ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ : ਕਿਸੇ ਲੜਕੀ ਦਾ ਕਤਲ ਨਹੀਂ ਹੋਇਆ - ਸੀਬੀਆਈ

ਬਿਹਾਰ ਦੇ ਮੁਜ਼ੱਫਰਪੁਰ ਸ਼ੈਲਟਰ ਹੋਮ ਜਿਨਸੀ ਸ਼ੋਸ਼ਣ ਮਾਮਲੇ 'ਚ ਬੁੱਧਵਾਰ ਨੂੰ ਸੀਬੀਆਈ ਵੱਲੋਂ ਸੁਪਰੀਮ ਕੋਰਟ 'ਚ ਪੇਸ਼ ਹੋਏ ਅਟਾਰਨੀ ਜਨਰਲ ਕੇ.ਕੇ. ਵੇਣੁਗੋਪਾਲ ਨੇ ਕਿਹਾ ਕਿ ਮੁਜੱਫਰਪੁਰ ਦੇ ਸ਼ੈਲਟਰ ਹੋਮ 'ਚ ਕਿਸੇ ਲੜਕੀ ਦਾ ਕਤਲ ਨਹੀਂ ਹੋਇਆ ਸੀ ਅਤੇ ਜਿਹੜੇ ਪਿੰਜਰ ਮਿਲੇ ਸਨ, ਉਨ੍ਹਾਂ 'ਚ ਕੋਈ ਵੀ ਨਾਬਾਲਗ ਲੜਕੀ ਦਾ ਨਹੀਂ ਹੈ। ਸੀਬੀਆਈ ਨੇ ਸੁਪਰੀਮ ਕੋਰਟ 'ਚ ਕਿਹਾ ਕਿ ਮੁਜੱਫਰਪੁਰ ਸ਼ੈਲਟਰ ਹੋਮ ਜਿਨਸੀ ਸੋਸ਼ਣ ਦੇ 17 ਮਾਮਲਿਆਂ ਦੀ ਜਾਂਚ ਪੂਰੀ ਹੋ ਗਈ ਹੈ।
 

ਸੁਪਰੀਮ ਕੋਰਟ 'ਚ ਦਾਇਰ ਆਪਣੀ ਸਟੇਟਸ ਰਿਪੋਰਟ 'ਚ ਜਾਂਚ ਏਜੰਸੀ ਨੇ ਕਿਹਾ ਕਿ ਚਾਰ ਸ਼ੁਰੂਆਤੀ ਜਾਂਚ 'ਚ ਕਿਸੇ ਅਪਰਾਧਕ ਕੰਮ ਨੂੰ ਸਾਬਤ ਕਰਨ ਵਾਲੇ ਸਬੂਤ ਨਹੀਂ ਮਿਲੇ ਅਤੇ ਇਸ ਲਈ ਇਸ ਮਾਮਲੇ 'ਚ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ। ਸੀਬੀਆਈ ਨੇ ਆਪਣੀ ਸਟੇਟਸ ਰਿਪੋਰਟ 'ਚ ਕਿਹਾ ਕਿ ਸਾਰੇ 17 ਸ਼ੈਲਟਰ ਹੋਮ ਮਾਮਲਿਆਂ 'ਚ ਜਾਂਚ ਪੂਰੀ ਹੋ ਗਈ ਹੈ।
 

ਸਾਰੇ ਮਾਮਲਿਆਂ 'ਚ ਸ਼ਾਮਲ ਸਰਕਾਰੀ ਸੇਵਕਾਂ ਵਿਰੁੱਧ ਕਾਰਵਾਈ ਲਈ ਬਿਹਾਰ ਦੇ ਮੁੱਖ ਸਕੱਤਰ ਨੂੰ ਸੀ.ਬੀ.ਆਈ. ਦੀ ਰਿਪੋਰਟ ਭੇਜ ਦਿੱਤੀ ਗਈ ਹੈ। ਮੁਜ਼ੱਫਰਪੁਰ ਸ਼ੈਲਟਰ ਹੋਮ ਸਮੇਤ ਸਾਰੇ 17 ਸ਼ੈਲਟਰ ਹੋਮ ਮਾਮਲਿਆਂ ਦੀ ਜਾਂਚ ਪੂਰੀ ਹੋ ਗਈ ਹੈ ਅਤੇ ਸਮਰੱਥ ਕੋਰਟ 'ਚ ਆਖਰੀ ਰਿਪੋਰਟ ਦਾਇਰ ਕਰ ਦਿੱਤੀ ਗਈ ਹੈ। ਸੀ.ਬੀ.ਆਈ. ਰਿਪੋਰਟ ਦੇ ਰੂਪ 'ਚ ਨੋਟ ਨੂੰ ਮੁੱਖ ਸਕੱਤਰ ਕੋਲ ਉੱਚਿਤ ਕਾਰਵਾਈ ਲਈ ਭੇਜਿਆ ਗਿਆ ਹੈ।
 

ਸੀਬੀਆਈ ਨੇ ਇਹ ਵੀ ਕਿਹਾ ਕਿ ਬਿਹਾਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਵਿਭਾਗੀ ਕਾਰਵਾਈ ਕਰੇ ਅਤੇ ਸੀਬੀਆਈ ਦੇ ਡਰਾਫਟ 'ਚ ਜਾਂਚ ਦੇ ਨਤੀਜੇ ਮੁਹੱਈਆ ਕਰਵਾ ਕੇ ਸਬੰਧਤ ਐਨਜੀਓਜ਼ ਦੀ ਰਜਿਸਟ੍ਰੇਸ਼ਨ ਰੱਦ ਕਰਨ ਅਤੇ ਉਨ੍ਹਾਂ ਨੂੰ ਕਾਲੀ ਸੂਚੀ 'ਚ ਪਾਉਣ ਲਈ ਕਿਹਾ ਗਿਆ ਹੈ। 
 

ਦੱਸਣਯੋਗ ਹੈ ਕਿ ਬਿਹਾਰ ਦੇ ਮੁਜ਼ੱਫਰਪੁਰ 'ਚ ਇਕ ਐਨ.ਜੀ.ਓ. ਵਲੋਂ ਸੰਚਾਲਤ ਸ਼ੈਲਟਰ ਹੋਮ 'ਚ ਕਈ ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Muzaffarpur shelter home abuse case CBI tells Supreme Court that investigation in all 17 shelter homes cases completed