ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਕਾਹ ਦੇ ਨੌ ਮਹੀਨੇ ਬਾਅਦ ਸਪੀਡ ਪੋਸਟ ਰਾਹੀਂ ਭੇਜਿਆ ਤਲਾਕ

ਨਿਕਾਹ ਦੇ ਨੌ ਮਹੀਨੇ ਬਾਅਦ ਸਪੀਡ ਪੋਸਟ ਰਾਹੀਂ ਭੇਜਿਆ ਤਲਾਕ

ਮਿਰਜਾਪੁਰ (ਵਿਜੈਨਗਰ) ਦੇ ਰਹਿਣ ਵਾਲੇ ਨੌਵਜਾਨ ਨੇ ਨਿਕਾਹ ਦੇ ਨੌ ਮਹੀਨੇ ਬਾਅਦ ਹੀ ਪਤਨੀ ਨੂੰ ਸਪੀਡ ਪੋਸਟ ਰਾਹੀਂ ਤਲਾਕ ਦੇ ਦਿੱਤਾ। ਤਿੰਨ ਤਲਾਕ ਉਤੇ ਕਾਨੂੰ ਬਣਾਉਣ ਬਾਅਦ ਜ਼ਿਲ੍ਹੇ ਵਿਚ ਇਸ ਤਰ੍ਹਾਂ ਨਾਲ ਤਲਾਕ ਦੇਣ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਤਲਾਕ ਪੱਤਰ ਮਿਲਣ ਉਤੇ ਮਹਿਲਾ ਨੇ ਵੀਰਵਾਰ ਨੂੰ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮਿਲਕੇ ਨਿਆਂ ਦੀ ਅਪੀਲ ਕੀਤੀ ਹੈ।

 

ਪਿਤਾ ਹਾਜੀ ਇਰਸ਼ਾਦ ਦੇ ਨਾਲ ਵੀਰਵਾਰ ਨੂੰ ਸੀਨੀਅਰ ਪੁਲਿਸ ਸੁਪਰਡੈਂਟ ਦਫ਼ਤਰ ਪਹੁੰਚੀ ਜੇਬਾ ਪਰਵੀਨ ਨੇ ਦੱਸਿਆ ਕਿ ਉਸਦਾ ਨਿਕਾਹ ਦਸੰਬਰ 2018 ਵਿਚ ਮਿਰਜਾਪੁਰ ਦੇ ਰਿਹਣ ਵਾਲੇ ਮੁਹੰਮਦ ਮਾਜਿਦ ਨਾਲ ਹੋਇਆ ਸੀ। ਉਸ ਸਮੇਂ ਉਸਦੇ ਪਿਤਾ ਸਊਦੀ ਵਿਚ ਰਹਿੰਦੇ ਸਨ ਅਤੇ ਉਨ੍ਹਾਂ ਆਪਣੀ ਪੂਰੀ ਕਮਾਈ ਮਾਜਿਦ ਨੂੰ ਦਹੇਜ ਵਜੋਂ ਦੇ ਦਿੱਤੀ ਸੀ। ਇਸ ਦੇ ਬਾਵਜੂਦ ਦਾਜ ਲਈ ਉਸ ਨੂੰ ਪੀੜਤ ਕੀਤਾ ਗਿਆ।

 

ਇਸ ਤੋਂ ਬਾਅਦ ਵਿਜੈਨਗਰ ਥਾਣਾ ਪੁਲਿਸ ਵਿਚ ਮਾਜਿਦ ਖਿਲਾਫ ਦਾਜ ਲਈ ਪੀੜਤ ਕਰਨ ਅਤੇ ਮਾਰਕੁੱਟ ਕਰਨ ਦਾ ਮਾਮਲਾ ਵੀ ਦਰਜ ਕਰਵਾਇਆ ਸੀ। ਉਥੇ, ਹੁਣ ਦੋਸ਼ੀ ਨੇ ਸਪੀਡ ਪੋਸਟ ਰਾਹੀਂ ਤਿੰਨ ਤਲਾਕ ਲਿਖਕੇ ਤਲਾਕਨਾਮਾ ਭੇਜ ਦਿੱਤਾ ਹੈ।

 

ਸ਼ਲੋਕ ਕੁਮਾਰ ਪੁਲਿਸ ਸੁਪਰਡੈਂਟ (ਸ਼ਹਿਰ) ਨੇ ਕਿਹਾ ਕਿ ਦੋਸ਼ੀ ਖਿਲਾਫ ਪਹਿਲਾਂ ਤੋਂ ਵਿਜੈ ਨਗਰ ਥਾਣੇ ਵਿਚ ਦਹੇਜ ਪੀੜਤ ਦਾ ਮੁਕਦਮਾ ਦਰਜ ਹੈ। ਹੁਣ ਇਸ ਵਿਚ ਨਵੀਆਂ ਧਾਰਾਵਾਂ ਜੋੜ ਲਈਆਂ ਜਾਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Muslim man sent Triple Talaq paper to his wife through speed post in Ghaziabad