ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਗਰਿਕਤਾ ਬਿਲ ਵਿਰੁੱਧ ਮੁਸਲਿਮ ਲੀਗ ਪੁੱਜੀ ਸੁਪਰੀਮ ਕੋਰਟ, ਕਪਿਲ ਸਿੱਬਲ ਲੜਨਗੇ ਕੇਸ

ਨਾਗਰਿਕਤਾ ਬਿਲ ਵਿਰੁੱਧ ਮੁਸਲਿਮ ਲੀਗ ਪੁੱਜੀ ਸੁਪਰੀਮ ਕੋਰਟ, ਕਪਿਲ ਸਿੱਬਲ ਲੜਨਗੇ ਕੇਸ

ਨਾਗਰਿਕਤਾ ਸੋਧ ਬਿਲ ਨੂੰ ਅੱਜ ਸੁਪਰੀਮ ਕੋਰਟ ’ਚ ਚੁਣੌਤੀ ਦੇ ਦਿੱਤੀ ਗਈ ਹੈ। ਇੰਡੀਅਨ ਮੁਸਲਿਮ ਲੀਗ ਨੇ ਸੁਪਰੀਮ ਕੋਰਟ ’ਚ ਨਾਗਰਿਕਤਾ ਸੋਧ ਬਿਲ ਵਿਰੁੱਧ ਪਟੀਸ਼ਨ ਦਾਇਰ ਕਰ ਦਿੱਤੀ ਹੈ। ਇਸ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਇਸ ਬਿਲ ਦੀ ਵਿਵਸਥਾ ਵਿੱਚ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਹੁੰਦੀ ਹੈ। ਧਰਮ ਦੇ ਆਧਾਰ ’ਤੇ ਵਰਗੀਕਰਨ ਗ਼ਲਤ ਹੈ।

 

 

ਮੁਲਿਮ ਲੀਗ ਦੇ ਸੂਤਰਾਂ ਮੁਤਾਬਕ ਸੁਪਰੀਮ ਕੋਰਟ ’ਚ ਉਨ੍ਹਾਂ ਦੀ ਪੈਰਵਾਈ ਸੀਨੀਅਰ ਵਕੀਲ ਕਪਿਲ ਸਿੱਬਲ ਕਰਨਗੇ। ਹਾਲੇ ਕਿਉਂਕਿ ਇਸ ਬਿਲ ਉੱਤੇ ਰਾਸ਼ਟਰਪਤੀ ਨੇ ਹਸਤਾਖਰ ਨਹੀਂ ਕੀਤੇ ਹਨ, ਇਸ ਲਈ ਹਸਤਾਖਰ ਹੋਣ ਤੋਂ ਬਾਅਦ ਅਰਜ਼ੀ ਨੂੰ ਛੇਤੀ ਸੁਣਵਾਈ ਲਈ ਰੱਖਿਆ ਜਾਵੇਗਾ।

 

 

ਨਾਗਰਿਕਤਾ ਸੋਧ ਬਿਲ ਸੰਸਦ ਦੇ ਦੋਵੇਂ ਸਦਨਾਂ ਵਿੱਚ ਪਾਸ ਹੋ ਚੁੱਕਾ ਹੈ। ਰਾਸ਼ਟਰਪਤੀ ਵੱਲੋਂ ਇਸ ਉੱਤੇ ਛੇਤੀ ਮੋਹਰ ਲਾਏ ਜਾਣ ਦੀ ਆਸ ਹੈ। ਇਸ ਬਿਲ ਦੇ ਵਿਰੋਧ ਵਿੰਚ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਹੋ ਚੁੱਕੀ ਹੈ।

 

 

ਚੇਤੇ ਰਹੇ ਕਿ ਕੱਲ੍ਹ ਬੁੱਧਵਾਰ ਨੂੰ ਰਾਜ ਸਭਾ ’ਚ ਬਹਿਸ ਦੌਰਾਨ ਕਾਂਗਰਸ ਦੇ ਦੋ ਸੀਨੀਅਰ ਆਗੂਆਂ ਪੀ. ਚਿਦੰਬਰਮ ਤੇ ਕਪਿਲ ਸਿੱਬਲ ਨੇ ਇਸ ਬਿਲ ਦੇ ਸੁਪਰੀਮ ਕੋਰਟ ’ਚ ਰੱਦ ਹੋਣ ਦਾ ਦਾਅਵਾ ਕੀਤਾ ਸੀ। ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਇਸ ਦੇ ਜਵਾਬ ’ਚ ਆਖਿਆ ਸੀ ਕਿ ਕਾਂਗਰਸ ਦੇ ਸੀਨੀਅਰ ਆਗੂ ਸੰਸਦ ਨੂੰ ਸੁਪਰੀਮ ਕੋਰਟ ਦਾ ਡਰ ਵਿਖਾ ਰਹੇ ਹਨ। ਪਰ ਅਸੀਂ ਆਪਣਾ ਕੰਮ ਕਰਨ ਤੋਂ ਪਿੱਛੇ ਨਹੀਂ ਹਟਾਂਗੇ।

 

 

ਸ੍ਰੀ ਪੀ. ਚਿਦੰਬਰਮ ਨੇ ਰਾਜ ਸਭਾ ’ਚ ਨਾਗਰਿਕਤਾ ਸੋਧ ਬਿਲ–2019 ਉੱਤੇ ਬਹਿਸ ਦੌਰਾਨ ਇਸ ਨੂੰ ਗ਼ੈਰ–ਸੰਵਿਧਾਨਕ ਦੱਸਦਿਆਂ ਕਿਹਾ ਸੀ ਕਿ ਇਸ ਬਿਲ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਜਾਵੇਗੀ ਤੇ ਪੂਰਾ ਯਕੀਨ ਹੈ ਕਿ ਉੱਥੇ ਇਸ ਨੂੰ ਖ਼ਾਰਜ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਆਖਿਆ ਸੀ ਕਿ ਉਹ ਸਰਕਾਰ ਨੂੰ ਕਾਨੂੰਨੀ ਵਿਭਾਗ ਦੀ ਰਾਇ ਲੈਣ ਦੀ ਚੁਣੌਤੀ ਦਿੰਦੇ ਹਨ।

 

 

ਤਦ ਜਵਾਬ ਵਿੱਚ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਆਖਿਆ ਕਿ ਸਰਕਾਰ ਹਰੇਕ ਬਿਲ ਉੱਤੇ ਕਾਨੂੰਨ ਵਿਭਾਗ ਦੀ ਰਾਇ ਲੈਂਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Muslim League reaches Supreme Court over Citizenship Bill