ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੂਰਤ ਤੋਂ UP ਗਏ ਸਨ ਹਿੰਦੂ ਮਹਾਂਸਭਾ ਆਗੂ ਕਮਲੇਸ਼ ਤਿਵਾੜੀ ਦੇ ਕਾਤਲ

ਕਥਿਤ ਕਾਤਲਾਂ ਦੀ 'ਇੰਡੀਆ ਟੂਡੇ' ਫੋ਼ਟੋ

ਹਿੰਦੂ ਸਮਾਜ ਪਾਰਟੀ ਦੇ ਆਗੂ ਕਮਲੇਸ਼ ਤਿਵਾੜੀ ਕਤਲ ਕੇਸ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਗੁਜਰਾਤ ATS ਨੇ ਇਸ ਮਾਮਲੇ ’ਚ ਸ਼ੁੱਕਰਵਾਰ ਦੇਰ ਰਾਤੀਂ ਸੂਰਤ (ਗੁਜਰਾਤ) ਤੋਂ 3 ਜਣਿਆਂ ਨੂੰ ਹਿਰਾਸਤ ’ਚ ਲਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 

 

ਹੁਣ ਤੱਕ ਦੀ ਜਾਣਕਾਰੀ ਮੁਤਾਬਕ ਲਖਨਊ 'ਚ ਹੋਏ ਇਸ ਕਤਲ ਦੀ ਸਾਜ਼ਿਸ਼ ਵਿੱਚ ਪੰਜ ਜਣੇ ਸ਼ਾਮਲ ਸਨ। ਉਨ੍ਹਾਂ ਨੂੰ ਗੁਜਰਾਤ ATS ਨੇ ਸੂਰਤ ਤੋਂ ਰਾਤੀਂ ਹਿਰਾਸਤ ਵਿੱਚ ਲਿਆ ਹੈ ਤੇ ਉਨ੍ਹਾਂ ਨੂੰ ਅਹਿਮਦਾਬਾਦ ਲਿਜਾਂਦਾ ਗਿਆ ਹੈ। ਸੂਤਰਾਂ ਮੁਤਾਬਕ ਸੀਸੀਟੀਵੀ ਫ਼ੁਟੇਜ, ਕਤਲ ਸਮੇਂ ਵਰਤਿਆ ਮੋਬਾਇਲ ਫ਼ੋਨ ਤੇ ਸੂਰਤ ਦੇ ਮੋਬਾਇਲ ਨੈੱਟਵਰਕ ਦੇ ਵੇਰਵਿਆਂ ਨੂੰ ਖੰਗਾ਼ਲਿਆ ਜਾ ਰਿਹਾ ਹੈ।

 

 

ਅਹਿਮਦਾਬਾਦ, ਭਰੂਚ ਤੇ ਸੂਰਤ ਤੋਂ ਕੁਝ ਹੋਰ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਕਮਲੇਸ਼ ਤਿਵਾੜੀ ਕਤਲ ਕਾਂਡ ਦੀ ਸਾਜ਼ਿਸ਼ ਸੂਰਤ ਵਿੱਚ ਘੜੇ ਹੋਣ ਦਾ ਖ਼ਦਸ਼ਾ ਹੈ।

ਸਵਰਗੀ ਕਮਲੇਸ਼ ਤਿਵਾੜੀ ਦੀ ਪੁਰਾਣੀ ਤਸਵੀਰ

 

ਕਮਲੇਸ਼ ਤਿਵਾੜੀ ਕਤਲ ਕਾਂਡ ਵਿੱਚ ਹਾਲੇ ਦੋ ਜਣਿਆਂ ਦੇ ਨਾਂਵਾਂ ਦਾ ਖ਼ੁਲਾਸਾ ਹੋਇਆ ਹੈ। ਇਨ੍ਹਾਂ ਵਿੱਚੋਂ ਇੱਕ ਦਾ ਨਾਂਅ ਫ਼ਰੀਦੁੱਦੀਨ ਪਠਾਨ ਉਰਫ਼ ਮੁਈਨੁੱਦੀਨ ਸ਼ੇਖ਼ ਹੈ; ਜਦ ਕਿ ਦੂਜੇ ਵਿਅਕਤੀ ਦਾ ਨਾਂਅ ਅਸ਼ਫ਼ਾਕ ਸ਼ੇਖ਼ ਹੈ।

 

 

ਕਤਲ ਵਾਲੀ ਸੀਸੀਟੀਵੀ ਫ਼ੁਟੇਜ ਵਿੱਚ ਜਿਹੜੇ ਦੋ ਜਣੇ ਵਿਖਾਈ ਦੇ ਰਹੇ ਹਨ; ਇਹ ਉਹੀ ਹਨ। ਉਨ੍ਹਾਂ ਨੇ ਹੀ ਸੂਰਤ ਵਿੱਚ ਮਿਠਾਈ ਤੇ ਚਾਕੂ ਖ਼ਰੀਦੇ ਸਨ ਤੇ ਹੱਤਿਆ ਨੂੰ ਅੰਜਾਮ ਦੇਣ ਲਈ ਯੂਪੀ ਗਏ ਸਨ।

 

 

ATS ਨੇ ਇਸ ਮਾਮਲੇ ਵਿੱਚ ਜਿਹੜੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ; ਉਨ੍ਹਾਂ ਦੇ ਨਾਂਅ ਹਨ ਸ਼ਮੀਮ ਪਠਾਨ, ਫ਼ੈਜ਼ਾਨ ਪਠਾਨ ਤੇ ਮੋਹਸਿਨ ਸ਼ੇਖ਼। ਮੋਹਸਿਨ ਸ਼ੇਖ਼ ਪੇਸ਼ੇ ਤੋਂ ਮੌਲਵੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Murderers went UP from Surat to murder Hindu Mahasabha leader Kamlesh Tiwari