ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ: ਦਿੱਲੀ ਅਦਾਲਤ ਨੇ ਬ੍ਰਜੇਸ਼ ਠਾਕੁਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਦਿੱਲੀ ਦੀ ਇੱਕ ਅਦਾਲਤ ਨੇ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਇੱਕ ਸ਼ੈਲਟਰ ਹੋਮ ਵਿੱਚ ਕਈ ਲੜਕੀਆਂ ਦੇ ਜਿਨਸੀ ਸ਼ੋਸ਼ਣ ਅਤੇ ਸਰੀਰਕ ਸ਼ੋਸ਼ਣ ਦੇ ਇੱਕ ਕੇਸ ਵਿੱਚ ਮੰਗਲਵਾਰ (11 ਫਰਵਰੀ) ਨੂੰ ਬ੍ਰਜੇਸ਼ ਠਾਕੁਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 

 

ਵਧੀਕ ਸੈਸ਼ਨ ਜੱਜ ਸੌਰਭ ਕੁਲਸ਼੍ਰੇਸ਼ਠ ਨੇ ਠਾਕੁਰ ਨੂੰ ਸਾਰੀ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ 20 ਜਨਵਰੀ ਨੂੰ ਠਾਕੁਰ ਨੂੰ ਪੋਕਸੋ ਕਾਨੂੰਨ ਅਤੇ ਭਾਰਤੀ ਦੰਡਾਵਲੀ (ਭਾਦਸਮ) ਦੀਆਂ ਸਬੰਧਤ ਧਾਰਾਵਾਂ ਤਹਿਤ ਬਲਾਤਕਾਰ ਅਤੇ ਸਮੂਹਕ ਬਲਾਤਕਾਰ ਦੇ ਦੋਸ਼ੀ ਠਹਿਰਾਇਆ ਸੀ। ਦਿੱਲੀ ਸਥਿਤ ਸਾਕੇਤ ਅਦਾਲਤ ਨੇ 4 ਫਰਵਰੀ ਨੂੰ ਸਜ਼ਾ ਬਾਰੇ ਦਲੀਲਾਂ ਪੂਰੀਆਂ ਕੀਤੀਆਂ। 11 ਫਰਵਰੀ ਦੀ ਸਜ਼ਾ ਦੀ ਮਿਤੀ ਤੈਅ ਕੀਤੀ ਗਈ ਸੀ।

 

ਅਦਾਲਤ ਨੇ ਆਪਣੇ 1,546 ਪੰਨਿਆਂ ਦੇ ਫ਼ੈਸਲੇ ਵਿੱਚ ਠਾਕੁਰ ਦੀਆਂ ਧਾਰਾ 120 ਬੀ (ਅਪਰਾਧਿਕ ਸਾਜ਼ਿਸ਼), 324 (ਖ਼ਤਰਨਾਕ ਹਥਿਆਰਾਂ ਜਾਂ ਮਧਿਅਮਾਂ ਨਾਲ ਜ਼ਖ਼ਮੀ ਕਰਨਾ), 323 (ਜਾਣ ਬੁੱਝ ਕੇ ਜ਼ਖ਼ਮੀ ਕਰਨਾ), ਉਕਸਾਉਣ, ਪੋਕਸੋ ਐਕਟ ਦੀ ਧਾਰਾ 21 (ਅਪਰਾਧ ਹੋਣ ਦੀ ਜਾਣਕਾਰੀ ਦੇਣ ਵਿੱਚ ਅਸ਼ਫਲ ਰਹਿਣਾ) ਅਤੇ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 75 (ਬੱਚਿਆਂ ਪ੍ਰਤੀ ਬੇਰਹਿਮੀ) ਤਹਿਤ ਵੀ ਦੋਸ਼ੀ ਠਹਿਰਾਇਆ ਗਿਆ ਹੈ।

 

ਨਾਬਾਲਗ਼ ਲੜਕੀਆਂ ਨਾਲ ਜ਼ਬਰ ਜਨਾਹ ਸਮੇਤ ਹੋਰ ਵੀ ਭਿਆਨਕ ਘਟਨਾਵਾਂ ਬ੍ਰਜੇਸ਼ ਠਾਕੁਰ ਦੀ ਸੰਸਥਾ ਸੇਵਾ ਸੰਕਲਪ ਅਤੇ ਵਿਕਾਸ ਸੰਮਤੀ ਵੱਲੋਂ ਚਲਾਏ ਗਏ ਬਾਲ ਘਰ ਵਿੱਚ ਵਾਪਰੀਆਂ। ਰਿਪੋਰਟ ਵਿੱਚ ਹੋਏ ਖੁਲਾਸਿਆਂ ਤੋਂ ਬਾਅਦ ਮੁਜ਼ੱਫਰਪੁਰ ਮਹਿਲਾ ਥਾਣੇ ਵਿੱਚ 31 ਮਈ 2018 ਨੂੰ ਇਕ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਸ਼ੈਲਟਰ ਹੋਮ ਕਾਂਡ ਨੂੰ ਲੈ ਕੇ ਰਾਜਨੀਤਕ ਗਲਿਆਰੇ ਵਿੱਚ ਤੂਫਾਨ ਖੜਾ ਹੋ ਗਿਆ ਸੀ। ਵਿਧਾਨ ਸਭਾ ਤੋਂ ਲੈ ਕੇ ਲੋਕ ਸਭਾ ਤੱਕ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਹੰਗਾਮਾ ਕੀਤਾ ਸੀ। ਬਾਅਦ ਵਿੱਚ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ।

 

ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ, ਇਸ ਕੇਸ ਵਿੱਚ ਸੁਣਵਾਈ ਰੋਜ਼ਾਨਾ ਚੱਲਦੀ ਸੀ ਅਤੇ ਛੇ ਮਹੀਨਿਆਂ ਵਿੱਚ ਮੁਕੰਮਲ ਕਰ ਲਈ ਗਈ। ਅਦਾਲਤ ਨੇ 30 ਮਾਰਚ, 2019 ਨੂੰ ਠਾਕੁਰ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਸਨ। ਅਦਾਲਤ ਵਿੱਚ ਬਲਾਤਕਾਰ, ਜਿਨਸੀ ਪਰੇਸ਼ਾਨੀ, ਨਾਬਾਲਗਾਂ ਨੂੰ ਨਸ਼ਾ, ਅਪਰਾਧਿਕ ਧਮਕਾਉਣ ਸਮੇਤ ਹੋਰਨਾਂ ਅਪਰਾਧਾਂ ਲਈ ਮੁਕੱਦਮਾ ਚਲਾਇਆ ਗਿਆ ਸੀ।

 

ਠਾਕੁਰ ਅਤੇ ਉਸ ਦੇ ਸ਼ੈਲਟਰ ਹੋਮ ਦੇ ਕਰਮਚਾਰੀਆਂ ਦੇ ਨਾਲ-ਨਾਲ ਬਿਹਾਰ ਦੇ ਸਮਾਜ ਭਲਾਈ ਵਿਭਾਗ ਦੇ ਅਧਿਕਾਰੀਆਂ 'ਤੇ ਅਪਰਾਧਕ ਸਾਜਿਸ਼, ਡਿਊਟੀ ਵਿੱਚ ਲਾਪਰਵਾਹੀ ਅਤੇ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਿੱਚ ਅਸਫ਼ਲ ਰਹਿਣ ਦੇ ਦੋਸ਼ ਲਗਾਏ ਗਏ ਸਨ। ਇਨ੍ਹਾਂ ਦੋਸ਼ਾਂ ਵਿੱਚ ਅਧਿਕਾਰੀਆਂ ਦੇ ਅਧਿਕਾਰ ਵਿੱਚ ਰਹਿਣ ਦੌਰਾਨ ਬੱਚਿਆਂ ‘ਤੇ ਬੇਰਹਿਮੀ ਦੇ ਦੋਸ਼ ਵੀ ਸ਼ਾਮਲ ਸਨ, ਜੋ ਕਿ ਜੁਵੇਨਾਈਲ ਜਸਟਿਸ ਐਕਟ ਅਧੀਨ ਸਜ਼ਾ ਯੋਗ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Muzaffarpur shelter home Delhi court sentences Brajesh Thakur to life imprisonment