ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਰਾ ਨਾਂ ਰਾਹੁਲ ਸਾਵਰਕਰ ਨਹੀਂ, ਮੁਆਫੀ ਨਹੀਂ ਮੰਗਾਂਗਾ ਮੈਂ: ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਸ਼ਨਿੱਚਰਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਚ ‘ਭਾਰਤ ਬਚਾਓ ਰੈਲੀ’ ਕਰ ਰਹੀ ਹੈ। ਇਸ ਰੈਲੀ ਦਾ ਉਦੇਸ਼ ਭਾਜਪਾ ਸਰਕਾਰ ਦੀਆਂ ‘ਵੰਡਕਾਰੀ’ ਨੀਤੀਆਂ ਨੂੰ ਜਨਤਕ ਕਰਨਾ ਹੈ।

 

'ਰੇਪ ਇਨ ਇੰਡੀਆ' 'ਤੇ ਮੁਆਫੀ ਦੇ ਸਵਾਲ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਮੇਰਾ ਨਾਂ ਰਾਹੁਲ ਸਾਵਰਕਰ ਨਹੀਂ ਬਲਕਿ ਰਾਹੁਲ ਗਾਂਧੀ ਹੈ। ਮੁਆਫੀ ਨਰਿੰਦਰ ਮੋਦੀ ਨੂੰ ਮੰਗਣੀ ਚਾਹੀਦੀ ਹੈ। ਦੇਸ਼ ਦੀ ਤਾਕਤ ਇਸ ਦਾ ਅਰਥਚਾਰਾ ਸੀ ਜਿਸਨੂੰ ਮੋਦੀ ਨੇ ਨਸ਼ਟ ਕਰ ਦਿੱਤਾ ਸੀ। ਕਾਲੇ ਧਨ ਦੇ ਨਾਮ 'ਤੇ ਝੂਠ ਬੋਲਿਆ ਦੁਨੀਆ ਦੇ ਲੋਕ ਭਾਰਤ ਨੂੰ ਸੋਨੇ ਦੀ ਚਿੜੀਆ ਕਹਿੰਦੇ ਸਨ।

 

ਰਾਹੁਲ ਗਾਂਧੀ ਨੇ ਕਿਹਾ, ਇਹ ਹੈ ਕਾਂਗਰਸ ਦਾ ਵਰਕਰ ਤੇ ਆਪਣੀ ਜਾਨ ਦੇਣ ਤੋਂ ਪਿੱਛੇ ਨਹੀਂ ਹਟਦਾ। ਭਾਜਪਾ ਦੇ ਸੰਸਦ ਮੈਂਬਰਾਂ ਨੇ ਸੰਸਦ ਚ ਮੈਨੂੱ ਕਿਹਾ ਤੁਸੀਂ ਆਪਣੇ ਭਾਸ਼ਣ ਲਈ ਮੁਆਫੀ ਮੰਗੋ। ਮੇਰਾ ਨਾਂ ਰਾਹੁਲ ਗਾਂਧੀ ਹੈ, ਰਾਹੁਲ ਸਾਵਰਕਰ ਨਹੀਂ।

 

ਰਾਹੁਲ ਨੇ ਅੱਗੇ ਕਿਹਾ, ਸਾਡੇ ਦੁਸ਼ਮਣ ਜਿਹੜਾ ਕੰਮ ਚਾਹੁੰਦੇ ਸਨ ਕਿ ਭਾਰਤ ਦੇ ਅਰਥਚਾਰੇ ਨੂੰ ਨੁਕਸਾਨ ਹੋਵੇ, ਉਹ ਕੰਮ ਦੇਸ਼ ਦੇ ਦੁਸ਼ਮਣਾਂ ਨੇ ਨਹੀਂ ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁੱਦ ਉਹ ਕੰਮ ਕੀਤਾ ਹੈ। ਨੋਟਬੰਦੀ ਦੀ ਸੱਟ ਹਾਲੇ ਠੀਕ ਨਹੀਂ ਹੋਈ ਹੈ ਤੇ ਜੀਐਸਟੀ ਕਾਰਨ 45 ਸਾਲਾਂ ਚ ਸਭ ਤੋਂ ਵੱਧ ਬੇਰੁਜ਼ਗਾਰੀ ਹੋਈ ਹੈ।

 

ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਤੁਹਾਡੇ ਤੋਂ ਟੈਲੀਫੋਨ ਦੀ ਵਰਤੋਂ ਕਰਨ ਲਈ ਪੰਜਾਹ ਫੀਸਦ ਤੱਕ ਵਧਾਓਗੇ ਤੇ ਫਿਰ ਉਸੇ ਪੈਸੇ ਨਾਲ ਕੁਝ ਉਦਯੋਗਪਤੀਆਂ ਦੇ ਕਰਜ਼ੇ ਮੁਆਫ ਕਰ ਦੇਣਗੇ। ਭਾਰਤ ਦਾ ਅਰਥਚਾਰਾ ਉਦੋਂ ਤੱਕ ਅੱਗੇ ਨਹੀਂ ਵੱਧ ਸਕਦਾ ਜਦੋਂ ਤੱਕ ਭਾਰਤ ਦੇ ਗਰੀਬਾਂ ਕੋਲ ਪੈਸਾ ਨਹੀਂ ਹੁੰਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:My name is not Rahul Savarkar I will not apologize-Rahul Gandhi