ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਸਲਿਮ ਮੁਟਿਆਰ ਤੇ ਹਿੰਦੂ ਨੌਜਵਾਨ ਦੇ ਵਿਆਹ `ਚ ਦਿੱਲੀ ਪੁਲਿਸ ਬਣੀ ਵਿਲੇਨ

ਮੁਸਲਿਮ ਮੁਟਿਆਰ ਤੇ ਹਿੰਦੂ ਨੌਜਵਾਨ ਦੇ ਵਿਆਹ `ਚ ਦਿੱਲੀ ਪੁਲਿਸ ਬਣੀ ਵਿਲੇਨ

ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਵੱਖੋ-ਵੱਖਰੇ ਧਰਮ ਦੀ ਇੱਕ ਜੋੜੀ ਨੂੰ ਜ਼ਬਰਦਸਤੀ ਵੱਖ ਕਰਨ ਕਾਰਨ ਚੰਗੀ ਝਾੜ ਪਾਈ ਹੈ। ਦਿੱਲੀ ਪੁਲਿਸ ਨੂੰ ਇਹ ਪਤਾ ਸੀ ਕਿ ਮੁਸਲਿਮ ਔਰਤ ਦੀ ਉਮਰ 21 ਸਾਲ ਤੋਂ ਵੱਧ ਹੈ ਅਤੇ ਉਸ ਨੇ ਆਪਣੀ ਮਰਜ਼ੀ ਨਾਲ ਹਿੰਦੂ ਵਿਅਕਤੀ ਨਾਲ ਵਿਆਹ ਰਚਾਇਆ ਹੈ ਪਰ ਇਸ ਦੇ ਬਾਵਜੂਦ ਪੁਲਿਸ ਨੇ ਦੋਵਾਂ ਨੂੰ ਅਲੱਗ ਕਰ ਦਿੱਤਾ। ਇਸ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਇਸ ਹਰਕਤ ਲਈ ਦਿੱਲੀ ਪੁਲਿਸ ਨੂੰ ਝਾੜ ਪਾਈ ਹੈ।


ਜਸਟਿਸ ਐੱਸ. ਮੁਰਲੀਧਰ ਤੇ ਜਸਟਿਸ ਵਿਨੋਦ ਗੋਇਲ ਦੇ ਬੈਂਚ ਨੇ ਇਨ੍ਹਾਂ ਦੋਸ਼ਾਂ `ਤੇ ਦਿੱਲੀ ਪੁਲਿਸ ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਉਨ੍ਹਾਂ ਨੇ ਪਤੀ ਨੂੰ ਕਿਸੇ ਵੀ ਅਦਾਲਤ `ਚ ਪੇਸ਼ ਕੀਤੇ ਬਿਨਾ ਤਿੰਨ ਜੁਲਾਈ ਤੋਂ ਲੈ ਕੇ ਪੰਜ ਜੁਲਾਈ ਤੱਕ ਪੁਲਿਸ ਹਵਾਲਾਤ `ਚ ਕਿਵੇਂ ਰੱਖਿਆ।


ਅਦਾਲਤ ਦਾ ਇਹ ਹੁਕਮ ਔਰਤ ਦੇ ਪਤੀ ਵੱਲੋਂ ਦਾਇਰ ‘ਬੰਦੀ ਪ੍ਰਤੱਖੀਕਰਣ` ਪਟੀਸ਼ਨ `ਤੇ ਸੁਣਵਾਈ ਤੋਂ ਬਾਅਦ ਆਇਆ ਹੈ, ਜੋ ਇਹ ਪਤਾ ਕਰਨਾ ਚਾਹੁੰਦਾ ਸੀ ਕਿ ਉਸ ਦੀ ਪਤਨੀ ਕਿੱਥੇ ਹੈ। ਇਸ ਜੋੜੀ ਨੇ ਬੀਤੀ 28 ਜੂਨ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਖੇ ਵਿਆਹ ਰਚਾਇਆ ਸੀ ਅਤੇ ਫਿਰ ਮੁਸਲਿਮ ਅੋਰਤ ਨੇ ਨਵੀਂ ਦਿੱਲੀ ਦੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿੱਚ ਪਤੀ ਦੇ ਮਕਾਨ `ਚ ਰਹਿਣਾ ਸ਼ੁਰੂ ਕਰ ਦਿੱਤਾ ਸੀ।


ਪੁਲਿਸ ਅਧਿਕਾਰੀਆਂ ਨੇ ਯੂਨੀਵਰਸਿਟੀ ਦੇ ਸੁਰੱਖਿਆ ਮੁਲਾਜ਼ਮਾਂ ਨਾਲ ਤਿੰਨ ਜੁਲਾਈ ਰਾਤੀਂ ਅੱਠ ਵਜੇ ਔਰਤ ਨੂੰ ਜ਼ਬਰਦਸਤੀ ਉੱਥੋਂ ਚੁੱਕ ਲਿਆ ਤੇ ਪਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪਤੀ ਨੂੰ ਗਾ਼ਜੀਆਬਾਦ ਦੇ ਲੋਨੀ ਪੁਲਿਸ ਥਾਣੇ ਲਿਜਾਂਦਾ ਗਿਆ ਤੇ ਤਿੰਨ ਦਿਨਾਂ ਤੱਕ ਹਵਾਲਾਤ `ਚ ਰੱਖਿਆ।


ਪਤੀ ਨੇ ਦੋਸ਼ ਲਾਇਆ ਾਹੈ ਕਿ ਹਵਾਲਾਤ ਵਿੱਚ ਉਸ ਨਾਲ ਦੁਰਵਿਹਾਰ ਕੀਤਾ ਗਿਆ ਤੇ ਕੁੱਟਮਾਰ ਵੀ ਕੀਤੀ ਗਈ ਤੇ ਧਮਕਾਇਆ ਗਿਆ ਕਿ ਜੇ ਉਸ ਨੇ ਪਤਨੀ ਨੂੰ ਮਿਲਣ ਦੀ ਕੋਸਿ਼ਸ਼ ਕੀਤੀ, ਤਾਂ ਉਸ ਨੂੰ ਬਲਾਤਕਾਰ ਦੇ ਝੂਠੇ ਮਾਮਲੇ ਵਿੱਚ ਫਸਾ ਦਿੱਤਾ ਜਾਵੇਗਾ।


ਪੁਲਿਸ ਨੇ ਔਰਤ ਦੇ ਭਰਾ ਵੱਲੋਂ ਭੈਣ ਦੇ ਲਾਪਤਾ ਹੋਣ ਦੀ ਸਿ਼ਕਾਇਤ ਦਰਜ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਸੀ। ਅਦਾਲਤ ਨੇ ਪੁਲਿਸ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਇਹ ਜਾਣਦੇ ਹੋਏ ਵੀ ਕਿ ਔਰਤ ਬਾਲਗ਼ ਹੈ ਤੇ ਆਪਣੇ ਫ਼ੈਸਲੇ ਲੈਣ ਲਈ ਆਜ਼ਾਦ ਹੈ, ਉਸ ਨੇ ਔਰਤ ਦੇ ਭਰਾ ਦੀ ਸਿ਼ਕਾਇਤ `ਤੇ ਕਾਰਵਾਈ ਕਿਵੇਂ ਕੀਤੀ।


ਬੈਂਚ ਨੇ ਮੁਟਿਆਰ ਨਾਲ ਚੈਂਬਰ `ਚ ਮੁਲਾਕਾਤ ਕੀਤੀ। ਔਰਤ ਨੇ ਜੱਜਾਂ ਨੂੰ ਕਿਹਾ ਕਿ ਉਸ ਨੇ ਆਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕੀਤਾ ਹੈ ਤੇ ਵਿਆਹ ਗ਼ਾਜ਼ੀਆਬਾਦ `ਚ ਰਜਿਸਟਰਡ ਵੀ ਕਰਵਾਇਆ ਸੀ। ਇਹ ਯਕੀਨੀ ਬਣਾਉਣ ਲਈ ਇਸ ਤੋਂ ਬਾਅਦ ਕੋਈ ਹੋਰ ਅਣਸੁਖਾਵੀਂ ਘਟਨਾ ਨਾ ਵਾਪਰੇ, ਅਦਾਲਤ ਨੇ ਪੁਲਿਸ ਨੂੰ ਔਰਤ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੀ ਸੁਰੱਖਿਆ ਮੁਹੱਈਆ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਸੁਣਵਾਈ ਲਈ 7 ਅਗਸਤ ਦਾ ਦਿਨ ਤੈਅ ਕੀਤਾ ਹੈ।


ਬੈਂਚ ਨੇ ਮੁਟਿਆਰ ਦੀ ਮਾਂ ਨਾਲ ਗੱਲਬਾਤ ਕੀਤੀ ਤੇ ਉਸ ਨੂੰ ਸਮਝਾਇਆ ਕਿ ਭਾਵੇਂ ਉਸ ਨੂੰ ਕਿਸੇ ਹੋਰ ਧਰਮ ਦੇ ਵਿਅਕਤੀ ਨਾਲ ਵਿਆਹ ਰਚਾਉਣ `ਤੇ ਇਤਰਾਜ਼ ਹੋ ਸਕਦਾ ਹੈ ਪਰ ਉਨ੍ਹਾਂ ਦੀ ਧੀ ਬਾਲਗ਼ ਹੈ। ਲੜਕੀ ਦੀ ਮਾਂ ਨੇ ਅਦਾਲਤ `ਚ ਕਿਹਾ ਕਿ ਇਹ ਉਨ੍ਹਾਂ ਦੀ ਧੀ `ਤੇ ਨਿਰਭਰ ਹੈ ਕਿ ਉਹ ਆਪਣੀ ਜਿ਼ੰਦਗੀ ਵਿੱਚ ਕੀ ਕਰਨਾ ਚਾਹੁੰਦੀ ਹੈ।


ਜਿਵੇਂ ਹੀ ਮੁਟਿਆਰ ਨੇ ਆਪਣੇ ਪਤੀ ਕੋਲ ਪਰਤਣ ਦੀ ਇੱਛਾ ਪ੍ਰਗਟਾਈ, ਬੈਂਚ ਨੇ ਉਸ ਨੂੰ ਉਸ ਦੇ ਪਤੀ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ। ਪਤੀ ਵੀ ਤਦ ਅਦਾਲਤ `ਚ ਹੀ ਮੌਜੂਦ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:musllim girl hindu man marry Delhi Police became villain