ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ 'ਚ ਸਿੱਖ ਨੌਜਵਾਨ ਦੇ ਕਤਲ ਮਾਮਲੇ 'ਚ ਇਨਸਾਫ ਦੀ ਮੰਗ

ਪਾਕਿਸਤਾਨ 'ਚ ਪਰਵਿੰਦਰ ਸਿੰਘ ਦੇ ਕਤਲ ਮਾਮਲੇ 'ਚ ਉਸ ਦੇ ਭਰਾ ਵੱਲੋਂ ਇਨਸਾਫ ਦੀ ਮੰਗ ਕੀਤੇ ਜਾਣ ਦੀ ਵੀਡੀਓ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ। 
 

ਬੀਤੀ 5 ਜਵਨਰੀ ਨੂੰ ਪੇਸ਼ਾਵਰ ਦੇ ਸਿੱਖ ਪੱਤਰਕਾਰ ਹਰਮੀਤ ਸਿੰਘ ਦੇ ਭਰਾ ਤਰਵਿੰਦਰ ਸਿੰਘ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵੀਡੀਓ 'ਚ ਮਾਰੇ ਗਏ ਨੌਜਵਾਨ ਦੇ ਭਰਾ ਹਰਮੀਤ ਸਿੰਘ ਨੇ ਕਿਹਾ, “ਮੇਰਾ ਨਾਮ ਹਰਮੀਤ ਸਿੰਘ ਹੈ ਅਤੇ ਮੈਂ ਪਾਕਿਸਤਾਨ 'ਚ ਪਹਿਲਾ ਸਿੱਖ ਨਿਊਜ਼ ਐਂਕਰ ਅਤੇ ਪੱਤਰਕਾਰ ਹਾਂ। ਤਿੰਨ ਦਿਨ ਤੋਂ ਵੱਧ ਹੋ ਗਏ ਹਨ, ਜਦੋਂ ਮੇਰੇ ਭਰਾ ਦੀ ਹੱਤਿਆ ਕਰ ਦਿੱਤੀ ਗਈ ਸੀ ਪਰ ਹਾਲੇ ਤਕ ਪਾਕਿਸਤਾਨ ਸਰਕਾਰ ਜਾਂ ਘੱਟਗਿਣਤੀ ਮਾਮਲਿਆਂ ਦੇ ਮੰਤਰਾਲੇ ਨੇ ਇਸ ਘਟਨਾ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ ਅਤੇ ਨਾ ਹੀ ਕਿਸੇ ਨੇ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਥੋਂ ਦੀ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।"
 

 

ਉਸ ਨੇ ਵੀਡੀਓ ਟਚ ਇਹ ਵੀ ਕਿਹਾ, “ਮੈਨੂੰ ਪਾਕਿਸਤਾਨ ਸਰਕਾਰ ਨੂੰ ਸਵਾਲ ਪੁੱਛਣ ਦਾ ਪੂਰਾ ਅਧਿਕਾਰ ਹੈ। ਮੈਂ ਵੀ ਮੀਡੀਆ 'ਚ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦਾ ਹਾਂ। ਮੈਂ ਮੀਡੀਆ ਦੇ ਜ਼ਰੀਏ ਇਸ ਮੁੱਦੇ ਨੂੰ ਲਗਾਤਾਰ ਉਭਾਰਿਆ ਹੈ ਅਤੇ ਸਰਕਾਰ 'ਤੇ ਦਬਾਅ ਬਣਾਇਆ ਹੈ ਕਿਉਂਕਿ ਮੈਂ ਅਜਿਹਾ ਕਰਨ ਦੀ ਸਥਿਤੀ 'ਚ ਹਾਂ। ਜੇ ਮੇਰੇ ਵਰਗੇ ਵਿਅਕਤੀ ਨੂੰ ਆਪਣੇ ਭਰਾ ਨੂੰ ਇਨਸਾਫ ਦਿਵਾਉਣ ਲਈ ਇੰਨਾ ਇੰਤਜਾਰ ਕਰਨਾ ਪੈ ਰਿਹਾ ਹੈ ਤਾਂ ਪਾਕਿਸਤਾਨ 'ਚ ਇੱਕ ਆਮ ਸਿੱਖ ਦੀ ਦੁਰਦਸ਼ਾ ਦੀ ਕਲਪਨਾ ਕੀਤੀ ਜਾ ਸਕਦੀ ਹੈ।"
 

ਹਰਮੀਤ ਸਿੰਘ ਨੇ ਦੁਨੀਆ ਭਰ ਦੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਉਸ ਦੇ ਭਰਾ ਦੀ ਹੱਤਿਆ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਬੇਨਤੀ ਕੀਤੀ ਹੈ। ਉਸ ਨੇ ਕਿਹਾ, "ਮੇਰੇ ਘਾਟੇ ਦੀ ਪੂਰਤੀ ਕਦੇ ਨਹੀਂ ਕੀਤੀ ਜਾ ਸਕੇਗੀ, ਕਿਉਂਕਿ ਮੈਂ ਆਪਣੇ ਭਰਾ ਨੂੰ ਗੁਆ ਦਿੱਤਾ ਹੈ। ਪਰ ਜੇ ਤੁਸੀਂ ਇਸ ਸਮੇਂ ਖਾਮੋਸ਼ ਰਹਿੰਦੇ ਹੋ ਤਾਂ ਤੁਹਾਨੂੰ ਬਾਕੀ ਸਿੱਖ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਇੱਥੇ ਲੈ ਜਾਣੀਆਂ ਪੈਣਗੀਆਂ। ਮੇਰੇ ਭਰਾ ਦੇ ਕਾਤਲ ਖੁਲ੍ਹੇਆਮ ਘੁੰਮ ਰਹੇ ਹਨ।"

 

 

ਸਿਰਸਾ ਨੇ ਪਾਕਿਸਤਾਨ 'ਚ ਸਿੱਖ ਭਾਈਚਾਰੇ 'ਤੇ ਤਸ਼ੱਦਦ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਟਵਿੱਟਰ 'ਤੇ ਲਿਖਿਆ, “ਪੇਸ਼ਾਵਰ 'ਚ ਮਾਰੇ ਗਏ ਤਰਵਿੰਦਰ ਸਿੰਘ ਦੇ ਭਰਾ ਐਂਕਰ ਹਰਮੀਤ ਸਿੰਘ (ਇਸ ਵੀਡੀਓ 'ਚ) ਪਾਕਿਸਤਾਨ ਦੇ ਸਿੱਖਾਂ ਦੀਆਂ ਮੁਸ਼ਕਲਾਂ ਅਤੇ ਕਿਸ ਤਰ੍ਹਾਂ ਉੱਥੇ ਘੱਟਗਿਣਤੀਆਂ ਨਾਲ ਵਿਤਕਰਾ ਤੇ ਭੇਦਭਾਵ ਹੋ ਰਿਹਾ ਹੈ, ਬਾਰੇ ਦੱਸਿਆ ਗਿਆ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Murdered Pak Sikh man brother demands justice