ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੇ ਸਿਗਰਾ ਸਟੇਡੀਅਮ ਦੇ ਸਾਹਮਣੇ ਅਸ਼ੋਕ ਹੋਟਲ ਦੇ ਮਾਲਕ ਨੇ ਸੋਮਵਾਰ ਦੀ ਸਵੇਰ 22 ਸਾਲਾ ਵਿਦਿਆਰਥਣ ਸ਼ਵੇਤਾ ਸਿੰਘ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਗੋਲ਼ੀ ਨੇੜਿਓਂ ਵੱਜਣ ਕਾਰਨ ਮੱਥੇ ਚੋਂ ਆਰਪਾਰ ਹੋ ਗਈ। ਪੁਲਿਸ ਦੇ ਦੋਸ਼ੀ ਹੋਟਲ ਮਾਲਕ ਅਮਿਤ ਨੂੰ ਗ੍ਰਿਫ਼ਤਾਰ ਕਰ ਲਾਇਸੰਸੀ ਬੰਦੂਕ ਕਬਜ਼ੇ ਚ ਲੈ ਲਈ।
ਹੋਟਲ ਦੇ ਮੁਲਾਜ਼ਮਾਂ ਮੁਤਾਬਕ ਸ਼ਵੇਤਾ ਤੇ ਅਮਿਤ ਦੀ ਕਾਫੀ ਪੁਰਾਣੀ ਦੋਸਤੀ ਸੀ। ਸ਼ਵੇਤਾ ਹਮੇਸ਼ਾ ਹੋਟਲ ਚ ਆਉਂਦੀ ਸੀ। ਐਤਵਾਰ ਦੀ ਰਾਤ 9 ਵਜੇ ਉਹ ਹੋਟਲ ਚ ਆਈ ਤੇ ਕਮਰਾ ਨੰਬਰ 107 ਚ ਠਹਿਰੀ ਹੋਈ ਸੀ। ਇਸ ਤੋਂ ਬਾਅਦ ਆਪਣੀ ਬੰਦੂਕ ਨਾਲ ਅਮਿਤ ਵੀ ਸ਼ਵੇਤਾ ਨੂੰ ਮਿਲਣ ਕਮਰੇ ਚ ਚਲਾ ਗਿਆ। ਥੋੜੀ ਦੇਰ ਮਗਰੋਂ ਕਮਰੇ ਚੋਂ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਮੁਲਾਜ਼ਮਾ ਦੌੜ ਕੇ ਕਮਰੇ ਚ ਪੁੱਜੇ। ਸ਼ਵੇਤਾ ਖੂਨ ਨਾਲ ਲਿਬੜੀ ਪਈ ਸੀ। ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।
ਦੋਸ਼ੀ ਨਸ਼ੇ ਦੀ ਹਾਲਤ ਚ ਹੋਣ ਕਾਰਨ ਕਤਲ ਦੇ ਕਾਰਨ ਦਾ ਹਾਲੇ ਨਹੀਂ ਪਤਾ ਲੱਗ ਸਕਿਆ ਹੈ। ਜਾਂਚ ਲਈ ਮੌਕੇ ਤੇ ਪੁੱਜੀ ਫੋਰੈਂਸਿਕ ਟੀਮ ਸਬੂਤਾਂ ਦੀ ਭਾਲ ਚ ਜੁਟੀ ਹੈ।
.