ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਬਈ ’ਚ ਰਚੀ ਗਈ ਕਾਂਗਰਸੀ ਆਗੂ ਵਿਕਾਸ ਚੌਧਰੀ ਦੇ ਕਤਲ ਦੀ ਸਾਜ਼ਿਸ਼

ਦੁਬਈ ’ਚ ਰਚੀ ਗਈ ਕਾਂਗਰਸੀ ਆਗੂ ਵਿਕਾਸ ਚੌਧਰੀ ਦੇ ਕਤਲ ਦੀ ਸਾਜ਼ਿਸ਼

ਹਰਿਆਣਾ ਦੇ ਸ਼ਹਿਰ ਫ਼ਰੀਦਾਬਾਦ ਵਿਖੇ ਕਾਂਗਰਸ ਦੇ ਬੁਲਾਰੇ ਵਿਕਾਸ ਚੌਧਰੀ ਕਤਲ ਕਾਂਡ ਵਿੱਚ ਜਾਂਚ ਹਾਲੇ ਚੱਲ ਰਹੀ ਹੈ ਪਰ ਇਸ ਸਬੰਧੀ ਪਰਤਾਂ ਹੌਲੀ–ਹੌਲੀ ਖੁੱਲ੍ਰਦੀਆਂ ਜਾ ਰਹੀਆਂ ਹਨ।

 

 

ਜਾਂਚ ਦੌਰਾਨ ਹੁਣ ਪਤਾ ਲੱਗਾ ਹੈ ਕਿ ਇਸ ਕਤਲ ਦੀ ਸਾਜ਼ਿਸ਼ ਕਥਿਤ ਤੌਰ ’ਤੇ ਬਦਨਾਮ ਗੈਂਗਸਟਰ ਕੌਸ਼ਲ ਗਡੋਲੀ ਨੇ ਦੁਬਈ ਵਿਖੇ ਘੜੀ ਸੀ। ਇਸ ਨੂੰ ਅੰਜਾਮ ਦੇਣ ਲਈ ਉਸ ਨੇ ਆਪਣੀ ਪਤਨੀ ਰੌਸ਼ਨੀ ਤੇ ਇੱਕ ਸਹਾਇਕ ਨਰੇਸ਼ ਨੂੰ ਸ਼ਾਮਲ ਕਰ ਲਿਆ ਸੀ।

 

 

ਗੈਂਗਸਟਰ ਕੌਸ਼ਲ ਗੁਰੂਗ੍ਰਾਮ ਇਲਾਕੇ ਸਮੇਤ ਸਮੁੱਚੇ ਹਰਿਆਣਾ ਦੇ ਨਾਲ–ਨਾਲ ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਬਹੁਤ ਸਾਰੇ ਖੇਤਰਾਂ ਵਿੱਚ ਸਮਾਜ–ਵਿਰੋਧੀ ਗਤੀਵਿਧੀਆਂ ਕਰ ਰਿਹਾ ਹੈ।

 

 

ਪੁਲਿਸ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਇਸ ਗੈਂਗਸਟਰ ਦੀ ਭਾਲ ਹੈ। ਉਹ ਆਪਣੇ ਸਾਥੀਆਂ ਨਾਂਲ ਸਿਰਫ਼ ਵ੍ਹਟਸਐਪ ਕਾਲ ਉੱਤੇ ਹੀ ਗੱਲਬਾਤ ਕਰਦਾ ਹੈ ਕਿਉਂਕਿ ਉੱਥੇ ਕਾਲ ਰਿਕਾਰਡ ਨਹੀਂ ਹੋ ਸਕਦੀ। ਇਸ ਦੇ ਨਾਲ ਹੀ ਇਹ ਵੀ ਪਤਾ ਨਹੀਂ ਲੱਗਦਾ ਕਿ ਕਾੱਲ ਕੀਤੀ ਕਿੱਥੋਂ ਜਾ ਰਹੀ ਹੈ।

 

 

ਉਸ ਉੱਤੇ ਪੰਜ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਹੈ।

 

 

ਵਿਕਾਸ ਚੌਧਰੀ ਕੁਝ ਵਰ੍ਹੇ ਪਹਿਲਾਂ ਹੀ ਇੰਡੀਅਨ ਨੈਸ਼ਨਲ ਲੋਕ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Murder conspiracy of Hry Congress leader Vikas Chaudhary hatched in Dubai