ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਸਲਿਮ ਪਰਿਵਾਰ ਦੀ CM ਯੋਗੀ ਨੂੰ ਅਪੀਲ, CAA ਹਿੰਸਾ ਦੇ ਦੋਸ਼ੀਆਂ ਨੂੰ ਕਰ ਦੇਣ ਮੁਆਫ

ਭਾਰਤੀ ਜਨਤਾ ਪਾਰਟੀ ਲੋਕਾਂ ਨੂੰ ਸਿਟੀਜ਼ਨਸ਼ਿਪ ਸੋਧ ਕਾਨੂੰਨ ਬਾਰੇ ਜਾਗਰੂਕ ਕਰਨ ਲਈ ਡੋਰ ਟੂ ਡੋਰ ਮੁਹਿੰਮ ਚਲਾ ਰਹੀ ਹੈ ਇਸ ਸਬੰਧ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਐਤਵਾਰ ਨੂੰ ਗੋਰਖਪੁਰ ਪਹੁੰਚੇਇਸ ਦੌਰਾਨ ਇਕ ਮੁਸਲਿਮ ਪਰਿਵਾਰ ਨੇ ਸੀ.ਐੱਮ ਯੋਗੀ ਨੂੰ ਅਪੀਲ ਕੀਤੀ ਕਿ ਉਹ ਸਿਟੀਜ਼ਨਸ਼ਿਪ ਸੋਧ ਐਕਟ ਵਿਰੁੱਧ ਹਿੰਸਾ ਦੇ ਦੋਸ਼ੀਆਂ ਨੂੰ ਮੁਆਫ ਕਰਨ ਤੇ ਉਨ੍ਹਾਂ ਵਿਰੁੱਧ ਦਰਜ ਕੇਸ ਵਾਪਸ ਲੈ ਲੈਣ

 

ਇਸ ਪਰਿਵਾਰ ਦੇ ਹਾਜੀ ਚੌਧਰੀ ਕੈਫ-ਉਲ-ਵਾਰਾ ਨੇ ਕਿਹਾ, ‘ਮੈਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸੀਏਏ ਹਿੰਸਾ ਖ਼ਿਲਾਫ਼ ਜਿਨ੍ਹਾਂ ਤੇ ਕੇਸ ਦਰਜ ਹਨ ਤੇ ਜਿਹੜੇ ਜੇਲ੍ਹ ਹਨ, ਉਨ੍ਹਾਂ ਨੂੰ ਮੁਆਫ ਕਰ ਦੇਣ ਮੈਂ ਉਨ੍ਹਾਂ ਨੂੰ ਕਿਹਾ ਕਿ ਪ੍ਰਦਰਸ਼ਨ ਸ਼ਾਮਲ ਕੁਝ ਲੋਕ ਗਲਤ ਰਾਹ 'ਤੇ ਤੁਰ ਗਏ ਪਰ ਉਹ ਸਾਰੇ ਤੁਹਾਡੇ ਹੀ ਸ਼ਹਿਰ ਨਾਲ ਸਬੰਧਤ ਹਨ ਤੇ ਉਨ੍ਹਾਂ ਨੂੰ ਛੱਡ ਦੇਣ ਚਾਹੀਦਾ ਹੈ। ਚੌਧਰੀ ਦੀ ਇਸ ਬੇਨਤੀ 'ਤੇ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਵੇਖਣਗੇ

 

ਹਾਜੀ ਚੌਧਰੀ ਕੈਫ-ਉਲ-ਵਾਰਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਜੇਤੂ-ਰੈਲੀ ਦਾ ਸਵਾਗਤ ਕਰਦਿਆਂ ਚਰਚਾ ਆਏ ਸਨ ਮੁੱਖ ਮੰਤਰੀ ਬਣਨ ਤੋਂ ਬਾਅਦ ਯੋਗੀ ਆਦਿੱਤਿਆਨਾਥ ਨੇ ਦੁਸਹਿਰੇ ਵਾਲੇ ਦਿਨ ਜੇਤੂ-ਰੈਲੀ ਕੱਢੀ ਸੀ। ਚੌਧਰੀ ਮੁਸਲਿਮ ਨੌਜਵਾਨਾਂ ਨਾਲ ਇਸ ਰੈਲੀ ਦੇ ਸਵਾਗਤ ਲਈ ਪਹੁੰਚੇ ਸਨ

 

ਸੀਏਏ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਪਹੁੰਚੇ ਸੀਐਮ ਯੋਗੀ ਨੇ ਪਰਿਵਾਰ ਦੇ ਮੁਖੀ ਨੂੰ ਇੱਕ ਕਿਤਾਬਚਾ ਦਿੱਤਾ ਇਸ ਸੀਏਏ ਨਾਲ ਸਬੰਧਤ ਜਾਣਕਾਰੀ ਸ਼ਾਮਲ ਹੈ। ਇਸ ਨੂੰ ਦੇਣ ਤੋਂ ਬਾਅਦ ਯੋਗੀ ਨੇ ਕਿਹਾ ਕਿ ਇਸਨੂੰ ਪੜ੍ਹੋ ਤੇ ਇਸਨੂੰ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਵੀ ਸਮਝਾਓ।

 

ਇਸਦੇ ਨਾਲ ਹੀ ਸੀਐਮ ਯੋਗੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਸੀਏਏ ਨਾਗਰਿਕਤਾ ਦੇਣ ਲਈ ਹੈ, ਨਾ ਕਿ ਲੈਣ ਲਈ। ਉਨ੍ਹਾਂ ਨੇ ਸ਼ਹਿਰ ਦੇ ਦੋ ਹੋਰ ਮਸ਼ਹੂਰ ਲੋਕਾਂ ਨਾਲ ਵੀ ਮੁਲਾਕਾਤ ਕੀਤੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Muslim family appeals to CM Yogi-forgive those accused of CAA violence