ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ `ਚ ਸਿੱਖ ਨੌਜਵਾਨ ਦਾ ਕਤਲ, ਖਹਿਰਾ ਸਣੇ ਹੋਰ ਸਿੱਖ ਸੰਗਠਨਾਂ ਵੱਲੋਂ ਨਿੰਦਾ

ਤ੍ਰਾਲ (ਖ਼ਾਸੀਪੁਰਾ, ਕਸ਼ਮੀਰ) `ਚ ਸੁਰੱਖਿਆ ਬਲ

ਕਸ਼ਮੀਰ ਵਾਦੀ ਦੇ ਤ੍ਰਾਲ ਇਲਾਕੇ `ਚ ਖਾਸੀਪੁਰਾ ਵਿਖੇ 25 ਸਾਲਾਂ ਦੇ ਇੱਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਦਾ ਨਾਂਅ ਸਿਮਰਨਜੀਤ ਸਿੰਘ ਸੀ। ਉਸ ਦੇ ਪਿਤਾ ਨਾਨਕ ਸਿੰਘ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਬੁਰਾ ਹਾਲ ਹੈ।


ਹਾਲੇ ਕੁਝ ਹੀ ਸਮਾਂ ਪਹਿਲਾਂ ਹੋਈਆਂ ਪੰਚਾਇਤ ਚੋਣਾਂ `ਚ ਸਿਮਰਨਜੀਤ ਸਿੰਘ ਦਾ ਭਰਾ ਪਿੰਡ ਦਾ ਸਰਪੰਚ ਚੁਣਿਆ ਗਿਆ ਸੀ। ਸ਼ਾਇਦ ਉਸੇ ਰੰਜਿਸ਼ ਕਾਰਨ ਇਹ ਕਤਲ ਹੋਇਆ ਹੋਵੇ ਪਰ ਹਾਲੇ ਇਸ ਮਾਮਲੇ `ਚ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਪੰਜਾਬ ਦੇ ਭੁਲੱਥ ਹਲਕੇ ਤੋਂ ਵਿਧਾਇਕ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਇਸ ਕਤਲ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਜਿ਼ੰਮੇਵਾਰੀ ਜੰਮੂ-ਕਸ਼ਮੀਰ ਤੇ ਕੇਂਦਰ ਦੀਆਂ ਸਰਕਾਰਾਂ ਦੀ ਹੈ ਕਿ ਉਹ ਘੱਟ-ਗਿਣਤੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ।


ਇਲਾਕਾ ਨਿਵਾਸੀਆਂ, ਖ਼ਾਸ ਕਰ ਕੇ ਸਿੱਖ ਸੰਗਠਨਾਂ ਨੇ ਇਸ ਕਤਲ ਦੀ ਨਿਖੇਧੀ ਕਰਦਿਆਂ ਸਮੂਹ ਪੰਚਾਇਤ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।


ਸ੍ਰੀ ਖਹਿਰਾ ਨੇ ਆਪਣੇ ਟਵੀਟ `ਚ ਕਿਹਾ ਹੈ ਕਿ ਹਾਲੇ ਸਿੱਖਾਂ ਨੇ 1947 `ਚ ਹੋਏ ਉਨ੍ਹਾਂ ਕਬਾਇਲੀ ਹਮਲਿਆਂ ਨੂੰ ਨਹੀਂ ਭੁਲਾਇਆ ਹੈ, ਜਿਨ੍ਹਾਂ ਵਿੱਚ 40,000 ਸਿੱਖ ਮਾਰੇ ਗਏ ਸਨ। ਫਿਰ 20 ਮਾਰਚ, 2000 ਨੂੰ ਪਿੰਡ ਛੱਤੀਸਿੰਘਪੁਰਾ ਹਮਲੇ ਦੌਰਾਨ ਮਾਰੇ ਗਏ 35 ਸਿੱਖਾਂ ਨੂੰ ਵੀ ਕੌਣ ਭੁਲਾ ਸਕਦਾ ਹੈ।


ਸ਼੍ਰੋਮਣੀ ਅਕਾਲੀ ਦਲ ਦੀ ਜੰਮੂ-ਕਸ਼ਮੀਰ ਇਕਾਈ ਦੇ ਪ੍ਰਧਾਨ ਸ੍ਰੀ ਦਰਬਿੰਦਰ ਸਿੰਘ, ਭਾਈ ਘਨੱਈਆ ਨਿਸ਼ਕਾਮ ਸੇਵਾ ਸੁਸਾਇਟੀ, ਏਆਈਐੱਸਐੱਸਐ!ਫ਼, ਸਿੱਖ ਨੌਜਵਾਨ ਸਭਾ, ਸਿੱਖ ਵੈਲਫ਼ੇਅਰ ਸੁਸਾਇਟੀ ਤੇ ਕਈ ਹੋਰ ਧਾਰਮਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਸਿਮਰਨਜੀਤ ਸਿੰਘ ਦੇ ਕਤਲ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਸਿੱਖ ਨੌਜਵਾਨ ਦੇ ਪਰਿਵਾਰ ਨੂੰ ਘੱਟੋ-ਘੱਟ 25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨੂੰ ਸਜ਼ਾਵਾਂ ਦਿਵਾਈਆਂ ਜਾਣ।   

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Murder of Sikh Youth in Kashmir Khaira and others condemn