ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਨਕਾਣਾ ਸਾਹਿਬ ਹਮਲਾ: ਵਿਦੇਸ਼ ਮੰਤਰਾਲੇ ਨੇ ਪਾਕਿ-ਹਾਈ ਕਮਿਸ਼ਨਰ ਨੂੰ ਕੀਤਾ ਤਲਬ

ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸ਼੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਦੇ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਨੂੰ ਅੱਜ ਤਲਬ ਕੀਤਾ ਹੈ ਭਾਰਤ ਨੇ ਗੁਰਦੁਆਰੇਤੇ ਹੋਏ ਹਮਲੇ ਦਾ ਸਖਤ ਵਿਰੋਧ ਪ੍ਰਗਟਾਇਆ

 

ਜ਼ਿਕਰਯੋਗ ਹੈ ਕਿ 3 ਜਨਵਰੀ ਸ਼ੁੱਕਰਵਾਰ ਨੂੰ ਪਾਕਿਸਤਾਨ ਵਿਚ ਸਥਾਨਕ ਲੋਕਾਂ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਮੁੱਖ ਗੇਟ 'ਤੇ ਬਹੁਤ ਸਾਰੇ ਪੱਥਰ ਮਾਰੇ ਸਨ ਮੁੱਖ ਗੇਟ ਦੇ ਬਾਹਰ ਖੜ੍ਹੇ ਹੋ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਪੱਥਰ ਵੀ ਸੁੱਟੇ ਗਏ ਇਸਦੇ ਨਾਲ ਹੀ ਗੁਰਦੁਆਰਾ ਨਨਕਾਣਾ ਸਾਹਿਬ ਦਾ ਨਾਮ ਬਦਲਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਇਹ ਵਿਵਾਦ ਦੋ ਮਹੀਨੇ ਪਹਿਲਾਂ ਸਿੱਖ ਲੜਕੀ ਜਗਜੀਤ ਕੌਰ ਦੇ ਮੁਸਲਿਮ ਨੌਜਵਾਨ ਦੇ ਧਰਮ ਪਰਿਵਰਤਨ ਨਾਲ ਸਬੰਧਤ ਹੈ

 

ਹਾਲਾਂਕਿ ਗੁਰੂਦੁਆਰਾ ਨਨਕਾਣਾ ਸਾਹਿਬ ਵਿਖੇ ਹੋਏ ਘਿਨਾਉਣੀ ਘਟਨਾ ਦੇ ਮੁੱਖ ਦੋਸ਼ੀ ਇਮਰਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਾਕਿਸਤਾਨ ਦੇ ਇਕ ਚੋਟੀ ਦੇ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਇਮਰਾਨ ਵਿਰੁੱਧ ਅੱਤਵਾਦ ਰੋਕੂ ਸਖਤ ਕਾਨੂੰਨ ਦੀ ਗੈਰ ਜ਼ਮਾਨਤੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਹੈ

 

ਪਾਕਿਸਤਾਨੀ ਪੰਜਾਬ ਸੂਬੇ ਦੇ ਮੁੱਖ ਮੰਤਰੀ ਮੀਡੀਆ ਬੁਲਾਰੇ ਅਜ਼ਹਰ ਮਸਵਾਨੀ ਨੇ ਇਕ ਟਵੀਟਤੇ ਕਿਹਾ ਕਿ ਇਮਰਾਨ ਨੂੰ ਐਤਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਖਿਲਾਫ ਨਨਕਾਣਾ ਸਾਹਿਬ ਥਾਣੇ ਵਿਖੇ 7 ਏਟੀਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਮਸਵਾਨੀ ਨੇ ਇਸ ਟਵੀਟ ਨਾਲ ਸਲਾਖਾਂ ਦੇ ਪਿੱਛੇ ਖੜੇ ਇਮਰਾਨ ਦੀ ਤਸਵੀਰ ਵੀ ਸਾਂਝੀ ਕੀਤੀ ਹੈ 7 ਏਟੀਏ ਅੱਤਵਾਦ ਰੋਕੂ ਐਕਟ ਅਧੀਨ ਗੈਰ ਜ਼ਮਾਨਤੀ ਧਾਰਾ ਹੈ

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nankana Sahib attack: Foreign Ministry summoned Pakistani High Commissioner