ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ ਵੇਲੇ ਮੁਸਲਮਾਨਾਂ ਨੇ ਕੀਤੀ ਇੱਕ ਹਿੰਦੂ ਕੁੜੀ ਦੇ ਵਿਆਹ ਵੇਲੇ ਰਾਖੀ

ਦਿੱਲੀ ਹਿੰਸਾ ਵੇਲੇ ਮੁਸਲਮਾਨਾਂ ਨੇ ਕੀਤੀ ਇੱਕ ਹਿੰਦੂ ਕੁੜੀ ਦੇ ਵਿਆਹ ਵੇਲੇ ਰਾਖੀ

ਦਿੱਲੀ ’ਚ ਹੋਈ ਹਿੰਸਾ ਦੌਰਾਨ ਚਾਂਦਬਾਗ਼ ਦੇ ਮੁਸਲਿਮ ਬਹੁ–ਗਿਣਤੀ ਵਾਲੇ ਇਲਾਕੇ ’ਚ ਰਹਿੰਦੇ ਇੱਕ ਹਿੰਦੂ ਕੁੜੀ ਦਾ ਪਰਿਵਾਰ ਵਿਆਹ ਰੱਦ ਕਰਨ ਲਈ ਮਜਬੂਰ ਸੀ ਪਰ ਮੁਸਲਿਮ ਗੁਆਂਢੀਆਂ ਦੀ ਮਦਦ ਨਾਲ ਕਿਸੇ ਤਰ੍ਹਾਂ ਤੈਅਸ਼ੁਦਾ ਸਮੇਂ ’ਤੇ ਹੀ ਵਿਆਹ ਹੋਇਆ। ਹੱਥਾਂ ’ਚ ਮਹਿੰਦੀ ਤੇ ਵਿਆਹ ਦੇ ਜੋੜੇ ਨਾਲ ਸਜੀ 23 ਸਾਲਾ ਸਾਵਿੱਤਰੀ ਪ੍ਰਸਾਦ ਨੇ ਕਿਹਾ ਕਿ ਉਹ ਆਪਣੇ ਘਰ ’ਚ ਬੈਠੀ ਰੋ ਰਹੀ ਸੀ ਕਿਉਂਕਿ ਵਿਆਹ ਵਾਲੇ ਦਿਨ ਭਾਵ ਮੰਗਲਵਾਰ ਨੂੰ ਬਾਹਰ ਹਿੰਸਕ ਭੀੜ ਦੰਗਾ ਤੇ ਅੱਗਜ਼ਨੀ ਕਰਦੀ ਘੁੰਮ ਰਹੀ ਸੀ ਪਰ ਸਾਵਿੱਤਰੀ ਪ੍ਰਸਾਦ ਦੇ ਪਿਤਾ ਨੇ ਉਸੇ ਦਿਨ ਵਿਆਹ ਦਾ ਆਯੋਜਨ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੁਸਲਿਮ ਗੁਆਂਢੀ ਉਨ੍ਹਾਂ ਨਾਲ ਸਨ ਤੇ ਉਨ੍ਹਾਂ ਦੀ ਮੌਜੂਦਗੀ ਤੋਂ ਉਨ੍ਹਾਂ ਨੂੰ ਬਹੁਤ ਸਕੂਨ ਮਿਲਿਆ।

 

 

ਖ਼ਬਰ ਏਜੰਸੀ ਰਾਇਟਰਜ਼ ਨੇ ਵਿਆਹ ਵਾਲੇ ਦਿਨ ਸਾਵਿੱਤਰੀ ਦੇ ਘਰ ਦਾ ਦੌਰਾ ਕੀਤਾ, ਤਦ ਗੱਲਬਾਤ ਦੌਰਾਨ ਲਾੜੀ ਸਾਵਿੱਤਰੀ ਨੇ ਦੱਸਿਆ ਕਿ ਅੱਜ ਮੇਰੇ ਮੁਸਲਿਮ ਭਰਾ ਸਾਡੀ ਰਾਖੀ ਕਰ ਰਹੇ ਹਨ। ਇਸ ਦੌਰਾਨ ਉਹ ਰੋ ਵੀ ਪਈ। ਫਿਰ ਪਰਿਵਾਰ ਤੇ ਗੁਆਂਢੀਆਂ ਨੇ ਉਸ ਨੂੰ ਤਸੱਲੀ ਦਿੱਤੀ।

 

 

ਜਿੱਥੇ ਵਿਆਹ ਹੋ ਰਿਹਾ ਸੀ; ਉਸ ਤੋਂ ਸਿਰਫ਼ ਕੁਝ ਕਦਮ ਦੀ ਦੂਰੀ ਉੱਤੇ ਸਾਰਾ ਇਲਾਕਾ ਜਿਵੇਂ ਮੈਦਾਨ–ਏ–ਜੰਗ ਬਣਿਆ ਪਿਆ ਸੀ। ਸੜਕਾਂ ਉੱਤੇ ਕਾਰਾਂ ਤੇ ਦੁਕਾਨਾਂ ਨੂੰ ਤੋੜਿਆ ਜਾ ਰਿਹਾ ਸੀ। ਅੱਗਾਂ ਲਾਈਆਂ ਜਾ ਰਹੀਆਂ ਸਨ। ਦੋਵੇਂ ਪਾਸਿਓਂ ਪਥਰਾਅ ਹੋ ਰਿਹਾ ਸੀ।

 

 

ਉੱਤਰ–ਪੂਰਬੀ ਦਿੱਲੀ ’ਚ ਫੈਲੀ ਹਿੰਸਾ ਦੌਰਾਨ ਹੁਣ ਤੱਕ 38 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਚਾਂਦਬਾਗ਼, ਜਾਫ਼ਰਾਬਾਦ, ਮੌਜਪੁਰ ਆਦਿ ਇਲਾਕਿਆਂ ’ਚ ਬਹੁਤ ਜ਼ਿਆਦਾ ਹਿੰਸਾ ਹੋਈ। ਇਸ ਹਿੰਸਾ ਵਿੱਚ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ।

ਦਿੱਲੀ ਹਿੰਸਾ ਵੇਲੇ ਮੁਸਲਮਾਨਾਂ ਨੇ ਕੀਤੀ ਇੱਕ ਹਿੰਦੂ ਕੁੜੀ ਦੇ ਵਿਆਹ ਵੇਲੇ ਰਾਖੀ

 

ਸੋਮਵਾਰ ਤੇ ਮੰਗਲਵਾਰ ਦੀ ਹਿੰਸਾ ਵੇਖਣ ਤੋਂ ਬਾਅਦ ਸਾਵਿੱਤਰੀ ਪ੍ਰਸਾਦ ਦੇ ਪਿਤਾ ਭੋਦਯ ਪ੍ਰਸਾਦ ਨੇ ਦੱਸਿਆ ਕਿ ਅਸੀਂ ਛੱਤ ’ਤੇ ਗਏ ਤੇ ਵੇਖਿਆ ਕਿ ਚੁਪਾਸੇ ਧੂੰਆਂ ਹੀ ਧੂੰਆਂ ਫੈਲਿਆ ਹੋਇਆ ਹੈ। ਉਹ ਸੱਚਮੁਚ ਬਹੁਤ ਭਿਆਨਕ ਸੀ। ਅਸੀਂ ਸ਼ਾਂਤੀ ਚਾਹੁੰਦੇ ਹਾਂ। ਉਨ੍ਹਾਂ ਕਿਹਾ ਉਹ ਸਾਲਾਂ ਤੋਂ ਇਸ ਇਲਾਕੇ ਵਿੱਚ ਮੁਸਲਮਾਨਾਂ ਨਾਲ ਬਿਨਾ ਕਿਸੇ ਪਰੇਸ਼ਾਨੀ ਦੇ ਰਹਿੰਦੇ ਹਨ।

 

 

ਉਨ੍ਹਾਂ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਹਿੰਸਾ ਪਿੱਛੇ ਕਿਹੜੇ ਲੋਕ ਹਨ ਪਰ ਉਹ ਮੇਰੇ ਗੁਆਂਢੀ ਨਹੀਂ ਹਨ। ਇੱਥੇ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਕੋਈ ਦੁਸ਼ਮਣੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਦੰਗੇ ਭੜਕਣ ਸਮੇਂ ਗੁਆਂਢ ਦੇ ਮੁਸਲਿਮ ਪਰਿਵਾਰ ਸੁਰੱਖਿਆ ਦੀ ਢਾਲ਼ ਬਣੇ ਰਹੇ ਤੇ ਆਪਣੀ ਮੌਜੂਦਗੀ ’ਚ ਵਿਆਾਹ ਸੰਪੰਨ ਕਰਵਾਇਆ। ਗੁਆਂਢ ਦੇ ਕਈ ਮੁਸਲਿਮ ਪਰਿਵਾਰ ਵਿਆਹ ਦੌਰਾਨ ਡਟੇ ਰਹੇ ਤੇ ਉਨ੍ਹਾਂ ਲਾੜੀ ਤੇ ਲਾੜੇ ਨੂੰ ਆਸ਼ੀਰਵਾਦ ਵੀ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Muslims provided security to a Hindu neigbour girl s wedding during Delhi violence