ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਨੇ ਗਰਭਵਤੀ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ

ਮੋਦੀ ਸਰਕਾਰ ਨੇ ਗਰਭਵਤੀ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਦੇ ਲਾਭਪਾਤਰੀਆਂ ਦੀ ਜਣੇਪਾ ਖਰਚ ਰਕਮ ਨੂੰ ਵਧਾ ਦਿੱਤਾ ਗਿਆ ਹੈ। ਹੁਣ ਗਰਭਵਤੀ ਔਰਤਾਂ ਨੂੰ 7500 ਰੁਪਏ ਮਿਲਣਗੇ। ਪਹਿਲਾਂ ਉਨ੍ਹਾਂ ਨੂੰ 5000 ਰੁਪਏ ਮਿਲਦੇ ਸਨ।
 

ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੀ ਪ੍ਰਧਾਨਗੀ ’ਚ ਮੀਟਿੰਗ ਹੋਈ। ਇਸ ਮੀਟਿੰਗ 'ਚ ਫੈਸਲਾ ਲਿਆ ਗਿਆ ਕਿ ਈਐਸਆਈ ਦੇ ਨੈੱਟਵਰਕ ਤੋਂ ਬਾਹਰ ਦੇ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਵਾਲੀਆਂ ਲਾਭਪਾਤਰੀ ਔਰਤਾਂ ਨੂੰ 50 ਫੀਸਦੀ ਵੱਧ ਰਕਮ ਦਿੱਤੀ ਜਾਵੇਗੀ। ਮਤਲਬ ਹੁਣ ਗਰਭਵਤੀ ਔਰਤਾਂ ਨੂੰ 5000 ਦੀ ਬਜਾਏ 7500 ਰੁਪਏ ਮਿਲਣਗੇ।

 


 

ਜਿਸ ਤਰ੍ਹਾਂ ਖਰਚਾ ਵੱਧ ਰਿਹਾ ਹੈ, ਉਸ ਨਾਲ ਗਰਭਵਤੀ ਔਰਤਾਂ ਲਈ 5000 ਰੁਪਏ ਦੀ ਰਕਮ ਮਾਮੂਲੀ ਜਾਪਦੀ ਸੀ। ਜਿਸ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਹੈ।
 

ਜ਼ਿਕਰਯੋਗ ਹੈ ਕਿ ਨਿਗਮ ਵੱਲੋਂ ਜਣੇਪਾ ਖਰਚਾ ਉਨ੍ਹਾਂ ਲਾਭਪਾਤਰੀ ਔਰਤਾਂ ਨੂੰ ਦਿੱਤਾ ਜਾਂਦਾ ਹੈ ਜੋ ਈਐਸਆਈਸੀ ਨੈੱਟਵਰਕ ਦੇ ਹਸਪਤਾਲਾਂ ਤੱਕ ਪਹੁੰਚ ਨਾ ਹੋਣ ਕਾਰਣ ਹੋਰ ਹਸਪਤਾਲਾਂ ’ਚ ਮੈਟਰਨਿਟੀ ਸੇਵਾਵਾਂ ਦਾ ਲਾਭ ਚੁੱਕਦੀਆਂ ਹਨ।
 

ਦੇਸ਼ ਭਰ 'ਚ ਈਐਸਆਈਸੀ ਦੇ 150 ਤੋਂ ਵੱਧ ਹਸਪਤਾਲ ਹਨ। ਇਨ੍ਹਾਂ ਹਸਪਤਾਲਾਂ 'ਚ ਆਮ ਤੋਂ ਲੈ ਕੇ ਗੰਭੀਰ ਬਿਮਾਰੀਆਂ ਦੇ ਇਲਾਜ ਦੀ ਸਹੂਲਤ ਉਪਲੱਬਧ ਹੈ। ਹਾਲਾਂਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਲੋਕ ਈਐਸਆਈਸੀ ਦੇ ਲਾਭਪਾਤਰੀ ਹਨ ਪਰ ਕਿਤੇ ਹੋਰ ਇਲਾਜ ਕਰਵਾ ਰਹੇ ਹਨ ਤਾਂ ਉਨ੍ਹਾਂ ਨੂੰ ਇਲਾਜ ਲਈ ਪੈਸੇ ਦਿੱਤੇ ਜਾਣੇ ਚਾਹੀਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Narendra Modi Government has decided to increase the confinement expenses of the pregnant women