ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੂ ਕੁੜੀ ਨਾਲ ਵਿਆਹ ਰਚਾਉਣ ਆਏ ਮੁਸਲਿਮ ਨਾਲ ਗ਼ਾਜ਼ੀਆਬਾਦ ਅਦਾਲਤ `ਚ ਕੁੱਟਮਾਰ

ਲਾਓਸ `ਚ ਉਸਾਰੀ-ਅਧੀਨ ਬੰਨ੍ਹ ਢਹਿਣ ਨਾਲ ਕਈ ਮੌਤਾਂ ਦਾ ਖ਼ਦਸ਼ਾ, ਸੈਂਕੜੇ ਲਾਪਤਾ

25 ਸਾਲਾਂ ਦੇ ਇੱਕ ਮੁਸਲਿਮ ਵਿਅਕਤੀ ਨਾਲ ਗ਼ਾਜ਼ੀਆਬਾਦ ਦੀ ਅਦਾਲਤ ਵਿੱਚ ਸਿਰਫ਼ ਇਸ ਲਈ ਕੁੱਟਮਾਰ ਕੀਤੀ ਗਈ ਕਿਉਂ ਕਿ ਉਹ ਇੱਕ ਹਿੰਦੂ ਔਰਤ ਨਾਲ ਵਿਆਹ ਰਚਾਉਣ ਲਈ ਆਇਆ ਸੀ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।


ਸਿਹਾਨੀ ਗੇਟ ਪੁਲਿਸ ਥਾਣੇ ਦੇ ਐੱਸਐੱਚਓ ਸੰਜੇ ਪਾਂਡੇ ਨੇ ਦੱਸਿਆ ਕਿ ਨੌਇਡਾ ਦੀ ਕਿਸੇ ਫ਼ਰਮ `ਚ ਕੰਮ ਕਰਨ ਵਾਲਾ ਸਾਹਿਲ ਸੋਮਵਾਰ ਬਾਅਦ ਦੁਪਹਿਰ ਪ੍ਰੀਤੀ ਸਿੰਘ ਨਾਲ ਆਪਣਾ ਵਿਆਹ ਰਜਿਸਟਰਡ ਕਰਵਾਉਣ ਲਈ ਅਦਾਲਤ ਆਇਆ ਸੀ। ਭੀੜ ਨੇ ਉਸ `ਤੇ ਹਮਲਾ ਬੋਲ ਦਿੱਤਾ।


ਆਈਏਐੱਨਐੱਸ ਦੀ ਰਿਪੋਰਟ ਅਨੁਸਾਰ ਅਦਾਲਤ `ਚ ਮੌਜੂਦ ਪੁਲਿਸ ਅਧਿਕਾਰੀਆਂ ਨੇ ਸਾਹਿਲ ਨੂੰ ਹਮਲਾਵਰਾਂ ਤੋਂ ਬਚਾਇਆ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਵਿਅਕਤੀਆਂ ਵਿਨੋਦ ਤੇ ਨਵਨੀਤ ਦੇ ਨਾਲ-ਨਾਲ ਕਈ ਹੋਰ ਅਣਪਛਾਤਿਆਂ ਖਿ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।


ਸਾਹਿਲ ਭੋਪਾਲ ਤੋਂ ਹੈ ਤੇ ਉਸ ਦੇ ਮਾਮੂਲੀ ਸੱਟਾਂ ਲੱਗੀਆਂ ਹਨ; ਜਦ ਕਿ ਔਰਤ ਬਿਜਨੌਰ (ਉੱਤਰ ਪ੍ਰਦੇਸ਼) ਦੀ ਹੈ ਤੇ ਉਹ ਭੀੜ ਦੇ ਹਮਲੇ ਤੋਂ ਵਾਲ-ਵਾਲ ਬਚ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:muslim beaten up in ghaziabad court came to marry a hindu woman