ਅੱਜ ਦੇਸ਼ ਸਰਦਾਰ ਵੱਲਭ ਭਾਈ ਪਟੇਲ ਦੀ 143ਵੀਂ ਜਯੰਤੀ ਮਨਾ ਰਿਹਾ ਹੈ। ਦੁਨੀਆ ਦੀ ਸਭ ਤੋਂ ਉੱਚੀ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ 'ਸਟੈਚੂ ਆਫ ਯੂਨਿਟੀ' ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸਮਰਪਿਤ ਕਰ ਦਿੱਤਾ ਹੈ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਰਹੇ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ ਅੱਜ ਗੁਜਰਾਤ ਦੇ ਨਰਮਦਾ ਜ਼ਿਲੇ 'ਚ ਸਰੋਵਰ ਬੰਨ੍ਹ ਕੋਲ ਸਾਧੂ ਬੇਟ ਟਾਪੂ 'ਤੇ is ਮੂਰਤੀ ਦੀ ਘੁੰਡ ਚੁਕਾਈ ਕੀਤੀ।
Kevadiya (Gujarat): Prime Minister Narendra Modi signs visitors book at 'Ek Bharat Shreshtha Bharat Complex' near #StatueOfUnity pic.twitter.com/iusRnhpsRh
— ANI (@ANI) October 31, 2018
ਇਸ ਦੌਰਾਨ ਪੀਐਮ ਮੋਦੀ ਨੇ ਰਾਸ਼ਟਰ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਵੱਲਭ ਜੀ ਦੀ ਇਹ ਮੂਰਤੀ ਦੇਸ਼ ਦੇ ਸਵੈ-ਮਾਣ ਦਾ ਪ੍ਰਤੀਕ ਹੈ। ਅੱਜ ਪੂਰਾ ਦੇਸ਼ ਰਾਸ਼ਟਰੀ ਏਕਤਾ ਦਿਵਸ ਮਨਾ ਰਿਹਾ ਹੈ। ਇਹ ਮੂਰਤੀ ਭਾਰਤ ਦੇ ਅਕਸ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਇਹ ਯਾਦ ਦਿਵਾਉਣ ਲਈ ਹੈ ਕਿ ਦੇਸ਼ ਸਦਾ ਇਕ ਰਹੇਗਾ। ਮੋਦੀ ਨੇ ਕਿਹਾ ਕਿ ਦੇਸ਼ ਦੇ ਲੋਕਤੰਤਰ ਨਾਲ ਆਮ ਜਨਤਾ ਨੂੰ ਜੋੜਨ ਲਈ ਉਹ ਹਮੇਸ਼ਾ ਸਮਰਪਿਤ ਰਹੇ ਹਨ। ਇਹ ਮੂਰਤੀ ਕਿਸਾਨਾਂ ਨੂੰ ਵੀ ਸਮਰਪਿਤ ਹੈ।
Kevadiya (Gujarat): More #visuals from Sardar Vallabhbhai Patel's #StatueOfUnity that has been inaugurated by Prime Minister Narendra Modi. #RashtriyaEktaDiwas pic.twitter.com/khV2jg4YOk
— ANI (@ANI) October 31, 2018
ਪੀਐਮ ਮੋਦੀ ਨੇ ਅੱਗੇ ਕਿਹਾ ਕਿ ਅੱਜ ਜੋ ਸਫਰ ਇਕ ਪੜਾਅ ਤਕ ਪਹੁੰਚਿਆ ਹੈ, ਉਸ ਦੀ ਯਾਤਰਾ 8 ਸਾਲ ਪਹਿਲਾਂ ਅੱਜ ਦੇ ਹੀ ਦਿਨ ਸ਼ੁਰੂ ਹੋਈ ਸੀ। ਉਹ ਦਿਨ ਸੀ 31 ਅਕਤੂਬਰ 2010 ਦਾ, ਇਸ ਦਿਨ ਮੈਂ ਆਪਣੇ ਵਿਚਾਰ ਸਾਰਿਆਂ ਦੇ ਸਾਹਮਣੇ ਰੱਖੇ ਸਨ ਕਿ ਵੱਲਭ ਜੀ ਨੂੰ ਸਨਮਾਨ ਦੇਣ ਲਈ ਉਨ੍ਹਾਂ ਦੀ ਮੂਰਤੀ ਨੂੰ ਬਣਾਇਆ ਜਾਵੇ।
#WATCH: Prime Minister Narendra Modi pays tribute to Sardar Vallabhbhai Patel in Gujarat's Kevadiya on his 143rd birth anniversary. #StatueOfUnity pic.twitter.com/AkVXNegfv0
— ANI (@ANI) October 31, 2018
ਮੋਦੀ ਨੇ ਕਿਹਾ ਕਿ ਮੂਰਤੀ ਦੇ ਆਲੇ-ਦੁਆਲੇ ਟੂਰਿਸਟ ਸਪਾਟ ਵਿਕਸਿਤ ਹੋਵੇਗਾ। ਅਸੀਂ ਇਤਿਹਾਸ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਮੁਹਿੰਮ ਨੂੰ ਕੁਝ ਲੋਕ ਸਿਆਸਤ ਨਾਲ ਜੋੜਨ ਦਾ ਕੰਮ ਕਰ ਰਹੇ ਹਨ। ਸਰਦਾਰ ਪਟੇਲ ਵਰਗੇ ਮਹਾਪੁਰਸ਼ਾਂ, ਦੇਸ਼ ਦੇ ਸਪੂਤਾਂ ਦੀ ਪ੍ਰਸ਼ੰਸਾ ਕਰਨ ਲਈ ਵੀ ਸਾਡੀ ਆਲੋਚਨਾ ਹੋ ਰਹੀ ਹੈ। ਕੁਝ ਲੋਕਾਂ ਵਲੋਂ ਵਿਰੋਧ ਕਰਕੇ ਅਜਿਹਾ ਅਹਿਸਾਸ ਕਰਾਇਆ ਜਾਂਦਾ ਹੈ ਕਿ ਜਿਵੇਂ ਅਸੀਂ ਬਹੁਤ ਵੱਡਾ ਅਪਰਾਧ ਕਰ ਦਿੱਤਾ ਹੈ।
#WATCH: More visuals from Sardar Vallabhbhai Patel's #StatueOfUnity that has been inaugurated by Prime Minister Narendra Modi. #RashtriyaEktaDiwas pic.twitter.com/ls87VQLTsc
— ANI (@ANI) October 31, 2018
ਮੋਦੀ ਨੇ ਕਿਹਾ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਦੇਸ਼ ਨੂੰ ਵੰਡਣ ਵਾਲੀ ਹਰ ਤਰ੍ਹਾਂ ਦੀ ਕੋਸ਼ਿਸ਼ ਦਾ ਪੁਰਜ਼ੋਰ ਜਵਾਬ ਦੇਈਏ। ਇਸ ਲਈ ਸਾਨੂੰ ਹਰ ਤਰ੍ਹਾਂ ਨਾਲ ਸੁਚੇਤ ਰਹਿਣਾ ਚਾਹੀਦਾ ਹੈ। ਸਮਾਜ ਦੇ ਤੌਰ 'ਤੇ ਇਕਜੁਟ ਰਹਿਣਾ ਹੈ। ਅੱਜ ਦੇਸ਼ ਲਈ ਸੋਚਣ ਵਾਲੇ ਨੌਜਵਾਨਾਂ ਦੀ ਸ਼ਕਤੀ ਸਾਡੇ ਕੋਲ ਹੈ। ਦੇਸ਼ ਦੇ ਵਿਕਾਸ ਲਈ ਇਹ ਇਕ ਰਸਤਾ ਹੈ, ਜਿਸ ਨੂੰ ਲੈ ਕੇ ਸਾਨੂੰ ਅੱਗੇ ਵਧਣਾ ਹੈ। ਦੇਸ਼ ਦੀ ਏਕਤਾ, ਅਖੰਡਤਾ ਨੂੰ ਬਣਾ ਕੇ ਰੱਖਣਾ, ਇਕ ਅਜਿਹੀ ਜ਼ਿੰਮੇਵਾਰੀ ਹੈ, ਜੋ ਸਰਦਾਰ ਸਾਹਿਬ ਸਾਨੂੰ ਦੇ ਕੇ ਗਏ ਹਨ।
Kevadiya: Prime Minister Narendra Modi inaugurates Wall of Unity on 143rd anniversary of Sardar Vallabhbhai Patel. #Gujarat pic.twitter.com/yW1hA95uqz
— ANI (@ANI) October 31, 2018
ਮੋਦੀ ਨੇ ਅੱਗੇ ਕਿਹਾ ਕਿ ਹਰ ਪਿੰਡ ਨੂੰ ਸੜਕ ਨਾਲ ਜੋੜਨ, ਡਿਜ਼ੀਟਲ ਕਨੈਕਟੀਵਿਟੀ ਨਾਲ ਜੋੜਨ ਦਾ ਕੰਮ ਵੀ ਤੇਜ਼ ਰਫਤਾਰ ਨਾਲ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਅੱਜ ਹਰ ਘਰ ਵਿਚ ਗੈਸ ਕਨੈਕਸ਼ਨ ਪਹੁੰਚਾਉਣ ਦੀ ਕੋਸ਼ਿਸ਼ ਨਾਲ ਹੀ ਦੇਸ਼ ਦੇ ਹਰ ਘਰ ਵਿਚ ਟਾਇਲਟ ਦੀ ਸਹੂਲਤ ਪਹੁੰਚਾਉਣ ਦਾ ਕੰਮ ਹੋ ਰਿਹਾ ਹੈ। ਅਸੀਂ ਦੇਸ਼ ਦੇ ਹਰ ਬੇਘਰ ਨੂੰ ਪੱਕਾ ਘਰ ਦੇਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਾਂ। ਅਸੀਂ ਉਨ੍ਹਾਂ 18,000 ਪਿੰਡਾਂ ਤਕ ਬਿਜਲੀ ਪਹੁੰਚਾਉਣ ਹੈ, ਜਿੱਥੇ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਬਿਜਲੀ ਨਹੀਂ ਪਹੁੰਚੀ ਸੀ।