ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਸਲਿਮ ਵਿਦਿਆਰਥੀ ਨੇ ਭਗਵਤ ਗੀਤਾ ਮੁਕਾਬਲੇ ਦਾ ਪਹਿਲਾ ਐਵਾਰਡ ਜਿੱਤਿਆ

ਰਾਜਸਥਾਨ ਦੇ ਜੈਪੁਰ 'ਚ ਕਾਗਜ਼ੀ ਮੁਹੱਲੇ ਦੇ ਰਹਿਣ ਵਾਲੇ 16 ਸਾਲਾ ਅਬਦੁੱਲ ਕਾਗਜ਼ੀ ਨੇ ਗੀਤਾ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸਲਾਨਾ ਮੁਕਾਬਲੇ ਦਾ ਆਯੋਜਨ ਹਰੇ ਕ੍ਰਿਸ਼ਨਾ ਮਿਸ਼ਨ ਵੱਲੋਂ ਅਕਸ਼ੈ ਪਾਤਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਇਸ ਸਾਲ ਦੀ ਥੀਮ ਸੀ 'ਭਗਵਾਨ ਕ੍ਰਿਸ਼ਨ ਨੂੰ ਜਾਣਨਾ'।
 

6 ਮਹੀਨੇ ਤਕ ਚੱਲੇ ਇਸ ਮੁਕਾਬਲੇ 'ਚ 5,000 ਵਿਦਿਆਰਤੀਆਂ ਨੇ ਹਿੱਸਾ ਲਿਆ। ਅਬਦੁਲ ਨੇ ਸੰਸਕ੍ਰਿਤ ਦੇ ਸ਼ਲੋਕਾਂ 'ਚ ਭਗਵਾਨ ਕ੍ਰਿਸ਼ਣ ਦੇ ਜੀਵਨ ਬਾਰੇ ਵਿਸਤਾਰ ਨਾਲ ਦੱਸਿਆ। ਵਧੀਆ ਸੰਸਕ੍ਰਿਤ ਬੋਲਣ ਦੇ ਮੁਕਾਬਲੇ ਦੇ ਜੱਜ ਵੀ ਹੈਰਾਨ ਰਹਿ ਗਏ।
 

ਅਬਦੁਲ ਨੇ ਜੂਨੀਅਰ ਵਰਗ 'ਚ 'ਚੈਂਪੀਅਨ ਆਫ ਦੀ ਚੈਂਪੀਅਨ' ਦਾ ਖਿਤਾਬ ਜਿੱਤਿਆ। ਅਬਦੁੱਲ ਕਾਗਜ਼ੀ ਸਾਂਗਾਨੇਰ ਦੇ ਪ੍ਰਤਾਪ ਨਗਰ ਖੇਤ 'ਚ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਹੈ। ਉਸ ਦੇ ਘਰ ਕੋਲ ਹੀ ਮਸਜਿਦ ਬਣੀ ਹੋਈ ਹੈ, ਜਿੱਥੇ ਉਹ ਰੋਜ਼ਾਨਾ ਨਮਾਜ਼ ਪੜ੍ਹਦਾ ਹੈ।
 

ਅਬਦੁੱਲ ਦਾ ਕਹਿਣਾ ਹੈ ਕਿ ਮੇਰੇ ਪਿਤਾ ਜੀ ਨੇ ਦੱਸਿਆ ਕਿ ਸਾਰੇ ਧਰਮ ਬਰਾਬਰ ਹਨ ਅਤੇ ਸਾਰਿਆਂ ਦਾ ਉਦੇਸ਼ ਸ਼ਾਂਤੀ ਅਤੇ ਸਦਭਾਵਨਾ ਬਣਾ ਕੇ ਰੱਖਣਾ ਹੈ। ਕਾਗਜ਼ੀ ਬਚਪਨ ਤੋਂ ਹੀ ਭਗਵਾਨ ਕ੍ਰਿਸ਼ਨ ਪ੍ਰਤੀ ਆਕਰਸ਼ਿਤ ਰਿਹਾ ਹੈ। ਅਬਦੁੱਲ ਦੀ ਇਸ ਪ੍ਰਾਪਤੀ 'ਤੇ ਟਰਾਂਸਪੋਰਟ ਮੰਤਰੀ ਪ੍ਰਤਾਪ ਸਿੰਘ ਖਾਚਰੀਆਵਾਸ ਐਤਵਾਰ ਨੂੰ ਉਸ ਨੂੰ ਸਨਮਾਨਤ ਕਰਨਗੇ। 
 

ਉਸ ਦਾ ਕਹਿਣਾ ਹੈ ਕਿ ਉਹ ਕ੍ਰਿਸ਼ਨਾ 'ਤੇ ਆਧਾਰਿਤ 'ਲਿਟਲ ਕ੍ਰਿਸ਼ਨਾ' ਕਾਰਟੂਨ ਸੀਰੀਜ਼ ਨੂੰ ਦੇਖਿਆ ਕਰਦਾ ਹੈ। ਕ੍ਰਿਸ਼ਨ ਜੀਨੀਅਸ (ਹੁਨਰ ਭਰਪੂਰ) ਸਨ, ਉਹ ਹਰ ਸਮੱਸਿਆ ਦਾ ਹੱਲ ਲੱਭ ਸਕਦੇ ਸਨ। ਜਿਸ ਤੋਂ ਬਾਅਦ ਮੈਂ ਮਥੁਰਾ ਨਾਥ ਵਲੋਂ ਲਿਖੀ ਕਿਤਾਬ ਨੂੰ ਪੜ੍ਹਿਆ।
 

ਕਾਗਜ਼ੀ ਨੇ ਦੱਸਿਆ ਕਿ ਉਹ ਹਰੇ ਕ੍ਰਿਸ਼ਨਾ ਮੰਦਰ ਵਿੱਚ ਪਹਿਲੀ ਵਾਰ ਆਇਆ, ਜਦੋਂ ਉਸ ਨੂੰ ਪੁਰਸਕਾਰ ਦੇਣ ਦਾ ਐਲਾਨ ਹੋਇਆ। ਉਸ ਨੇ ਦੱਸਿਆ ਕਿ ਉਹ ਮੰਦਰ 'ਚ ਭਜਨਾਂ ਨੂੰ ਸੁਣ ਕੇ ਮੰਤਰ-ਮੁਗਧ ਹੋ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Muslim student wins first prize of bhagavad gita competition at Jaipur