ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਸਲਿਮ ਅਧਿਆਪਕ ਨੇ ਕੀਤਾ ਰਮਾਇਣ ਦਾ ਉਰਦੂ 'ਚ ਅਨੁਵਾਦ

ਡਾ. ਮਾਹੀ ਤਲਤ ਸਿੱਦੀਕੀ

ਕਾਨਪੁਰ ਦੀ ਇਕ ਮੁਸਲਿਮ ਅਧਿਆਪਕ ਨੇ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਜੀਵਨ ਦਰਸ਼ਨ 'ਤੇ ਆਧਾਰਿਤ ਮਹਾਕਾਂਵ ਰਮਾਇਣ ਦਾ ਉਰਦੂ ਅਨੁਵਾਦ ਕੀਤਾ ਹੈ। ਅਤੇ ਉਹ ਇਸ ਤਰ੍ਹਾਂ ਕਰਨ ਨਾਲ ਚਰਚਾ ਦਾ ਵਿਸ਼ਾ ਬਣ ਗਈ ਹੈ। ਕਾਨਪੁਰ ਦੀ ਰਹਿਣ ਵਾਲੀ ਅਧਿਆਪਕ ਡਾ. ਮਾਹੀ ਤਲਤ ਸਿੱਦੀਕੀ ਨੇ ਦੋ ਸਾਲਾਂ 'ਚ ਰਾਮਾਇਣ ਦਾ ਉਰਦੂ ਅਨੁਵਾਦ ਪੂਰਾ ਕੀਤਾ। ਉਨ੍ਹਾਂ ਨੂੰ ਆਸ ਹੈ ਕਿ ਇਸ ਨਾਲ ਭਗਵਾਨ ਮੁਸਲਮਾਨ ਸਮਾਜ ਭਗਵਾਨ ਰਾਮ ਦੀ ਸਖਸੀਅਤ ਦੇ ਹਰ ਪਹਿਲੂ ਤੋਂ ਜਾਣੂ ਹੋ ਜਾਣਗੇ।

 

ਮਾਹੀ ਨੇ ਦੱਸਿਆ ਕਿ ਉਨ੍ਹਾਂ ਨੂੰ ਉਸਦੇ ਸ਼ਹਿਰ ਦੇ ਰਹਿਣ ਵਾਲੇ ਬਦਰ ਨਾਰਾਇਣ ਤਿਵਾੜੀ ਨੇ ਰਾਮਾਇਣ ਭੇਂਟ ਕਰਦੇ ਉਸਨੂੰ ਉਰਦੂ ਵਿੱਚ ਅਨੁਵਾਦ ਕਰਨ ਲਈ ਕਿਹਾ ਸੀ. ਤਾਂ ਜੋ ਮੁਸਲਿਮ ਸਮਾਜ ਦੇ ਲੋਕ ਵੀ ਭਗਵਾਨ ਰਾਮ ਅਤੇ ਰਾਮਾਇਣ ਤੋਂ ਜਾਣੂ ਹੋ ਸਕੇ।

 

ਉਨ੍ਹਾਂ ਕਿਹਾ ਕਿ ਹੋਰ ਸਾਰੇ ਧਾਰਮਿਕ ਗ੍ਰੰਥਾਂ ਵਾਂਗ ਰਮਾਇਣ ਵੀ ਸਾਨੂੰ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਉਹ ਇਸਦਾ ਉਰਦੂ 'ਚ ਅਨੁਵਾਦ ਕਰਕੇ ਬਹੁਤ ਖੁਸ਼ ਹਨ। ਇਸ ਤੋਂ ਪਹਿਲਾਂ ਵੀ ਮਾਹੀ ਇੱਕ ਕਥਾ ਬੁੱਕ ਦਾ ਉਰਦੂ ਵਿੱਚ ਅਨੁਵਾਦ ਕਰ ਚੁੱਕੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:muslim teacher writes ramayana in urdu language in two years