ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਅਯੁੱਧਿਆ ਮਾਮਲੇ ’ਚ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਫੁੱਲ ਚੜ੍ਹਾਉਣਗੇ ਮੁਸਲਿਮ’

‘ਅਯੁੱਧਿਆ ਮਾਮਲੇ ’ਚ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਫੁੱਲ ਚੜ੍ਹਾਉਣਗੇ ਮੁਸਲਿਮ’

ਰਾਮ ਮੰਦਰ ਨਿਰਮਾਣ ਦੇ ਮਾਮਲੇ ’ਤੇ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੇਰਠ ਪੁਲਿਸ ਨੇ ਸਨਿੱਚਰਵਾਰ ਨੂੰ ਮੁਸਲਿਮ ਧਾਰਮਿਕ–ਰਹਿਨੁਮਾਵਾਂ ਦੀ ਮੀਟਿੰਗ ਸੱਦੀ। ਮੁਸਲਿਮ ਸਮਾਜ ਦੇ ਲੋਕਾਂ ਨੇ ਇੱਕੋ ਸੁਰ ’ਚ ਆਖਿਆ ਕਿ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਨਮਾਨ ਕਰਨਗੇ।

 

 

ਅਯੁੱਧਿਆ ਪੁਲਿਸ ਹੁਣ ਇੱਕ ਵ੍ਹਟਸਐਪ ਗਰੁੱਪ ਬਣਾ ਕੇ ਲੋਕਾਂ ਨਾਲ ਤਾਲਮੇਲ ਵਧਾਏਗੀ। ਲਾਗਲੇ ਸਾਰੇ ਪਿੰਡਾਂ ਵਿੱਚ ਸ਼ਾਂਤੀ ਕਮੇਟੀ ਕਾਇਮ ਕੀਤੀਆਂ ਜਾਣਗੀਆਂ।

 

 

ਮੇਰਠ ਪੁਲਿਸ ਦਾ ਦਾਅਵਾ ਹੈ ਕਿ ਫ਼ੈਸਲਾ ਆਉਣ ਦੇ ਮੱਦੇਨਜ਼ਰ ਸ਼ਾਂਤੀ ਦਾ ਸੁਨੇਹਾ ਦੇਣ ਲਈ ਅਜਿਹੀ ਇਹ ਪਹਿਲੀ ਮੀਟਿੰਗ ਹੈ, ਜੋ ਸਨਿੱਚਰਵਾਰ ਨੂੰ ਪੁਲਿਸ ਲਾਈਨਜ਼ ’ਚ ਰੱਖੀ ਗਈ ਸੀ।

 

 

ਇਸ ਮੀਟਿੰਗ ਵਿੱਚ ਸ਼ਹਿਰ ਦੇ ਕਾਜ਼ੀ, ਨਾਇਬ ਸ਼ਹਿਰ ਕਾਜ਼ੀ ਸਮੇਤ ਹਰੇਕ ਥਾਣਾ ਖੇਤਰ ਦੇ ਮੁਖੀ ਮੁਸਲਿਮ ਧਾਰਮਿਕ ਰਹਿਨੁਮਾ ਤੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ। ਹਰੇਕ ਨੇ ਪੁਲਿਸ ਦੀ ਇਸ ਪਹਿਲਕਦਮੀ ਦਾ ਸੁਆਗਤ ਕੀਤਾ।

 

 

ਵ੍ਹਟਸਐਪ ਗਰੁੱਪ ਤੇ ਸਾਂਤੀ ਕਮੇਟੀਆਂ ਸਮੁੱਚੇ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਕਾਇਮ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਐੱਸਐੱਸਪੀ, ਸ਼ਹਿਰ ਦੇ ਕਾਜ਼ੀ ਸਮੇਤ ਹੋਰ ਸਾਰੇ ਪਤਵੰਤੇ ਸੱਜਣ ਵੀ ਮੌਜੂਦ ਰਹਿਣਗੇ।

 

 

ਹੁਣ ਛੇਤੀ ਹੀ ਹਿੰਦੂ ਧਾਰਮਿਕ ਆਗੂਆਂ ਦੀ ਮੀਟਿੰਗ ਵੀ ਸੱਦੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Muslims to accept SC s verdict over Ayodhya case