ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NDA ਦੇ ਨੇਤਾ ਚੁਣੇ ਗਏ ਨਰਿੰਦਰ ਮੋਦੀ

NDA ਦੇ ਨੇਤਾ ਚੁਣੇ ਗਏ ਨਰਿੰਦਰ ਮੋਦੀ 8:00 ਵਜੇ ਮਿਲਣਗੇ ਰਾਸ਼ਟਰਪਤੀ ਨੂੰ

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ (NDA) ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੀ ਇੱਕ ਮੀਟਿੰਗ ਸੰਸਦ ਦੇ ਸੈਂਟਰਲ ਹਾਲ ਵਿੱਚ ਹੋਈ। ਸਨਿੱਚਰਵਾਰ ਨੂੰ ਹੋਣ ਵਾਲੀ ਇਸ ਮੀਟਿੰਗ ’ਚ ਰਸਮੀ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐੱਨਡੀਏ (NDA) ਦਾ ਨੇਤਾ ਚੁਣਿਆ ਗਿਆ। ਇਸ ਦੇ ਨਾਲ ਹੀ ਸਰਕਾਰ ਦੇ ਗਠਨ ਵੱਲ ਅੱਗੇ ਵਧਣ ਦਾ ਕਦਮ ਚੁੱਕਿਆ ਗਿਆ। ਸ੍ਰੀ ਮੋਦੀ ਨੂੰ ਆਗੂ ਚੁਣਨ ਦਾ ਐਲਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕੀਤਾ।

 

 

ਸ੍ਰੀ ਮੋਦੀ ਅੱਜ ਰਾਤੀਂ 8:00 ਵਜੇ ਰਾਸ਼ਟਰਪਤੀ ਨੂੰ ਮਿਲਣਗੇ। ਅੱਜ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਐਤਕੀਂ ਚੋਣਾਂ 'ਚ ਵੱਡੀਆਂ ਜਿੱਤਾਂ ਮਿਲਣ ਨਾਲ ਜ਼ਿੰਮੇਵਾਰੀ ਵੀ ਵਧ ਗਈ ਹੈ।

 

 

ਇਹ ਮੀਟਿੰਗ ਅੱਜ ਸ਼ਾਮੀਂ 5 ਵਜੇ ਸ਼ੁਰੂ ਹੋ ਗਈ ਸੀ। ਇਸ ਮੀਟਿੰਗ ਲਈ ਐੱਨਡੀਏ ਦੇ ਸਾਰੇ ਸੰਸਦ ਮੇਂਬਰ ਸੈਂਟਰਲ ਹਾਲ ’ਚ ਪੁੱਜ ਚੁੱਕੇ ਸਨ।

 

 

ਐੱਨਡੀਏ ਦੇ ਸਾਰੇ ਸੰਸਦ ਮੈਂਬਰ ਸੈਂਟਰਲ ਹਾਲ ਪੁੱਜ ਗਏ ਸਨ; ਜਿੱਥੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਵੀ ਮੌਜੂਦ ਸਨ।

 

 

ਮਥੁਰਾ ਤੋਂ ਜਿੱਤ ਕੇ ਪੁੱਜੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਵੀ ਸੰਸਦ ਭਵਨ ਪੁੱਜੇ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਕਾਫ਼ੀ ਮਿਹਨਤ ਕੀਤੀ ਤੇ ਉਨ੍ਹਾਂ ਸਮੁੱਚੇ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ। ‘ਮੈਂ ਵੀ ਜਿੱਤ ਕੇ ਆਈ ਹਾਂ। ਮੈਨੂੰ ਖ਼ੁ਼ਸ਼ੀ ਹੈ ਕਿ ਆਪਣੇ ਲੋਕ ਸਭਾ ਖੇਤਰ ਵਿੱਚ ਮੈਂ ਕੁਝ ਚੰਗੇ ਕੰਮ ਕੀਤੇ ਤੇ ਇਹੋ ਕਾਰਨ ਹੈ ਕਿ ਮੈਂ ਇੱਥੇ ਪੁੱਜੀ ਹਾਂ।’

 

 

ਇਸੇ ਤਰ੍ਹਾਂ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਜਿੱਤੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਵੀ ਮੀਟਿੰਗ ਵਿੱਚ ਪੁੱਜੇ। ਚੰਡੀਗੜ੍ਹ ਤੋਂ ਭਾਜਪਾ ਐੱਮਪੀ ਕਿਰਨ ਖੇਰ ਪੁੱਜੇ। ਸ਼ਿਵ ਸੈਨਾ ਮੁਖੀ ਊਧਵ ਠਾਕਰੇ ਵੀ ਅੱਜ ਖ਼ਾਸ ਤੌਰ ’ਤੇ ਦਿੱਲੀ ਪੁੱਜੇ।

 

 

ਇੱਥੇ ਵਰਨਣਯੋਗ ਹੈ ਕਿ ਨਰਿੰਦਰ ਮੋਦੀ ਨੂੰ ਪਹਿਲਾਂ ਹੀ ਐੱਨਡੀਏ ਦਾ ਆਗੂ ਐਲਾਨਿਆ ਜਾ ਚੁੱਕਾ ਸੀ; ਅਜਿਹੇ ਹਾਲਾਤ ਵਿੱਚ ਇਸ ਮੀਟਿੰਗ ਨੂੰ ਇੱਕ ਤਰ੍ਹਾਂ ਰਸਮੀ ਕਾਰਵਾਈ ਮੰਨਿਆ ਜਾ ਰਿਹਾ ਹੈ।

 

 

ਗ਼ੌਰਤਲਬ ਹੈ ਕਿ ਭਾਜਪਾ ਇਕੱਲੀ 302 ਸੀਟਾਂ ਜਿੱਤ ਚੁੱਕੀ ਹੈ ਤੇ ਐੱਨ ਡੀਏ ਨੇ 350 ਸੀਟਾਂ ਜਿੱਤੀਆਂ ਹਨ।

NDA ਦੇ ਨੇਤਾ ਚੁਣੇ ਗਏ ਨਰਿੰਦਰ ਮੋਦੀ 8:00 ਵਜੇ ਮਿਲਣਗੇ ਰਾਸ਼ਟਰਪਤੀ ਨੂੰ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Narendra Modi elected leader of NDA will meet President at 8 pm