ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਸਾਲ ਦੇ ਬੱਚੇ ਨੂੰ ਪਿਸਤੌਲ ਲੋਡ ਕਰਨਾ ਸਿਖਾਉਂਦਾ ਦਾ ਵੀਡੀਓ ਵਾਇਰਲ

ਤਿੰਨ ਸਾਲ ਦੇ ਬੱਚੇ ਨੂੰ ਪਿਸਤੌਲ ਲੋਡ ਕਰਨਾ ਸਿਖਾਉਂਦਾ ਦਾ ਵੀਡੀਓ ਵਾਇਰਲ

ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿਚ ਇਕ ਵਿਅਕਤੀ ਤਿੰਨ ਸਾਲ ਦੇ ਬੱਚੇ ਨੂੰ ਪਿਸਤੌਲ ਲੋਡ ਕਰਨਾ ਸਿਖਾ ਰਿਹਾ ਸੀ। ਹੁਣ ਮਹਾਰਾਸ਼ਟਰ ਦੀ ਠਾਣੇ ਪੁਲਿਸ ਨੇ ਤਿੰਨ ਸਾਲ ਦੇ ਬੱਚੇ ਨੂੰ ਪਿਸਤੌਲ ਲੋਡ ਕਰਨਾ ਸਿਖਾਉਂਦੇ ਵਿਅਕਤੀ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ।

 

ਵੀਡੀਓ ਵਿਚ ਠਾਣੇ ਦੇ ਤਿਤਵਾਲਾ ਵਾਸੀ ਇਕ ਵਿਅਕਤੀ ਬੱਚੇ ਨੂੰ ਪਿਸਤੌਲ ਵਿਚ ਗੋਲੀ ਲਗਾਉਣਾ ਅਤੇ ਉਸਨੂੰ ਫੜਨਾ ਸਿਖਾਉਂਦੇ ਹੋਇਆ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਵਿਚ ਕਾਫੀ ਵਾਇਰਲ ਹੋ ਗਈ ਸੀ। ਕਲਿਆਣ ਤਾਲੁਕਾ ਪੁਲਿਸ ਥਾਣਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਵੀਡੀਓ ਵਿਚ ਦਿਖਾਈ ਦੇ ਰਿਹਾ ਵਿਅਕਤੀ ਤਿਤਵਾਲਾ ਵਿਚ ਇਕ ਸਕੂਲ ਚਲਾਉਂਦਾ ਹੈ। ਅਧਿਕਾਰੀ ਨੇ ਉਸਦੇ ਨਾਮ ਦਾ ਖੁਲਾਸਾ ਨਹੀਂ ਕੀਤਾ।

 

ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਉਸਨੇ ਆਪਣੇ ਸਬੰਧੀ ਦੀ ਲਾਈਸੈਂਸੀ ਰਿਵਾਲਵਰ ਦੀ ਵਰਤੋਂ ਕਰਕੇ ਘਰ ਵਿਚ ਇਹ ਵੀਡੀਓ ਬਣਾਈ ਹੈ। ਉਨ੍ਹਾਂ ਕਿਹਾ ਕਿ ਕਥਿਤ ਤੌਰ ਉਤੇ ਬੱਚੇ ਦੇਦਾਖਲੇ ਲਈ ਰਿਸ਼ਵਤ ਮੰਗੇ ਜਾਣ ਤੋਂ ਨਾਰਾਜ਼ ਵਿਅਕਤੀ ਦੇ ਹੱਥ ਇਹ ਵੀਡੀਓ ਲੱਗੀ ਅਤੇ ਉਸਨੇ ਇਸ ਨੂੰ ਵਾਇਰਲ ਕਰ ਦਿੱਤਾ।

 

ਅਧਿਕਾਰੀ ਨੇ ਕਿਹਾ ਕਿ ਕਿਸੇ ਕੰਮ ਲਈ ਦਿੱਲੀ ਗਏ ਵੀਡੀਓ ਵਿਚ ਦਿਖਾਈ ਦੇ ਰਹੇ ਵਿਅਕਤੀ ਨੂੰ ਵਾਪਸ ਆਉਣ ਬਾਅਦ ਪੁੱਛਗਿੱਛ ਲਈ ਪੁਲਿਸ ਥਾਣੇ ਆਉਣ ਲਈ ਕਿਹਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai Thane Police take action on Viral Video