ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਣੋ ਅਟਲ ਬਿਹਾਰੀ ਵਾਜਪੇਈ ਨੂੰ ਅਗਨੀ ਦੇਣ ਵਾਲੀ ਨਮਿਤਾ ਹੈ ਕੌਣ

ਅਟਲ ਬਿਹਾਰੀ ਵਾਜਪੇਈ ਨੂੰ ਅਗਨੀ ਦੇਣ ਵਾਲੀ ਨਮਿਤਾ ਹੈ ਕੌਣ

ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਸ਼ੁਕਰਵਾਰ ਸ਼ਾਮ ਨੂੰ ਪੰਚਤੱਤਾਂ ਵਿਚ ਮਿਲ ਗਏ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਐਲ.ਕੇ.ਅਡਵਾਨੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਦਿੱਗਜ ਨੇਤਾ ਵਾਜਪਾਈ ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਏ। ਅਟਲ ਬਿਹਾਰੀ ਵਾਜਪਾਈ ਦੇ ਸਰੀਰ ਨੂੰ ਉਨ੍ਹਾਂ ਦੀ ਗੋਦ ਲਈ ਧੀ ਨਮਿਤਾ ਭੱਟਾਚਾਰੀਆ ਨੇ ਅਗਨੀ ਦਿੱਤੀ।

 

ਅਟਲ ਬਿਹਾਰੀ ਵਾਜਪੇਈ ਆਪਣੇ ਪਿੱਛੇ ਗੋਦ ਲਈ ਧੀ ਨਮਿਤਾ ਅਤੇ ਪੋਤੀ ਛੱਡ ਗਏ ਹਨ। ਸਾਬਕਾ ਪ੍ਰਧਾਨਮੰਤਰੀ ਨੇ ਵਿਆਹ ਨਹੀਂ ਕਰਵਾਇਆ ਸੀ। ਵਾਜਪੇਈ ਨੇ ਰਾਜਕੁਮਾਰੀ ਕੌਲ ​​ਦੀ ਬੇਟੀ ਨਮਿਤਾ ਨੂੰ ਗੋਦ ਲਿਆ ਸੀ।ਨਮਿਤਾ-ਵਾਜਪੇਈ ਗਵਾਲੀਅਰ ਦੇ ਵਿਕਟੋਰੀਆ ਕਾਲਜ (ਹੁਣ ਲਕਸ਼ਮੀ ਬਾਈ ਕਾਲਜ) ਵਿੱਚ ਇਕੱਠੇ ਪੜ੍ਹੇ ਸਨ। ਨਮਿਤਾ ਨੇ ਰੰਜਨ ਭੱਟਾਚਾਰੀਆ ਨਾਲ ਵਿਆਹ ਕੀਤਾ। ਉਨ੍ਹਾਂ ਦੋਵਾਂ ਦੀ ਨਿਹਾਰਿਕਾ ਨਾਂ ਦੀ ਇੱਕ ਧੀ ਹੈ।

 

ਜਦੋਂ ਵਾਜਪਾਈ ਪ੍ਰਧਾਨ ਮੰਤਰੀ ਬਣੇ ਤਾਂ ਰਾਜਕੁਮਾਰੀ ਕੌਲ ​​ਉਨ੍ਹਾਂ ਨਾਲ ਸਰਕਾਰੀ ਰਿਹਾਇਸ਼ 'ਤੇ ਆਪਣੀ ਬੇਟੀ ਅਤੇ ਜਵਾਈ ਨਾਲ ਰਹਿਣ ਲੱਗ ਪਈ।. ਵਾਜਪਾਈ ਅਤੇ ਨਮਿਤਾ ਵਿਚਕਾਰ ਪਰਿਵਾਰਕ ਸਬੰਧ ਗਵਾਲੀਅਰ ਤੋਂ ਹੀ ਸਨ।

 

ਰਿਪੋਰਟਾਂ ਅਨੁਸਾਰ ਰਾਜਕੁਮਾਰੀ ਕੌਲ ​​ਦੀ ਮੌਤ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਦੇ ਘਰ ਤੋਂ ਇਕ ਪ੍ਰੈੱਸ ਰਿਲੀਜ਼ ਜਾਰੀ ਕੀਤੀ ਗਈ ਸੀ। ਇਸ ਪ੍ਰੈਸ ਰਿਲੀਜ਼ ਵਿੱਚ ਉਸ ਨੂੰ ਘਰ ਦਾ ਮੈਂਬਰ ਦੱਸਿਆ ਗਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:namita bhattacharya atal bihari vajpayee s daughter know full story