ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਜੇ ਦੇਵਗਨ ਦੀ ਫ਼ਿਲਮ ‘ਦ੍ਰਿਸ਼ਯਮ’ ਤੋਂ ਪ੍ਰੇਰਿਤ ਹੋ ਕੇ ਕੀਤਾ ਨੌਜਵਾਨ ਦਾ ਕਤਲ, 3 ਕਾਬੂ

ਅਜੇ ਦੇਵਗਨ ਦੀ ਫ਼ਿਲਮ ‘ਦ੍ਰਿਸ਼ਯਮ’ ਤੋਂ ਪ੍ਰੇਰਿਤ ਹੋ ਕੇ ਕੀਤਾ ਨੌਜਵਾਨ ਦਾ ਕਤਲ, 3 ਕਾਬੂ

ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿੱਚ 32 ਸਾਲਾਂ ਦੇ ਇੱਕ ਨੌਜਵਾਨ ਦਾ ਕਤਲ ਕਰ ਕੇ ਉਸ ਦੀ ਲਾਸ਼ ਤੇ ਉਸ ਦੇ ਮੋਟਰਸਾਇਕਲ ਨੂੰ ਇੱਕ ਢਾਬੇ ਦੇ ਪਿਛਲੇ ਪਾਸੇ ਦਫ਼ਨਾਉਣ ਦੇ ਜੁਰਮ ਅਧੀਨ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

ਮੁੱਖ ਦੋਸ਼ੀ ਨੇ ਆਪਣੇ ਜੁਰਮ ਦਾ ਇਕਬਾਲ ਕਰ ਲਿਆ ਹੈ। ਉਸ ਨੇ ਮੰਨਿਆ ਕਿ ਉਸ ਨੇ ਅਜੇ ਦੇਵਗਨ ਦੀ ਫ਼ਿਲਮ ‘ਦ੍ਰਿਸ਼ਯਮ’ ਤੋਂ ਪ੍ਰਭਾਵਿਤ ਹੋ ਕੇ ਇਹ ਕਤਲ ਕੀਤਾ ਹੈ ਤੇ ਸਬੂਤ ਮਿਟਾਉਣ ਲਈ ਨੌਜਵਾਨ ਪੰਕਜ ਦਲੀਪ ਗਿਰਾਮਕਰ ਦੀ ਲਾਸ਼ ਨੂੰ ਉਸ ਦੇ ਮੋਟਰਸਾਇਕਲ ਸਮੇਤ ਆਪਣੇ ਹੀ ਢਾਬੇ ਦੇ ਪਿਛਲੇ ਪਾਸੇ ਦਬਾ ਦਿੱਤਾ।

 

 

ਪੰਕਜ ਆਖ਼ਰੀ ਸਮੇਂ ਤੱਕ ਹਲਦੀਰਾਮ ਕੰਪਨੀ ’ਚ ਬਿਜਲੀ ਮਕੈਨਿਕ ਵਜੋਂ ਕੰਮ ਕਰਦਾ ਰਿਹਾ ਸੀ।

 

 

ਮੁੱਖ ਦੋਸ਼ੀ ਅਮਰ ਸਿੰਘ ਉਰਫ਼ ਲਾਲੂ ਜੋਗਿੰਦਰ ਸਿੰਘ ਠਾਕੁਰ (24) ਨੇ ਮੰਨ ਲਿਆ ਹੈ ਕਿ ਉਸ ਨੇ ਹੀ ਪੰਕਜ ਦੀ ਲਾਸ਼ ਤੇ ਉਸ ਦੇ ਮੋਟਰ ਸਾਇਕਲ ਨੂੰ ਕਾਪਸੀ ਇਲਾਕੇ ’ਚ ਸਥਿਤ ਆਪਣੇ ਢਾਬੇ ਦੇ ਪਿਛਲੇ ਪਾਸੇ ਦਫ਼ਨਾ ਦਿੱਤਾ ਸੀ।

 

 

ਇੱਥੇ ਵਰਨਣਯੋਗ ਹੈ ਕਿ ਫ਼ਿਲਮ ‘ਦ੍ਰਿਸ਼ਯਮ’ ’ਚ ਨਾਇਕ ਅਜੇ ਦੇਵਗਨ ਉਸ ਨੌਜਵਾਨ ਦੀ ਲਾਸ਼ ਨੂੰ ਦਫ਼ਨਾ ਦਿੰਦਾ ਹੈ, ਜਿਹੜਾ ਉਸ ਦੀ ਧੀ ਨਾਲ ਜਬਰ–ਜਨਾਹ ਕਰਨ ਦੀ ਕੋਸ਼ਿਸ਼ ਕਰਦਾ ਹੈ। ਅੰਤ ਤੱਕ ਕਿਸੇ ਨੂੰ ਉਹ ਲਾਸ਼ ਨਹੀਂ ਲੱਭਦੀ ਕਿਉਂਕਿ ਉਹ ਸਾਰੇ ਸਬੂਤ ਮਿਟਾ ਦਿੰਦਾ ਹੈ ਤੇ ਕਤਲ ਦੀ ਰਾਤ ਨੂੰ ਆਪਣੀ ਮੌਜੂਦਗੀ ਕਿਤੇ ਹੋਰ ਵੀ ਸਿੱਧ ਕਰ ਦਿੰਦਾ ਹੈ।

 

 

ਪਰ ਅਸਲ ਜ਼ਿੰਦਗੀ ਤੇ ਫ਼ਿਲਮੀ ਕਹਾਣੀ ’ਚ ਬਹੁਤ ਫ਼ਰਕ ਹੁੰਦਾ ਹੈ। ਜੋਗਿੰਦਰ ਸਿੰਘ ਠਾਕੁਰ ਨੇ ਜਿਹੜੀ ਲਾਸ਼ ਦਫ਼ਨਾਈ ਸੀ, ਉਹ ਪੁਲਿਸ ਨੇ ਉਸ ਦੇ ਮੋਟਰਸਾਇਕਲ ਸਮੇਤ ਬਰਾਮਦ ਕਰ ਲਈ ਹੈ।

 

 

ਪੁਲਿਸ ਮੁਤਾਬਕ ਜੋਗਿੰਦਰ ਸਿੰਘ ਠਾਕੁਰ ਦਾ ਦਰਅਸਲ, ਪੰਕਜ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸੀ। ਪਿਛਲੇ ਵਰ੍ਹੇ 28 ਦਸੰਬਰ ਨੂੰ ਪੰਜ ਆਪਣੇ ਪਰਿਵਾਰ ਸਮੇਤ ਵਰਧਾ ਜ਼ਿਲ੍ਹੇ ’ਚ ਤਬਦੀਲ ਹੋ ਗਿਆ ਸੀ; ਤਾਂ ਜੋ ਉਸ ਦੀ ਪਤਨੀ ਢਾਬਾ–ਮਾਲਿਕ ਜੋਗਿੰਦਰ ਸਿੰਘ ਤੋਂ ਦੂਰ ਰਹੇ।

 

 

ਪਰਿਵਾਰ ਸਮੇਤ ਆਪਣੀ ਰਿਹਾਇਸ਼ ਤਬਦੀਲ ਕਰਨ ਤੋਂ ਬਾਅਦ ਪੰਕਜ ਅਗਲੇ ਹੀ ਦਿਨ ਇਹ ਆਖਣ ਲਈ ਜੋਗਿੰਦਰ ਸਿੰਘ ਠਾਕੁਰ ਕੋਲ ਗਿਆ ਸੀ ਕਿ ਉਹ ਉਸ ਦੀ ਪਤਨੀ ਦਾ ਖਹਿੜਾ ਛੱਡ ਦੇਵੇ ਪਰ ਉੱਥੇ ਉਨ੍ਹਾਂ ਦੋਵਾਂ ਦੀ ਬਹਿਸ ਹੋ ਗਈ ਤੇ ਜੋਗਿੰਦਰ ਸਿੰਘ ਨੇ ਪੰਕਜ ਦੇ ਸਿਰ ’ਚ ਹਥੌੜਾ ਮਾਰ ਕੇ ਥਾਏਂ ਖ਼ਤਮ ਕਰ ਦਿੱਤਾ ਤੇ ਫਿਰ ਆਪਣੇ ਢਾਬੇ ਦੋ ਮੁਲਾਜ਼ਮਾਂ ਦੀ ਮਦਦ ਨਾਲ ਉਸ ਨੂੰ ਉਸ ਦੇ ਮੋਟਰ ਸਾਇਕਲ ਸਮੇਤ ਦਫ਼਼ਨਾ ਦਿੱਤਾ। ਲਾਸ਼ ਨਾਲ ਉਸ ਨੇ 50 ਕਿਲੋਗ੍ਰਾਮ ਲੂਣ ਵੀ ਮਿੱਟੀ ’ਚ ਦੱਬਿਆ, ਤਾਂ ਜੋ ਲਾਸ਼ ਦੀ ਬੋਅ ਬਾਹਰ ਨਾ ਆਵੇ।

 

 

ਜੋਗਿੰਦਰ ਸਿੰਘ ਨੇ ਪੰਕਜ ਦਾ ਮੋਬਾਇਲ ਫ਼ੋਨ ਇੱਕ ਟਰੱਕ ’ਚ ਸੁੱਟ ਦਿੱਤਾ, ਜੋ ਟਰੱਕ ਨਾਲ ਯਾਤਰਾ ਕਰਦਾ ਹੋਇਆ ਰਾਜਸਥਾਨ ਤੱਕ ਚਲਾ ਗਿਆ। ਪੁਲਿਸ ਨੇ ਹੁਣ ਸਭ ਕੁਝ ਬਰਾਮਦ ਕਰ ਲਿਆ ਹੈ ਤੇ ਮੁੱਖ ਦੋਸ਼ੀ ਜੋਗਿੰਦਰ ਸਿੰਘ ਠਾਕੁਰ ਸਮੇਤ ਕੁੱਲ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Murdered a youth Motivated from Ajay Devgan s Film Drishyam 3 Arrested