ਅਲੀਗੜ੍ਹ-ਮੁਰਾਦਾਬਾਦ ਸਟੇਟ ਹਾਈਵੇਅ 'ਤੇ ਨਮਾਜ਼ ਪੜ੍ਹਨ ਦੇ ਮਾਮਲੇ ਚ ਪੁਲਿਸ ਨੇ 20 ਏਐਮਯੂ ਦੇ ਵਿਦਿਆਰਥੀਆਂ ਸਣੇ 600 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨਾਮਜ਼ਦ ਵਿਅਕਤੀਆਂ ਦੀ ਭਾਲ ਤੋਂ ਇਲਾਵਾ ਸੀਸੀਟੀਵੀ ਫੁਟੇਜ, ਵੀਡੀਓ ਅਤੇ ਫੋਟੋਆਂ ਆਦਿ ਨੂੰ ਅਣਪਛਾਤੇ ਦੀ ਪਛਾਣ ਲਈ ਅਧਾਰ ਬਣਾਇਆ ਗਿਆ ਹੈ।
ਸਿਟੀਜ਼ਨਸ਼ਿਪ ਸੋਧ ਐਕਟ (ਸੀ.ਏ.ਏ.) ਦੇ ਵਿਰੋਧ ਵਿੱਚ ਸੂਬਾਈ ਹਾਈਵੇ ’ਤੇ ਐਤਵਾਰ ਤੋਂ ਧਰਨਾ ਚੱਲ ਰਿਹਾ ਹੈ। ਵਿਦਿਆਰਥੀ ਅਤੇ ਪੁਲਿਸ ਵੀ ਬੁੱਧਵਾਰ ਦੁਪਹਿਰ ਧਰਨੇ ‘ਤੇ ਤੰਬੂ ਲਗਾਉਣ ਕਾਰਨ ਤਕਰਾਰ ਹੋ ਗਈ। ਪੁਲਿਸ ਨੇ ਟੈਂਟ ਲਾਉਣ ਨਹੀਂ ਦਿੱਤਾ। ਇਸ ਦੇ ਵਿਰੋਧ ਵਿੱਚ ਸ਼ਾਮ 7 ਵਜੇ ਦੇ ਕਰੀਬ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ। ਵਿਦਿਆਰਥੀਆਂ ਤੋਂ ਇਲਾਵਾ ਸਥਾਨਕ ਔਰਤਾਂ ਵੀ ਮੁਰਾਦਾਬਾਦ ਸਟੇਟ ਹਾਈਵੇ 'ਤੇ ਦਰੀਆਂ, ਗੱਦੇ ਬਿਛਾ ਕੇ ਬੈਠ ਗਈਆਂ ਸਨ।
ਪੁਲਿਸ ਨੇ ਹਾਈਵੇ ਉੱਤੇ ਟ੍ਰੈਫਿਕ ਜਾਮ ਖੁਲਵਾਉਣ ਦੀ ਕੋਸ਼ਿਸ਼ ਕੀਤੀ, ਪਰ ਵਿਦਿਆਰਥੀਆਂ ਨਾ ਮੰਨੇ ਤੇ ਬੁੜਬੁੜਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦਿਨ ਦੀ ਆਖਰੀ (ਈਸ਼ਾ) ਨਮਾਜ਼ ਦਾ ਸਮਾਂ ਹੋ ਗਿਆ। ਵਿਦਿਆਰਥੀਆਂ ਅਤੇ ਔਰਤਾਂ ਨੇ ਰਾਜ ਮਾਰਗ 'ਤੇ ਹੀ ਨਮਾਜ਼ ਅਦਾ ਕਰਨੀ ਸ਼ੁਰੂ ਕਰ ਦਿੱਤੀ। ਨਮਾਜ਼ ਤੋਂ ਬਾਅਦ ਪ੍ਰਦਰਸ਼ਨਕਾਰੀ ਹਾਈਵੇ ਤੋਂ ਉੱਠੇ ਤੇ ਨੇੜੇ ਹੀ ਬੈਠ ਗਏ। ਇਸ ਕਾਰਨ ਦੋ ਪਹੀਆ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਸੀ ਪਰ ਵੱਡੇ ਵਾਹਨਾਂ ਲਈ ਅੱਧੀ ਰਾਤ ਤੋਂ ਬਾਅਦ ਹੀ ਜਾਮ ਖੁੱਲ੍ਹ ਸਕਿਆ ਸੀ।