ਅਗਲੀ ਕਹਾਣੀ

ਮੁਜ਼ੱਫਰਪੁਰ ਵਰਗਾ ਕਾਂਡ : ਉਤਰ ਪ੍ਰਦੇਸ਼ ਦੇ ਬਾਲਿਕਾ ਗ੍ਰਹਿ ਤੋਂ ਛੁਡਾਈਆਂ 24 ਲੜਕੀਆਂ

ਬਾਲਿਕਾ ਗ੍ਰਹਿ ਤੋਂ ਛੁਡਾਈਆਂ 24 ਲੜਕੀਆਂ

ਬਿਹਾਰ ਦੇ ਮੁਜ਼ੱਫਰਪੁਰ ਵਰਗਾ ਮਾਮਲਾ ਹੁਣ ਯੂਪੀ `ਚ ਸਾਹਮਣੇ ਆਇਆ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਦੇਵਰਿਆ ਦੇ ਸਟੇਸ਼ਨ ਰੋਡ `ਚੇ ਚਲਾਇਆ ਜਾ ਰਿਹਾ ਬਾਲਿਕਾ ਗ੍ਰਹਿ ਤੋਂ ਐਤਵਾਰ ਦੀ ਰਾਤ ਨੂੰ ਛਾਪੇਮਾਰੀ ਕਰਕੇ 24 ਲੜਕੀਆਂ ਨੂੰ ਮੁਕਤ ਕਰਵਾਇਆ। ਜਿ਼ਲ੍ਹਾ ਪੜਤਾਲ ਅਧਿਕਾਰੀ ਨੇ ਇਕ ਹਫਤਾ ਪਹਿਲਾਂ ਸੰਸਥਾ ਦੀ ਡਾਇਰੈਕਟਰ ਅਤੇ ਸੁਪਰਡੈਂਟ ਦੇ ਖਿਲਾਫ਼ ਮੁਕੱਦਮਾ ਦਰਜ ਕਰਵਾਇਆ ਸੀ।


ਐਸਪੀ ਰੋਹਨ ਨੇ ਇਸ ਕਾਰਵਾਈ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਾਲਿਕਾ ਗ੍ਰਹਿ ਤੋਂ ਭੱਜ ਕੇ ਆਈ ਇਕ ਬੱਚੀ ਨੇ ਝਾੜੂ ਪੋਚਾ ਕਰਾਉਣ ਦਾ ਦੋਸ਼ ਲਗਾਇਆ ਸੀ।
ਉਸੇ ਆਧਾਰ `ਤੇ ਪੁਲਿਸ ਦੀਆਂ ਚਾਰ ਟੀਮਾਂ ਨੇ ਮਹਿਲਾ ਕਾਂਸਟੇਬਲ ਨਾਲ ਛਾਪੇਮਾਰੀ ਕੀਤੀ। ਸੰਸਥਾ ਨਾਲ ਜੁੜੇ ਪੰਜ ਲੋਕਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਰੀਰਕ ਸ਼ੋਸ਼ਣ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਸਪੀ ਨੇ ਕਿਹਾ ਕਿ ਸੰਸਥਾ ਦੇ ਰਿਕਾਰਡ ਅਨੁਸਾਰ 42 ਲੜਕੀਆਂ ਅਤੇ ਔਰਤਾਂ ਸਨ। ਜਿਨ੍ਹਾਂ `ਚੋਂ 24 ਮੌਕੇ `ਤੇ ਮਿਲੀਆਂ ਹਨ। ਬਾਕੀ ਹੋਰ ਕਿੱਥੇ ਹਨ ਪਤਾ ਲਗਾਇਆ ਜਾ ਰਿਹਾ ਹੈ।


ਸ਼ਹਿਰ ਦੇ ਸਟੇਸ਼ਨ ਰੋਡ `ਤੇ ਮਾਂ ਵਿਦਿਆਸੀਨੀ ਦੇਵੀ ਸਮਾਜ ਸੇਵਾ ਤੇ ਟ੍ਰੇਨਿੰਗ ਸੰਸਥਾ ਵੱਲੋਂ ਬਾਲ ਗ੍ਰਹਿ, ਬਾਲਿਕਾ ਗ੍ਰਹਿ ਚਲਾਇਆ ਜਾ ਰਿਹਾ ਹੈ। ਕਰੀਬ ਤਿੰਨ ਸਾਲ ਤੋਂ ਸਰਕਾਰ ਵੱਲੋਂ ਇਸ ਨੂੰ ਗ੍ਰਾਂਟ ਨਹੀਂ ਦਿੱਤੀ ਜਾ ਰਹੀ। ਇਸ ਦਾ ਮਾਮਲਾ ਅਦਾਲਤ `ਚ ਵੀ ਚੱਲ ਰਿਹਾ ਹੈ। ਜਿ਼ਲ੍ਹਾ ਪੜਤਾਲ ਅਧਿਕਾਰੀ ਅਭਿਸ਼ੇਕ ਪਾਂਡੇ ਨੇ ਸੰਸਥਾ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਨੋਟਿਸ ਜਾਰੀ ਕੀਤਾ ਸੀ। ਕਰੀਬ ਇਕ ਹਫਤਾ ਪਹਿਲਾਂ ਉਨ੍ਹਾਂ ਪੁਲਿਸ ਦੀ ਮਦਦ ਨਾਲ ਇੱਥੇ ਰੱਖੀਆਂ ਗਈਆਂ ਲੜਕੀਆਂ ਨੂੰ ਮੁਕਤ ਕਰਾਉਣ ਦਾ ਯਤਨ ਕੀਤਾ ਤਾਂ ਸੰਸਥਾ ਦੇ ਲੋਕਾਂ ਵਿਰੋਧ ਕਰਨ ਟੀਮ ਨੂੰ ਵਾਪਸ ਜਾਣਾ ਪਿਆ ਸੀ।


ਇਸ ਤੋਂ ਬਾਅਦ ਜਿ਼ਲ੍ਹਾ ਪੜਤਾਲ ਅਧਿਕਾਰੀ ਨੇ ਸੰਸਥਾ ਦੀ ਡਾਇਰੈਕਟਰ ਗਿਰਿਜਾ ਤ੍ਰਿਪਾਠੀ ਅਤੇ ਸੁਪਰਡੈਂਟ ਕੰਚਨਲਤਾ ਦੇ ਖਿਲਾਫ਼ ਕੋਤਵਾਲੀ `ਚ ਕੇਸ ਦਰਜ ਕਰਵਾਇਆ ਸੀ। ਐਤਵਾਰ ਦੀ ਰਾਤ ਨੂੰ ਕਰੀਬ ਸਾਢੇ ਨੌ ਵਜੇ ਪੁਲਿਸ ਨੇ ਸੰਸਥਾ `ਤੇ ਛਾਪੇਮਾਰੀ ਕੀਤੀ। ਜਾਣਕਾਰੀ ਮੁਤਾਬਕ ਸੰਸਥਾ ਦੀ ਡਾਇਰੈਕਟਰ ਗਿਰਿਜਾ ਤ੍ਰਿਪਾਠੀ ਅਤੇ ਉਨ੍ਹਾਂ ਦੇ ਪਤੀ ਮੋਹਨ ਤ੍ਰਿਪਾਠੀ ਸਮੇਤ ਹਿਰਾਸਤ `ਚ ਲਏ ਗਏ ਪੰਜ ਲੋਕਾਂ ਤੋਂ ਪੁੱਛਗਿੱਛ ਚੱਲ ਰਹੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:muzaffarpur shelter home repeats in up deoria shelter home 24 girls rescued