ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਲੇਡੀ ਪੁਲਿਸ ਸਬ–ਇੰਸਪੈਕਟਰ ਦੇ ਕਤਲ ਪਿੱਛੋਂ ‘ਕਾਤਲ’ SI ਨੇ ਵੀ ਕੀਤੀ ਖ਼ੁਦਕੁਸ਼ੀ

ਦਿੱਲੀ ’ਚ ਲੇਡੀ ਪੁਲਿਸ ਸਬ–ਇੰਸਪੈਕਟਰ ਦੇ ਕਤਲ ਪਿੱਛੋਂ ‘ਕਾਤਲ’ SI ਨੇ ਵੀ ਕੀਤੀ ਖ਼ੁਦਕੁਸ਼ੀ

ਦਿੱਲੀ ਦੇ ਰੋਹਿਣੀ ਇਲਾਕੇ ’ਚ ਲੇਡੀ ਪੁਲਿਸ ਸਬ–ਇੰਸਪੈਕਟਰ ਪ੍ਰੀਤੀ ਅਹਿਲਾਵਤ (25) ਦੇ ਕਥਿਤ ਕਾਤਲ ਤੇ ਦਿੱਲੀ ਦੇ ਹੀ ਪੁਲਿਸ ਸਬ–ਇੰਸਪੈਕਟਰ ਦੀਪਾਂਸ਼ੂ ਨੇ ਖ਼ੁਦਕੁਸ਼ੀ ਕਰ ਲਈ ਹੈ। ਕਰਨਾਲ ਕੋਲ ਇੱਕ ਕਾਰ ਅੰਦਰ ਦੀਪਾਂਸ਼ੂ ਦੀ ਲਾਸ਼ ਮਿਲੀ ਹੈ। ਮੁਲਜ਼ਮ ਨੇ ਉਸੇ ਪਿਸਤੌਲ ਨਾਲ ਖ਼ੁਦਕੁਸ਼ੀ ਕੀਤੀ ਹੈ, ਜਿਸ ਪਿਸਤੌਲ ਨਾਲ ਉਸ ਨੇ ਪ੍ਰੀਤੀ ਦਾ ਕਤਲ ਕੀਤਾ ਸੀ।

 

 

ਪੁਲਿਸ ਮਤਾਬਕ ਪ੍ਰੀਤੀ ਅਹਿਲਾਵਤ ਤੇ ਦੀਪਾਂਸ਼ੂ ਨੇ 2018 ’ਚ ਇਕੱਠਿਆਂ ਨੇ ਦਿੱਲੀ ਪੁਲਿਸ ਜੁਆਇਨ ਕੀਤੀ ਸੀ। ਦੋਵੇਂ ਬੈਚਮੇਟ ਸਨ। ਪੁਲਿਸ ਹਾਲੇ ਇਹ ਜਾਂਚ ਕਰ ਰਹੀ ਹੈ ਕਿ ਆਖ਼ਰ ਦੀਪਾਂਸ਼ੂ ਨੇ ਪ੍ਰੀਤੀ ਨੂੰ ਗੋਲੀ ਕਿਉਂ ਮਾਰੀ ਸੀ!

 

 

ਦਿੱਲੀ ’ਚ ਲੇਡੀ ਪੁਲਿਸ ਸਬ–ਇੰਸਪੈਕਟਰ ਦਾ ਗੋਲ਼ੀਆਂ ਮਾਰ ਕੇ ਕਤਲ

 

 

ਭਾਰਤ ਦੀ ਰਾਜਧਾਨੀ ਦਿੱਲੀ ਦੇ ਰੋਹਿਣੀ ਇਲਾਕੇ ’ਚ ਸ਼ੁੱਕਰਵਾਰ ਰਾਤੀਂ 10:45 ਵਜੇ ਲੇਡੀ ਪੁਲਿਸ ਸਬ–ਇੰਸਪੈਕਟਰ ਪ੍ਰੀਤੀ ਅਹਿਲਾਵਤ ਦੀ ਇੱਕ ਵਿਅਕਤੀ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪ੍ਰੀਤੀ ਪੂਰਬੀ ਦਿੱਲੀ ਦੇ ਪਟਪਟਗੰਜ ਇੰਡਸਟ੍ਰੀਅਲ ਏਰੀਆ ’ਚ ਤਾਇਨਾਤ ਸਨ। ਉਹ ਰਾਤੀਂ ਆਪਣੀ ਡਿਊਟੀ ਮੁਕੰਮਲ ਕਰਨ ਤੋਂ ਬਾਅਦ ਮੈਟਰੋ ਰੇਲ ਰਾਹੀਂ ਪੂਰਬੀ ਰੋਹਿਣੀ ਮੈਟਰੋ ਸਟੇਸ਼ਨ ਪੁੱਜੇ ਸਨ ਤੇ ਫਿਰ ਪੈਦਲ ਹੀ ਆਪਣੇ ਘਰ ਲਈ ਨਿੱਕਲੇ ਸਨ।

 

 

ਪ੍ਰੀਤੀ ਅਹਿਲਾਵਤ ਜਦੋਂ ਮੈਟਰੋ ਸਟੇਸ਼ਨ ਤੋਂ ਸਿਰਫ਼ 50 ਮੀਟਰ ਹੀ ਅੱਗੇ ਵਧੇ ਸਨ, ਤਦ ਪਿੱਛਿਓਂ ਇੱਕ ਨੌਜਵਾਨ ਨੇ ਪ੍ਰੀਤੀ ਉੱਤੇ ਗੋਲੀਆਂ ਚਲਾ ਦਿੱਤੀਆਂ ਸਨ। ਤਿੰਨ ਰਾਊਂਡ ਦੀ ਗੋਲੀਬਾਰੀ ਵਿੱਚੋਂ ਦੋ ਗੋਲੀਆਂ ਪ੍ਰੀਤੀ ਦੇ ਲੱਗੀਆਂ ਸਨ। ਇੱਕ ਗੋਲੀ ਕੋਲੋਂ ਲੰਘ ਰਹੀ ਕਾਰ ਦੇ ਪਿਛਲੇ ਸ਼ੀਸ਼ੇ ’ਚ ਲੱਗੀ ਸੀ। ਇੱਕ ਗੋਲੀ ਪ੍ਰੀਤੀ ਦੇ ਸਿਰ ’ਚ ਲੱਗੀ ਸੀ ਤੇ ਉਹ ਉੱਥੇ ਹੀ ਡਿੱਗ ਪਏ ਸਨ ਤੇ ਮੌਕੇ ਉੱਤੇ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ।

 

 

ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਜਿਸ ਜਗ੍ਹਾ ਕਤਲ ਹੋਇਆ, ਪ੍ਰੀਤੀ ਅਹਿਲਾਵਤ ਦਾ ਘਰ ਉੱਥੋਂ ਲਾਗੇ ਹੀ ਸੀ। ਸੋਨੀਪਤ ਦੀ ਜੰਮਪਲ਼ ਪ੍ਰੀਤੀ ਅਹਿਲਾਵਤ ਰੋਹਿਣੀ ’ਚ ਕਿਰਾਏ ਦੇ ਇੱਕ ਘਰ ’ਚ ਰਹਿ ਰਹੇ ਸਨ। ਪੁਲਿਸ ਨੂੰ ਸੀਸੀਟੀਵੀ ਕੈਮਰਿਆਂ ਦੀਆਂ ਕੁਝ ਫ਼ੁਟੇਜ ਮਿਲੀਆਂ ਹਨ।

 

 

ਉਸ ਫ਼ੁਟੇਜ ਤੋਂ ਪਤਾ ਲੱਗਦਾ ਹੈ ਕਿ ਮੁਲਜ਼ਮ ਇਕੱਲਾ ਸੀ ਤੇ ਪੈਦਲ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Murderer of Delhi s Lady Police Sub-Inspector commits suicide