ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਨਾਵਤੀ ਕਮਿਸ਼ਨ ਵੱਲੋਂ ਗੋਧਰਾ ਕਾਂਡ ’ਚ PM ਮੋਦੀ ਨੂੰ ‘ਕਲੀਨ ਚਿਟ’

ਨਾਨਾਵਤੀ ਕਮਿਸ਼ਨ ਵੱਲੋਂ ਗੋਧਰਾ ਕਾਂਡ ’ਚ PM ਮੋਦੀ ਨੂੰ ‘ਕਲੀਨ ਚਿਟ’

ਗੁਜਰਾਤ ਦੇ ਸ਼ਹਿਰ ਗੋਧਰਾ ’ਚ ਸਾਲ 2002 ਦੌਰਾਨ ਹੋਏ ਰੇਲ ਹਾਦਸੇ ਨੂੰ ਲੈ ਕੇ ਗਠਤ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਦਾ ਦੂਜਾ ਹਿੱਸਾ ਅੱਜ ਸੂਬਾ ਵਿਧਾਨ ਸਭਾ ’ਚ ਪੇਸ਼ ਹੋਇਆ। ਕਮਿਸ਼ਨ ਨੇ ਸਤੰਬਰ 2008 ’ਚ ਗੋਧਰਾ ਕਾਂਡ ਬਾਰੇ ਆਪਣੀ ਮੁਢਲੀ ਰਿਪੋਰਟ ਪੇਸ਼ ਕੀਤੀ ਸੀ। ਇਸ ਵਿੱਚ ਗੁਜਰਾਤ ਦੇ ਉਦੋਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ‘ਕਲੀਨ ਚਿਟ’ ਦਿੱਤੀ ਗਈ ਹੈ।

 

 

ਇੱਥੇ ਵਰਨਣਯੋਗ ਹੈ ਕਿ 27 ਫ਼ਰਵਰੀ, 2002 ਨੂੰ ਗੋਧਰਾ ’ਚ ਸਾਬਰਮਤੀ ਐਕਸਪ੍ਰੈੱਸ ਵਿੱਚ 59 ਕਾਰ–ਸੇਵਕਾਂ ਨੂੰ ਸਾੜਨ ਦੀ ਘਟਨਾ ਦੇ ਪ੍ਰਤੀਕਰਮ ਵਜੋਂ ਸਮੁੱਚੇ ਗੁਜਰਾਤ ’ਚ ਦੰਗੇ ਭੜਕ ਗਏ ਸਨ।

 

 

ਇਸ ਦੀ ਜਾਂਚ ਲਈ ਤਿੰਨ ਮਾਰਚ, 2002 ਨੂੰ ਉਦੋਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਸੁਪਰੀਮ ਕੋਰਟ ਦੇ ਸੇਵਾ–ਮੁਕਤ ਜਸਟਿਸ ਜੀ.ਟੀ. ਨਾਨਾਵਤੀ ਦੀ ਅਗਵਾਈ ਹੇਠ ਇੱਕ ਕਮਿਸ਼ਨ ਕਾਇਮ ਕੀਤਾ ਸੀ। ਜਸਟਿਸ ਕੇ.ਜੀ. ਸ਼ਾਹ ਇਸ ਕਮਿਸ਼ਨ ਦੇ ਦੂਜੇ ਮੈਂਬਰ ਸਨ।

 

 

ਸਾਲ 2009 ਦੌਰਾਨ ਸ੍ਰੀ ਸ਼ਾਹ ਦੇ ਦੇਹਾਂਤ ਤੋਂ ਬਾਅਦ ਸ੍ਰੀ ਅਕਸ਼ੇ ਮਹਿਤਾ ਨੂੰ ਮੈਂਬਰ ਬਣਾਇਆ ਗਿਆ ਸੀ।

 

 

ਅਰੰਭ ’ਚ ਕਮਿਸ਼ਨ ਨੂੰ ਸਾਬਰਮਤੀ ਐਕਸਪ੍ਰੈੱਸ ਵਿੱਚ ਅਗਨੀਕਾਂਡ ਨਾਲ ਜੁੜੇ ਤੱਥਾਂ ਤੇ ਘਟਨਾਵਾਂ ਦੀ ਜਾਂਚ ਦਾ ਹੁਕਮ ਦਿੱਤਾ ਗਿਆ ਸੀ ਪਰ ਜੂਨ 2002 ’ਚ ਕਮਿਸ਼ਨ ਨੂੰ ਗੋਧਰਾ ਕਾਂਡ ਤੋਂ ਬਾਅਦ ਭੜਕੀ ਹਿੰਸਾ ਦੀ ਵੀ ਜਾਂਚ ਕਰਨ ਲਈ ਆਖਿਆ ਗਿਆ ਸੀ।

 

 

ਪਹਿਲਾਂ ਪੇਸ਼ ਕੀਤੀ ਗਈ ਰਿਪੋਰਟ ’ਚ ਕਮਿਸ਼ਨ ਨੇ ਸਾਬਰਮਤੀ ਐਕਸਪ੍ਰੈੱਸ ਦੀ ਬੋਗੀ ਨੰਬਰ–6 ਵਿੱਚ ਅੱਗ ਲਾਉਣ ਨੂੰ ਸੋਚੀ–ਸਮਝੀ ਸਾਜ਼ਿਸ਼ ਦਾ ਨਤੀਜਾ ਦੱਸਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nanavati Commission gives Clean Chit to PM Modi in Godhra episode