ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੈਲਟਰ ਹੋਮ ਕੇਸ : SC ਨੇ ਬੱਚੀਆਂ ਦੇ ਕਥਿਤ ਕਤਲ ਮਾਮਲੇ 3 ਜੂਨ ਤੱਕ ਮੰਗੀ ਰਿਪੋਰਟ

SC ਨੇ ਬੱਚੀਆਂ ਦੇ ਕਥਿਤ ਕਤਲ ਮਾਮਲੇ 3 ਜੂਨ ਤੱਕ ਮੰਗੀ ਰਿਪੋਰਟ

ਸੁਪਰੀਮ ਕੋਰਟ ਨੇ ਸੀਬੀਆਈ ਨੂੰ ਬਿਹਾਰ ਦੇ ਮੁਜਫਰਪੁਰ ਸਥਿਤ ਆਸ਼ਰਮ ਗ੍ਰਹਿ ਵਚ 11 ਬੱਚੀਆਂ ਦੀ ਕਥਿਤ ਕਤਲ ਦੇ ਮਾਮਲੇ ਵਿਚ ਜਾਂਚ ਉਤੇ ਤਿੰਨ ਜੂਨ ਤੱਕ ਸਥਿਤੀ ਰਿਪੋਰਟ ਸੌਪਣ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਮੁਜਫਰਪੁਰ ਆਸ਼ਰਮ ਗ੍ਰਹਿ ਮਾਮਲੇ ਵਿਚ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਛੁੱਟੀ ਬੈਂਚ ਤਿੰਨ ਜੂਨ ਨੂੰ ਇਸ ਉਤੇ ਸੁਣਵਾਈ ਕਰੇਗਾ।

 

ਇਸ ਤੋਂ ਪਹਿਲਾਂ ਮੁਜਫਰਪੁਰ ਬਾਲਿਕਾ ਗ੍ਰਹਿਕਾਂਡ ਮਾਮਲੇ ਵਿਚ ਅਦਾਲਤ ਨੇ ਮਾਰਚ ਦੇ ਆਖਰੀ ਵਿਚ ਸਾਰੇ 21 ਮੁਲਜ਼ਮਾਂ ਖਿਲਾਫ ਮੁਕਦਮਾ ਚਲਾਉਣ ਦਾ ਰਾਸਤਾ ਸਾਫ ਕਰ ਦਿੱਤਾ ਸੀ। ਅਦਾਲਤ ਨੇ ਮੁਲਜ਼ਮਾਂ ਖਿਲਾਫ ਪਾਕਸੋ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਦੋਸ਼ ਤੈਅ ਕਰ ਦਿੱਤੇ ਸਨ।

 

 

ਨਵੀਂ ਦਿੱਲੀ ਦੇ ਸਾਕੇਤ ਸਥਿਤ ਵਧੀਕ ਸੈਸ਼ਨ ਜੱਜ ਸੌਰਵ ਕੁਲਸ੍ਰੇਠ ਦੀ ਅਦਾਲਤ ਨੇ 21 ਮੁਲਜ਼ਮਾਂ ਖਿਲਾਫ ਮੁਕਦਮਾ ਚਲਾਉਣ ਲਈ ਪਹਿਲਾਂ ਪ੍ਰਾਪਤ ਸੂਬਤਾਂ ਦਾ ਹਵਾਲਾ ਦਿੰਦੇ ਹੋਏ ਇਹ ਆਦੇਸ਼ ਦਿੱਤਾ ਸੀ। ਹਾਲਾਂਕਿ, ਅਦਾਲਤ ਸਾਹਮਣੇ ਪੇਸ਼ ਹੋਏ ਸਾਰੇ ਮੁਲਜ਼ਮਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਮੁਕਾਦਬੇ ਦਾ ਸਾਹਮਣਾ ਕਰਨ ਦੀ ਮਨਸ਼ਾ ਪ੍ਰਗਟ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਦੋਸ਼ ਤੈਅ ਕਰਕੇ ਮੁਕਦਮਾ ਚਲਾਉਣ ਦਾ ਫੈਸਲਾ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Muzaffarpur shelter home case SC posts the matter for hearing on June 3 and asks CBI to file a status report