ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

21 ਦਿਨਾਂ ਤੋਂ ਲਾਪਤਾ ਹੈ ਮੇਰਾ ਪਤੀ ਹਾਰਦਿਕ: ਕਿੰਜਲ ਪਟੇਲ

21 ਦਿਨਾਂ ਤੋਂ ਲਾਪਤਾ ਹੈ ਮੇਰਾ ਪਤੀ ਹਾਰਦਿਕ: ਕਿੰਜਲ ਪਟੇਲ

ਕਾਂਗਰਸੀ ਆਗੂ ਹਾਰਦਿਕ ਪਟੇਲ ਪਿਛਲੇ 21 ਦਿਨਾਂ ਤੋਂ ਲਾਪਤਾ ਦੱਸੇ ਜਾ ਰਹੇ ਹਨ। ਹਾਰਦਿਕ ਪਟੇਲ ਦੀ ਪਤਨੀ ਕਿੰਜਲ ਪਟੇਲ ਦਾ ਦੋਸ਼ ਹੈ ਕਿ ਗੁਜਰਾਤ ਪ੍ਰਸ਼ਾਸਨ ਜਾਣਬੁੱਝ ਕੇ ਹਾਰਦਿਕ ਪਟੇਲ ਨੂੰ ਨਿਸ਼ਾਨਾ ਬਣਾ ਰਿਹਾ ਹੈ। ਕਿੰਜਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਸੋਸ਼ਲ ਮੀਡੀਆ ’ਤੇ ਇੱਕ ਵਿਡੀਓ ਸ਼ੇਅਰ ਕੀਤਾ ਹੈ।

 

 

ਇਸ ਵਿਡੀਓ ’ਚ ਕਿੰਜਲ ਇਹ ਦੱਸ ਰਹੇ ਹਨ ਕਿ ਹਾਰਦਿਕ ਪਟੇਲ ਪਿਛਲੇ 20 ਦਿਨਾਂ ਤੋਂ ਲਾਪਤਾ ਹਨ ਤੇ ਉਹ ਕਿੱਥੇ ਹਨ, ਸਾਨੂੰ ਕੁਝ ਵੀ ਪਤਾ ਨਹੀਂ ਹੈ।

 

 

ਕਿੰਜਲ ਦਾ ਕਹਿਣਾ ਹੈ ਕਿ ਹਾਰਦਿਕ ਪਟੇਲ 24 ਜਨਵਰੀ ਤੋਂ ਲਾਪਤਾ ਹੈ ਤੇ 8 ਜਨਵਰੀ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜੇਲ੍ਹ ’ਚੋਂ ਨਿੱਕਲਣ ਤੋਂ ਬਾਅਦ ਉਨ੍ਹਾਂ ਟਵਿਟਰ ’ਤੇ ਟਵੀਟ ਕੀਤਾ ਪਰ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਕੀਤਾ।

 

 

ਕਿੰਜਲ ਦਾ ਦੋਸ਼ ਹੈ ਕਿ ਹਾਰਦਿਕ ਪਟੇਲ ਦੇ ਲਾਪਤਾ ਹੋਣ ਪਿੱਛੇ ਗੁਜਰਾਤ ਪ੍ਰਸ਼ਾਸਨ ਦਾ ਹੀ ਹੱਥ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਸਾਡੇ ਪਰਿਵਾਰ ਨੂੰ ਵੀ ਪਰੇਸ਼ਾਨ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਿੰਜਲ ਨੇ ਕਿਹਾ ਕਿ – ‘ਮੇਰੇ ਪਤੀ ਨੂੰ ਕਈ ਮਾਮਲਿਆਂ ’ਚ ਜੇਲ੍ਹ ਭੇਜਿਆ ਗਿਆ। ਜਦੋਂ ਵੀ ਉਹ ਜੇਲ੍ਹ ਤੋਂ ਬਾਹਰ ਆਉਂਦੇ, ਉਨ੍ਹਾਂ ਨੂੰ ਮੁੜ ਕਿਸੇ ਮਾਮਲੇ ’ਚ ਜੇਲ੍ਹ ਭੇਜ ਦਿੱਤਾ ਜਾਂਦਾ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਤਸ਼ੱਦਦ ਹੈ।’

 

 

ਨਾਲ ਹੀ ਕਿੰਜਲ ਨੇ ਪੁਲਿਸ ’ਤੇ ਵੀ ਸੁਆਲ ਖੜ੍ਹੇ ਕੀਤੇ ਤੇ ਕਿਹਾ ਕਿ ਪੁਲਿਸ ਕਿਸੇ ਵੀ ਵੇਲੇ ਉਨ੍ਹਾਂ ਦੇ ਘਰ ਆ ਜਾਂਦੀ ਸੀ। ਉਨ੍ਹਾਂ ਕਿਹਾ ਕਿ ਹਾਰਦਿਕ ਪਟੇਲ ਦੀ ਜਾਨ ਨੂੰ ਖ਼ਤਰਾ ਹੈ।

 

 

ਕਿੰਜਲ ਦੇ ਇਨ੍ਹਾਂ ਦੋਸ਼ਾਂ ਬਾਰੇ ਜਦੋਂ ਗੁਜਰਾਤ ਦੇ ਡੀਜੀਪੀ ਤੋਂ ਸੁਆਲ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਕੀ ਇਹ ਅਜਿਹਾ ਮੁੱਦਾ ਹੈ, ਜਿਸ ਉੱਤੇ ਕੋਈ ਗੱਲ ਕੀਤੀ ਜਾਣੀ ਚਾਹੀਦੀ ਹੈ। ਮੈਨੂੰ ਨਹੀਂ ਲੱਗਦਾ ਕਿ ਹਾਰਦਿਕ ਪਟੇਲ ਉੱਤੇ ਕੋਈ ਗੱਲ ਕਰਨ ਦੀ ਜ਼ਰੂਰਤ ਹੈ। ਉਹ ਇਸ ਯੋਗ ਹੀ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:My husband Hardik missing for 21 days says Kinjal Patel