ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਜ਼ੱਫਰਪੁਰ ਕਾਂਡ : ਦੋਸ਼ੀ ਸਰਕਾਰੀ ਫੰਡ ਪਾਉਣ ਲਈ ਚਲਾਉਦਾ ਸੀ ਸੈਕਸ ਰੈਕਟ

ਮੁਜ਼ੱਫਰਪੁਰ ਕਾਂਡ :

ਮੁਜ਼ੱਫਰਪੁਰ ਬਾਲਿਕਾ ਗ੍ਰਹਿ ਦੀਆਂ ਲੜਕੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ `ਚ ਇਕ ਤੋਂ ਬਾਅਦ ਇਕ ਸਾਹਮਣੇ ਆ ਰਹੇ ਖੁਲਾਸਿਆਂ ਨੇ ਪੂਰੇ ਦੇਸ਼ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਮੁਜ਼ਫਰਪੁਰ ਪੁਲਿਸ ਦੀ ਰਿਪੋਰਟ ਮੁਤਾਬਕ, ਮੁਜ਼ੱਫਰਪੁਰ ਕਾਂਡ `ਚ ਮੁੱਖ ਦੋਸ਼ੀ ਬ੍ਰਜੇਸ਼ ਠਾਕੁਰ ਸੈਕਸ ਰੈਕੇਟ ਚਲਾਉਂਦਾ ਸੀ ਅਤੇ ਉਸਦੇ ਤਾਰ ਨੇਪਾਲ ਤੋਂ ਲੈ ਕੇ ਬੰਗਲਾਦੇਸ਼ ਤੱਕ ਜੁੜੇ ਹੋਏ ਹਨ। ਉਹ ਇਸਦੀ ਵਰਤੋਂ ਸਰਕਾਰੀ ਫੰਡ ਅਤੇ ਆਰਡਰ ਲੈਣ ਲਈ ਕਰਦਾ ਸੀ। 


ਇਹ ਰਿਪੋਰਟ ਪਿਛਲੇ ਹਫਤੇ ਕੇਸ਼ ਸੀਬੀਆਈ ਨੂੰ ਸੌਪੇ ਜਾਣ ਤੋਂ ਪਹਿਲਾਂ ਤਿਆਰ ਕੀਤੀ ਗਈ ਸੀ। ਰਿਪੋਰਟ `ਚ ਇਹ ਕਿਹਾ ਗਿਆ ਹੈ ਕਿ ਠਾਕੁਰ ਦੇ ਤਾਰ ਗੈਰ ਸਰਕਾਰੀ ਸੰਸਥਾਵਾਂ (ਐਨਜੀਓ) ਨਾਲ ਜੁੜੇ ਹੋਏ ਸਨ। ਰਿਪੋਰਟ `ਚ ਕਿਹਾ ਗਿਆ ਕਿ ਸਰਕਾਰੀ ਅਧਿਕਾਰੀਆਂ ਅਤੇ ਬੈਂਕਰਾਂ ਨਾਲ ਮਿਲਕੇ ਕਾਫੀ ਪੈਸਾ ਨਜਾਇਜ਼ ਤਰੀਕੇ ਨਾਲ ਕਮਾਇਆ ਹੈ।


ਰਿਪੋਰਟ `ਚ ਇਹ ਕਿਹਾ ਗਿਆ ਕਿ ਉਸਨੇ ਆਪਣੇ ਰੁਤਬੇ ਦੀ ਪੂਰੀ ਵਰਤੋਂ ਕੀਤੀ, ਇਹ ਵੀ ਸਾਹਮਣੇ ਆਇਆ ਹੈ ਕਿ ਵਿਗਿਆਪਨ ਦੇ ਮੁਤਾਬਕ ਮਾਪਦੰਡਾਂ `ਤੇ ਖਰਾ ਨਾ ਉਤਰਨ ਦੇ ਬਾਵਜੂਦ ਬ੍ਰਜੇਸ਼ ਠਾਕੁਰ ਨੂੰ ਸਰਕਾਰੀ ਅਧਿਕਾਰੀਆਂ ਦੀ ਸਿਫਾਰਸ਼ `ਤੇ ਸਮਸਤੀਪੁਰ ਸਥਿਤ ਸਹਾਰਾ ਓਲਡ ਐਜ ਹੋਮ ਚਲਾਉਣ ਦੀ ਜਿ਼ੰਮੇਵਾਰੀ ਦਿੱਤੀ ਗਈ ਸੀ।
ਰਿਪੋਰਟ `ਚ ਕਿਹਾ ਗਿਆ ਕਿ ਬਿਹਾਰ ਸਟੇਟ ਏਡਜ਼ ਕੰਟਰੋਲ ਸੁਸਾਇਟੀ (ਬੀਆਈਐਸਏਸੀਐਸ) ਨੇ ਠਾਕੁਰ ਦੇ ਇਕ ਐਨਜੀਓ ਨੂੰ ਕਿਹਾ ਗਿਆ ਕਿ ਉਹ ਯੋਜਨਾਵਾਂ ਨੂੰ ਬਿਨਾਂ ਪ੍ਰਕ੍ਰਿਆ ਦਾ ਪਾਲਣ ਕੀਤੇ ਚਲਾਏ, ਜਿਸ `ਚ ਵਿਗਿਆਪਨ ਵੀ ਸ਼ਾਮਲ ਹੈ। ਅਜਿਹਾ ਸੰਦੇਹ ਹੈ ਕਿ ਠਾਕੁਰ ਇਨ੍ਹਾਂ ਯੋਜਨਾਵਾਂ ਨੂੰ ਪਾਉਣ ਲਈ ਬੀਆਈਐਸਏਸੀਐਸ ਦੇ ਭ੍ਰਿਸ਼ਟ ਅਧਿਕਾਰੀਆਂ ਨੂੰ ਲੜਕੀਆਂ ਦੀ ਸਪਲਾਈ ਕਰਦਾ ਸੀ। 


ਰਿਪੋਰਟ `ਚ ਮਧੂ ਕੁਮਾਰ `ਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ ਜੋ ਇਸ ਕੇਸ `ਚ ਫਰਾਰ ਚੱਲ ਰਹੀ ਹੈ। ਰਿਪੋਰਟ `ਚ ਇਹ ਕਿਹਾ ਗਿਆ ਹੈ ਕਿ ਮਧੂ, ਬ੍ਰਜੇਸ਼ ਠਾਕੁਰ ਦੀ ਮੁੱਖ ਵਰਕਰ ਸੀ। ਇਸ ਤੋਂ ਪਹਿਲਾਂ ਉਹ ਦੇਹ ਵਪਾਰ `ਚ ਸ਼ਾਮਲ ਸੀ। ਠਾਕੁਰ ਨੇ ਉਸਦੀ ਵਰਤੋਂ ਕਰਕੇ ਮੁਜ਼ੱਫਰਪੁਰ ਦੇ ਚਤੁਰਭੁਜ਼ ਸਥਾਨ ਦੇ ਰੇਡ ਲਾਈਟ ਇਲਾਕੇ `ਚ ਆਪਣੀ ਪਹੁੰਚ ਬਣਾਈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Muzaffarpur shelter home rape Accused used sex racket to get govt funds says report