ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੀ ਲੇਡੀ ਡਾਕਟਰ ਦਾ ਕਾਤਲ ਉਤਰਾਖੰਡ ਤੋਂ ਗ੍ਰਿਫ਼ਤਾਰ

ਦਿੱਲੀ ਦੀ ਲੇਡੀ ਡਾਕਟਰ ਦਾ ਕਾਤਲ ਉਤਰਾਖੰਡ ਤੋਂ ਗ੍ਰਿਫ਼ਤਾਰ

ਲੇਡੀ ਡਾਕਟਰ ਦੇ ਕਥਿਤ ਕਾਤਲ ਨੂੰ ਅੱਜ ਦਿੱਲੀ ’ਚ ਗ੍ਰਿਫ਼ਤਾਰ ਕਰ ਲਿਆ ਗਿਆ। ਲੇਡੀ ਡਾਕਟਰ ਗਰਿਮਾ ਮਿਸ਼ਰਾ ਦਾ ਕਤਲ ਚਾਕੂ ਨਾਲ ਗਲ਼ਾ ਵੱਢ ਕੇ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਸ ਦੇ ਸਰੀਰ ਉੱਤੇ ਹੋਰ ਵੀ ਬਹੁਤ ਸਾਰੇ ਜ਼ਖ਼ਮ ਸਨ। ਕਥਿਤ ਕਾਤਲ ਚੰਦਰ ਪ੍ਰਕਾਸ਼ ਵਰਮਾ, ਜੋ ਖ਼ੁਦ ਵੀ ਇੱਕ ਡਾਕਟਰ ਹੈ, ਨੂੰ ਉਸ ਕਤਲ ਦੇ ਦੋ ਦਿਨਾਂ ਬਾਅਦ ਅੱਜ ਉੱਤਰਾਖੰਡ ਦੇ ਸ਼ਹਿਰ ਰੁੜਕੀ ਤੋਂ ਗ੍ਰਿਫ਼ਤਾਰ ਕੀਤਾ ਗਿਆ।

 

 

ਮੁਲਜ਼ਮ ਡਾ. ਚੰਦਰ ਪ੍ਰਕਾਸ਼ ਵਰਮਾ ਤੇ ਉਸ ਨਾਲ ਉਸ ਦੇ ਕਮਰੇ ਵਿੱਚ ਰਹਿਣ ਵਾਲਾ ਸਾਥੀ ਦੋਵੇਂ ਹੀ ਕਤਲ ਦੇ ਦਿਨ ਤੋਂ ਫ਼ਰਾਰ ਸਨ।  ਉਨ੍ਹਾਂ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਰੁੜਕੀ ਦੇ ਗੰਗ ਨਹਿਰ ਇਲਾਕੇ ’ਚੋਂ ਗ੍ਰਿਫ਼ਤਾਰ ਕੀਤਾ ਹੈ।

 

 

ਪੁਲਿਸ ਮੁਤਾਬਕ ਮੁਲਜ਼ਮ ਡਾ. ਵਰਮਾ ਹੁਣ ਖ਼ੁਦਕੁਸ਼ੀ ਕਰਨ ਬਾਰੇ ਸੋਚ ਰਿਹਾ ਸੀ ਤੇ ਇਸ ਲਈ ਉਸ ਦੀ ਦਰਿਆ ਵਿੱਚ ਛਾਲ਼ ਮਾਰਨ ਦੀ ਯੋਜਨਾ ਸੀ। ਉਹ ਪੁਲਿਸ ਤੋਂ ਬਚਣ ਲਈ ਹੋਟਲਾਂ ਵਿੱਚ ਰਹਿ ਰਿਹਾ ਸੀ ਤੇ ਛੇਤੀ ਹੀ ਉਹ ਹੋਟਲ ਬਦਲ ਵੀ ਲੈਂਦਾ ਸੀ।

 

 

ਗਰਿਮਾ ਮਿਸ਼ਰਾ ਤੇ ਕਥਿਤ ਮੁਲਜ਼ਮ ਦਿੱਲੀ ਦੇ ਰਣਜੀਤ ਨਗਰ ਇਲਾਕੇ  ’ਚ ਤੀਜੀ ਮੰਜ਼ਿਲ ਦੇ ਇੱਕ ਫ਼ਲੈਟ ਵਿੱਚ ਵੱਖੋ–ਵੱਖਰੇ ਕਮਰਿਆਂ ਵਿੱਚ ਰਹਿ ਰਹੇ ਸਨ। ਕਤਲ ਵੇਲੇ ਉਸ ਅਪਾਰਟਮੈਂਟ ਵਿੱਚ ਰਹਿਣ ਵਾਲਾ ਤੀਜਾ ਸਾਥੀ ਉੱਥੇ ਮੌਜੂਦ ਨਹੀਂ ਸੀ। ਇਹ ਤਿੰਨੇ ਕਰੋਲ ਬਾਗ਼ ਦੇ ਸਰਕਾਰੀ ਹਸਪਤਾਲ ਵਿੱਚ ਇੰਟਰਨ ਸਨ।

 

 

ਪੁਲਿਸ ਨੂੰ ਸ਼ੱਕ ਹੈ ਕਿ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੀ ਜੰਮਪਲ਼ ਡਾ. ਗਰਿਮਾ ਮਿਸ਼ਰਾ ਤੇ ਡਾ. ਵਰਮਾ ਵਿਚਾਲੇ ਸ਼ਾਇਦ ਕੋਈ ਝਗੜਾ ਹੋ ਗਿਆ ਹੋਵੇ, ਜਿਸ ਤੋਂ ਬਾਅਦ ਉਸ ਨੇ ਰਸੋਈ ਦੇ ਚਾਕੂ ਜਾਂ ਸਰਜੀਕਲ ਬਲੇਡ ਨਾਲ ਡਾ. ਗਰਿਮਾ ਦਾ ਕਤਲ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Murderer of Delhi Lady Doctor arrested in Uttrakhand