ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚਾ ਨਾ ਹੋਣ ’ਤੇ ਪਤਨੀ ਨੂੰ ਦਿੱਤਾ ਤਿੰਨ ਤਲਾਕ, ਇਹ ਹੈ ਪੂਰਾ ਮਾਮਲਾ

ਬੱਚਾ ਨਾ ਹੋਣ ਤੋਂ ਖਫ਼ਾ ਪਤੀ ਨੇ ਔਰਤ ਨੂੰ ਫ਼ੋਨ ਤੇ ਚਾਰ ਵਾਰ ਤਿੰਨ ਤਲਾਕ ਦੇ ਦਿੱਤਾ। ਪਤਨੀ ਨੇ ਫ਼ੋਨ ਤੇ ਤਿੰਨ ਤਲਾਕ ਨੂੰ ਨਾ ਮੰਨਿਆ ਤਾਂ ਪਤੀ ਨੇ ਪੇਕੇ ਪੁੱਜ ਕੇ ਤਿੰਨ ਤਲਾਕ ਦਿੱਤਾ। ਪਤਨੀ ਨੇ ਤਿੰਨ ਤਲਾਕ ਦਾ ਵਿਰੋਧ ਕੀਤਾ ਤਾਂ ਦੋਸ਼ੀ ਪਤਨੀ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਫਰਾਰ ਹੋ ਗਿਆ। ਪੀੜਤਾ ਨੇ ਨੋਇਡਾ ਦੇ ਸੈਕਟਰ–49 ਵਿਖੇ ਪਤੀ ਖਿਲਾ਼ਫ ਸ਼ਿਕਾਇਤ ਦਰਜ ਕਰਵਾਈ ਹੈ।

 

ਜਾਣਕਾਰੀ ਮੁਤਾਬਕ ਜੀਵਨ ਖ਼ਾਨ ਸੈਕਟਰ–49 ਚ ਪਰਿਵਾਰ ਨਾਲ ਰਹਿੰਦੇ ਹਨ। ਉਹ ਬਰੌਲਾ ਚ ਨਰਸਰੀ ਦਾ ਵਪਾਰ ਕਰਦੇ ਹਨ। ਉਨ੍ਹਾਂ ਦੀ 29 ਸਾਲਾ ਧੀ ਨਜਮੀ ਦਾ ਵਿਆਹ ਸਾਲ 2008 ਚ ਅਮਰੋਹਾ ਜੋਯਾ ਨਿਵਾਸੀ ਆਤਿਫ਼ ਨਾਲ ਹੋਇਆ ਸੀ। ਆਤਿਫ਼ ਜੁੱਤੀਆਂ ਦਾ ਵਪਾਰ ਕਰਦਾ ਹੈ। ਵਿਆਹ ਦੇ ਕਈ ਸਾਲ ਮਗਰੋਂ ਨਜਮੀ ਨੇ ਬੱਚੇ ਨੂੰ ਜਨਮ ਨਾ ਦਿੱਤਾ। ਇਸ ਤੋਂ ਨਾਰਾਜ਼ ਪਤੀ ਨੇ ਨਜਮੀ ਨੂੰ ਤੰਗ–ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।

 

5 ਜੂਨ ਨੂੰ ਪਤੀ ਨੇ ਪਤਨੀ ਨੂੰ ਆਪਣੇ ਘਰ ਦੇ ਇਕ ਕਮਰੇ ਚ ਬੰਦ ਕਰ ਦਿੱਤਾ ਤੇ ਕੁੱਟਮਾਰ ਕੀਤੀ। ਜਦੋਂ ਪਤਨੀ ਬੋਹੋਸ਼ੀ ਤੋਂ ਬਾਹਰ ਆਈ ਤਾਂ ਉਸਨੇ ਆਪਣੇ ਪਿਤਾ ਨੂੰ ਫ਼ੋਨ ਕਰਕੇ ਸਾਰੀ ਗੱਲ ਦੱਸੀ। ਸੂਚਨਾ ਮਿਲਦੇ ਹੀ ਜੀਵਨ ਖ਼ਾਨ ਧੀ ਦੇ ਸਹੁਰੇ ਘਰ ਪੁੱਜ ਗਿਆ। ਇਸ ਦੌਰਾਨ ਪਿਤਾ ਆਪਣੀ ਧੀ ਨੂੰ ਨਾਲ ਲੈ ਕੇ ਨੋਇਡਾ ਆਪਣੇ ਘਰ ਆ ਗਿਆ।

 

ਕੁਝ ਦਿਨਾਂ ਮਗਰੋਂ ਦੋਸ਼ੀ ਪਤੀ ਨੇ ਪਤਨੀ ਨੂੰ ਫ਼ੋਨ ਕੀਤਾ ਤੇ ਫ਼ੋਨ ਤੇ ਹੀ ਤਿੰਨ ਤਲਾਕ ਦੇ ਦਿੱਤਾ। ਪਤਨੀ ਨੇ ਇਸ ਤਲਾਕ ਨੂੰ ਨਾਜਾਇਜ਼ ਦਸਿਆ। ਪਤਨੀ ਨੇ ਤਲਾਕ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

 

ਪੀੜਤ ਪਤਨੀ ਨੇ ਦਸਿਆ ਕਿ ਮੈਂ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਹਾਂ। ਇਸ ਤੋਂ ਬਾਅਦ ਪਤੀ ਨੇ ਫਿਰ ਤੋਂ ਪਤਨੀ ਨੂੰ ਫ਼ੋਨ ਤੇ ਤਿੰਨ ਤਲਾਕ ਬੋਲ ਦਿੱਤਾ। ਇਸ ਤਰ੍ਹਾਂ ਪਤੀ ਨੇ ਪਤਨੀ ਨੂੰ ਫ਼ੋਨ ਤੇ ਚਾਰ ਵਾਰ ਤਿੰਨ ਤਲਾਕ ਦੇ ਦਿੱਤਾ। ਪਰ ਪਤਨੀ ਨੇ ਹਰੇਕ ਵਾਰ ਤਿੰਨ ਤਲਾਕ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

 

ਇਸ ਤੋਂ ਬਾਅਦ ਪਤੀ 11 ਮਾਰਚ ਨੂੰ ਪਤਨੀ ਦੇ ਪੇਕੇ ਪੁੱਜ ਗਿਆ। ਇੱਥੇ ਉਸਨੇ ਪਰਿਵਾਰ ਸਾਹਮਣੇ ਹੀ ਪਤਨੀ ਨੂੰ ਤਿੰਨ ਤਲਾਕ ਦੇ ਦਿੱਤਾ। ਵਿਰੋਧ ਕਰਨ ਤੇ ਦੋਸ਼ੀ ਨੇ ਪਤਨੀ ਅਤੇ ਸੱਸ ਨਾਲ ਰੱਜ ਕੇ ਕੁੱਟਮਾਰ ਕੀਤੀ। ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਦੋਸ਼ੀ ਫ਼ਰਾਰ ਹੋ ਗਿਆ।

 

ਦੋਸ਼ ਹੈ ਕਿ ਪਤੀ ਦਾਜ ਦੀ ਵੀ ਮੰਗ ਕਰਦਾ ਸੀ। ਵਿਆਹ ਮਗਰੋਂ ਦਾਜ ਵਜੋਂ ਪਰਿਵਾਰ ਦੋਸ਼ੀ ਨੂੰ ਲੱਖਾਂ ਰੁਪਏ ਦੇ ਚੁੱਕਾ ਹੈ। ਪੀੜਤ ਔਰਤ ਨੂੰ ਦਾਜ ਲਈ ਤੰਗ ਕਰਨ ਚ ਉਸਦੀ ਨਣਦ ਸ਼ਨਾ, ਨਣਦੋਈ ਜ਼ਫਰ ਅਤੇ ਸਹੁਰਾ ਸਾਥ ਦਿੰਦੇ ਸਨ। ਦੋਸ਼ੀ ਨੋਇਡਾ ਚ ਇਕ ਮਕਾਨ ਦੀ ਮੰਗ ਵੀ ਕਰਦੇ ਸਨ।

 

ਮਾਮਲੇ ਦੀ ਜਾਂਚ ਕਰ ਰਹੀ ਐਸਪੀ ਸਿਟੀ ਸੁਧਾ ਸਿੰਘ ਨੇ ਕਿਹਾ ਹੈ ਕਿ ਸ਼ਿਕਾਇਤ ਮਿਲਣ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਮਗਰੋਂ ਦੋਸ਼ੀ ਖਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਸ਼ੁਰੂਆਤੀ ਜਾਂਚ ਚ ਪਤਨੀ ਦੇ ਦੋਸ਼ ਲੱਗ ਰਹੇ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Muslim man gives Triple Talaq to wife for a child