾਓ ਦੇ ਆਰੇ ਕਾਲੋਨੀ ਦੇ ਸਬੰਧ ਵਿਚ ਐਨਜੀਓ ਅਤੇ ਵਾਤਾਵਰਣ ਵਰਕਰਾਂ ਵੱਲੋਂ ਚਾਰ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ। ਗੋਰੇਗਾਓ ਮਹਾਨਗਰ ਦਾ ਪ੍ਰਮੁੱਖ ਹਰਿਆਵਲੀ ਖੇਤਰ ਹੈ।

 

ਬੈਂਚ ਨੇ ਆਰੇ ਕਾਲੋਨੀ ਨੂੰ ਹਰਿਆਵਲੀ ਖੇਤਰ ਘੋਸ਼ਿਤ ਕਰਨ ਸਬੰਧੀ ਗੈਰ ਸਰਕਾਰੀ ਸੰਗਠਨ ਵਣਸ਼ਕਤੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਵਰਕਰਾਂ ਜਰੂ ਬਥੇਨਾ ਦੀ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਜਿਸ ਵਿਚ ਆਰੇ ਕਾਲੋਨੀ ਨੂੰ ਹੜ੍ਹ ਖੇਤਰ ਘੋਸ਼ਿਤ ਕਰਨ ਦਾ ਅਨੁਰੋਧ ਕੀਤਾ ਗਿਆ ਸੀ ਅਤੇ ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ ਨੂੰ ਕਾਰ ਸ਼ੈਡ ਬਣਾਉਣ ਲਈ ਆਰੇ ਕਾਲੋਨੀ ਵਿਚ 2,656 ਦਰੱਖਤ ਕੱਟਣ ਦੀ ਬੀਐਮਸੀ ਦੀ ਮਨਜ਼ੂਰੀ ਨੂੰ ਵੀ ਚੁਣੌਤੀ ਦਿੱਤੀ ਗਈ ਸੀ।

 

ਅਦਾਲਤ ਨੇ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ਅਤੇ ਐਨਜੀਟੀ ਕੋਲ ਲੰਬਿਤ ਹੈ। ਇਸ ਲਈ ਅਸੀਂ ਪਟੀਸ਼ਨ ਨੂੰ ਇਕ ਅਜਿਹਾ ਮਾਮਲਾ ਹੋਣ ਕਾਰਨ ਖਾਰਜ ਕਰ ਰਹੇ ਹਾਂ, ਨਾ ਕਿ ਗੁਣ ਦੋਸ਼ ਦੇ ਆਧਾਰ ਉਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai Police Prohibitory orders under Section 144 of CrPC imposed in the area near the metro-rail project site in Aarey Forest