ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ : ਮੁਸਲਿਮ ਅਧਿਆਪਕ ਵੱਲੋਂ ਵੰਦੇ ਮਾਤਰਮ ਨਾ ਬੋਲਣ ’ਤੇ ਲੋਕਾਂ ਨੇ ਕੁੱਟਿਆ

ਬਿਹਾਰ : ਮੁਸਲਿਮ ਅਧਿਆਪਕ ਵੱਲੋਂ ਵੰਦੇ ਮੰਤਰਮ ਨਾ ਬੋਲਣ ’ਤੇ ਲੋਕਾਂ ਨੇ ਕੁੱਟਿਆ

ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿਚ ਬੰਦੇ ਮਾਤਰਮ ਬੋਲਣ ਨੂੰ ਲੈ ਕੇ ਇਕ ਮੁਸਲਿਮ ਅਧਿਆਪਕ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਮਾਚਾਰ ਏਜੰਸੀ ਏਐਨਆਈ ਅਨੁਸਾਰ ਇਕ ਅਧਿਆਪਕ ਵੱਲੋਂ 26 ਜਨਵਰੀ ਨੂੰ ਵੰਦੇ ਮੰਤਰਮ ਗਾਏ ਜਾਣ ਤੋਂ ਇਨਕਾਰ ਕਰਨ ਦਾ ਮਾਮਲਾ ਤੂਲ ਫੜ੍ਹ ਗਿਆ ਹੈ।

 

ਅਧਿਆਪਕ ਦਾ ਨਾਮ ਅਫਜਲ ਹੁਸੈਨ ਹੈ ਜਿਸਨੇ ਵੰਦੇ ਮਾਤਰਮ ਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹੁਸੈਨ ਦਾ ਕਹਿਣਾ ਹੈ ਕਿ ਅਸੀਂ ਅੱਲ੍ਹਾ ਦੀ ਪੂਜਾ ਕਰਦੇ ਹਾਂ ਅਤੇ ਵੰਦੇ ਮਾਤਰਮ ਦਾ ਮਤਲਬ ਹੁੰਦਾ ਹੈ ਭਾਰਤ ਦੀ ਵੰਦਨਾ (ਪੂਜਾ) ਜੋ ਕਿ ਸਾਡੇ ਧਰਮ ਦੇ ਖਿਲਾਫ ਹੈ। ਸੰਵਿਧਾਨ ਵੀ ਅਜਿਹਾ ਨਹੀਂ ਕਹਿੰਦਾ ਕਿ ਕਿਸੇ ਨੂੰ ਵੰਦੇਮੰਤਰਮ ਗਾਉਣਾ ਜ਼ਰੂਰੀ ਹੈ।

 

ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਕੁਝ ਸਥਾਨਕ ਲੋਕ ਵੰਦੇਮਾਤਰਮ ਨਾ ਗਾਉਣ ਵਾਲੇ ਅਧਿਆਪਕ ਅਫਜਲ ਹੁਸੈਨ ਦੀ ਕੁੱਟ ਕਰ ਰਹੇ ਹਨ। ਹੁਸੈਨ ਇਕ ਪ੍ਰਾਇਮਰੀ ਅਧਿਆਪਕ ਹੈ।

 

 

ਮਾਮਲਾ ਮੀਡੀਆ ਵਿਚ ਆਉਣ ਉਤੇ ਬਿਹਾਰ ਦੇ ਸਿੱਖਿਆ ਮੰਤਰੀ ਕੇ ਐਨ ਪ੍ਰਸਾਦ ਵਰਮਾ ਨੇ ਕਿਹਾ ਕਿ ਅਜਿਹੀ ਘਟਨਾ ਜੇਕਰ ਹੋਈ ਹੈ ਤਾਂ ਇਸਦੇ ਖਿਲਾਫ ਕਾਰਵਾਈ ਹੋਵੇਗੀ। ਰਾਸ਼ਟਰੀ ਗੀਤ ਦਾ ਅਪਮਾਨ ਮੁਆਫ ਕਰਨ ਯੋਗ ਨਹੀਂ ਹੈ।

 

ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਿਨੇਸ਼ ਚੰਦਰ ਦੇਵ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ।  ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਇਸਦੀ ਜਾਂਚ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:muslim teacher beaten up by locals for denying to say vande mataram on jan 26 in bihar