ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੀਰਵਾਰ ਨੂੰ ਨਾਰਦ ਸਟਿੰਗ ਮਾਮਲੇ ਵਿੱਚ ਸੀਨੀਅਰ ਆਈਪੀਐਸ ਅਧਿਕਾਰੀ ਐਸਐਮਐਚ ਮਿਰਜ਼ਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਇਹ ਪਹਿਲੀ ਗ੍ਰਿਫ਼ਤਾਰੀ ਹੈ।
ਸਾਲ 2016 ਵਿੱਚ ਪੱਛਮੀ ਬੰਗਾਲ ਸਰਕਾਰ ਦੇ ਮੰਤਰੀ ਅਤੇ ਤ੍ਰਿਣਾਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਸਣੇ ਪਾਰਟੀ ਦੇ 13 ਨੇਤਾਵਾਂ ਵਿਰੁਧ ਸੀ.ਬੀ.ਆਈ. ਨੇ ਨਾਰਦ ਸਟਿੰਗ ਕਾਂਡ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀ ਜਿਸ ਵਿੱਚ ਉਹ ਕਥਿਤ ਤੌਰ 'ਤੇ ਕੈਮਰੇ 'ਤੇ ਟੀਐਮਸੀ ਆਗੂ ਅਤੇ ਆਈਪੀਐਸ ਅਧਿਕਾਰੀ ਨਕਦੀ ਲੈਂਦੇ ਫੜੇ ਗਏ ਸਨ।
ਮਿਰਜ਼ਾ ਉਸ ਸਮੇਂ ਵਰਧਮਾਨ ਜ਼ਿਲ੍ਹੇ ਵਿੱਚ ਸੁਪਰਡੈਂਟ ਵਜੋਂ ਤਾਇਨਾਤ ਸੀ। ਮਿਰਜ਼ਾ ਨੂੰ ਡਾਕਟਰੀ ਜਾਂਚ ਤੋਂ ਬਾਅਦ ਸੀਬੀਆਈ ਕੋਰਟ ਲਿਜਾਇਆ ਗਿਆ ਹੈ।
ਇਸ ਸਟਿੰਗ ਆਪ੍ਰੇਸ਼ਨ ਨੂੰ ਸਾਲ 2016 ਵਿੱਚ ਹੋਏ ਬੰਗਾਲ ਚੋਣਾਂ ਤੋਂ ਪਹਿਲਾਂ ਜਾਰੀ ਕੀਤਾ ਗਿਆ ਸੀ ਜਿਸ ਨਾਲ ਰਾਜਨੀਤਿਕ ਤੂਫਾਨ ਆ ਗਿਆ ਸੀ। ਨਾਰਦ ਨਿਊਜ਼ ਡਾਟ ਕਾਮ ਵੱਲੋਂ ਕੀਤੇ ਗਏ ਇਸ ਸਟਿੰਗ ਆਪਰੇਸ਼ਨ ਨੂੰ ਦੋ ਸਾਲ ਤੱਕ ਗਿਆ।