ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ‘ਡਾਕੀਆ ਬੈਂਕ ਵੀ ਲਿਆਇਆ`, ਮੋਦੀ ਵੱਲੋਂ ਇੰਡੀਆ ਪੋਸਟ ਪੇਮੈਂਟ ਬੈਂਕ ਦਾ ਉਦਘਾਟਨ

ਹੁਣ ‘ਡਾਕੀਆ ਬੈਂਕ ਵੀ ਲਿਆਇਆ`, ਮੋਦੀ ਵੱਲੋਂ ਇੰਡੀਆ ਪੋਸਟ ਪੇਮੈਂਟ ਬੈਂਕ ਦਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਤਾਲਕਟੋਰਾ ਸਟੇਡੀਅਮ `ਚ ਅੱਜ ਭਾਰਤੀ ਡਾਕ ਦੇ ਭੁਗਤਾਨ ਬੈਂਕ ‘ਇੰਡੀਆ ਪੋਸਟ ਪੇਮੈਂਟਸ ਬੈਂਕ` (ਆਈਪੀਪੀਬੀ) ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਦੇਸ਼ ਭਰ `ਚ ਇਸ ਦੀਆਂ 650 ਸ਼ਾਖ਼ਾਵਾਂ ਅਤੇ 3,250 ਡਾਕਘਰਾਂ `ਚ ਅਕਸੈੱਸ ਸੈਂਟਰ ਭਾਵ ਸੇਵਾ ਕੇਂਦਰ ਸ਼ੁਰੂ ਹੋ ਗਏ।


ਸ੍ਰੀ ਮੋਦੀ ਨੇ ਸਟੇਡੀਅਮ `ਚ ਮੌਜੂਦ ਵਿਡੀਓ ਕਾਨਫ਼ਰੰਸਿੰਗ ਰਾਹੀਂ ਜੁੜੇ 21 ਲੱਖ ਤੋਂ ਵੱਧ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਤੋਂ ‘ਡਾਕੀਆ ਡਾਕ ਲਿਆਇਆ` ਦੇ ਨਾਲ-ਨਾਲ ‘ਡਾਕੀਆ ਬੈਂਕ ਵੀ ਲਿਆਇਆ` ਹੈ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਨੂੰ ਬਹੁਤ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਹੈ। ਆਈਪੀਪੀਬੀ ਦੇਸ਼ ਦੇ ਅਰਥਚਾਰੇ ਅਤੇ ਸਮਾਜਕ ਵਿਵਸਥਾ ਵਿੱਚ ਵੱਡੀ ਤਬਦੀਲੀ ਲਿਆਉਣ ਜਾ ਰਿਹਾ ਹੈ। ਸਰਕਾਰ ਨੇ ਜਨ-ਧਨ ਰਾਹੀਂ ਗ਼ਰੀਬਾਂ ਨੂੰ ਪਹਿਲੀ ਵਾਰ ਬੈਂਕ ਤੱਕ ਪਹੁੰਚਾਇਆ ਸੀ। ਅੱਜ ਇਸ ਪਹਿਲ ਨਾਲ ਅਸੀਂ ਬੈਂਕ ਨੂੰ ਗ਼ਰੀਬਾਂ ਤੱਕ ਪਹੁੰਚਾ ਰਹੇ ਹਾਂ। 

ਹੁਣ ‘ਡਾਕੀਆ ਬੈਂਕ ਵੀ ਲਿਆਇਆ`, ਮੋਦੀ ਵੱਲੋਂ ਇੰਡੀਆ ਪੋਸਟ ਪੇਮੈਂਟ ਬੈਂਕ ਦਾ ਉਦਘਾਟਨ


ਪ੍ਰਧਾਨ ਮੰਤਰੀ ਨੇ ਕਿਹਾ - ‘ਤੁਹਾਡਾ ਬੈਂਕ, ਤੁਹਾਡੇ ਦੁਆਰ` ਸਿਰਫ਼ ਆਈਪੀਪੀਬੀ ਦੇ ਐਲਾਨ ਲਈ ਬੋਲਿਆ ਵਾਕ ਹੀ ਨਹੀਂ ਹੈ। ਇਹ ਸਰਕਾਰ ਦਾ ਸੁਫ਼ਨਾ ਵੀ ਹੈ। ਸਾਡਾ ਚਿੱਠੀ ਦੇਣ ਵਾਲਾ ਡਾਕੀਆ ਚਲਦਾ-ਫਿਰਦਾ ਬੈਂਕ ਵੀ ਬਣ ਗਿਆ ਹੈ। ਭਾਰਤੀ ਸਮਾਜ `ਚ ਡਾਕੀਏ ਦੀ ਅਹਿਮੀਅਤ ਦਾ ਜਿ਼ਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਦੇ ਸਰਕਾਰਾਂ ਪ੍ਰਤੀ ਵੀ ਲੋਕਾਂ ਦਾ ਵਿਸ਼ਵਾਸ ਡੋਲਿਆ ਹੋਵੇਗਾ ਪਰ ਡਾਕੀਏ ਪ੍ਰਤੀ ਕਦੇ ਵਿਸ਼ਵਾਸ ਨਹੀਂ ਡੋਲਿਆ।


ਸ੍ਰੀ ਮੋਦੀ ਨੇ ਕਿਹਾ ਕਿ ਇਹ ਸਿਰਫ਼ ਬੈਂਕ ਨਹੀਂ ਹੈ, ਸਗੋਂ ਇਹ ਪਿੰਡ, ਗ਼ਰੀਬ, ਮੱਧ ਵਰਗ ਦਾ ਭਰੋਸੇਯੋਗ ਸਹਿਯੋਗੀ ਵੀ ਸਿੱਧ ਹੋਣ ਵਾਲਾ ਹੈ, ਜੋ ਭਾਵਨਾ ਤੇ ਭਰੋਸੇਯੋਗਤਾ ਪਹਿਲਾਂ ਡਾਕੀਏ ਪ੍ਰਤੀ ਸੀ, ਹੁਣ ਵੀ ਉਂਝ ਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮੇਂ ਦੇ ਨਾਲ ਚੱਲਦਿਆਂ ਵਿਵਸਥਾ `ਚ ਤਬਦੀਲੀ ਵਿੱਚ ਯਕੀਨ ਰੰਖਦੀ ਹੈ। ਜਨਧਨ ਖਾਤੇ, ਵਸਤੂ ਤੇ ਸੇਵਾ ਟੈਕਸ ਆਦਿ ਤੋਂ ਬਾਅਦ ਹੁਣ ਇਸੇ ਲੜੀ ਵਿੱਚ ਇੰਡੀਆ ਪੋਸਟ ਪੇਮੈਂਟਸ ਬੈਂਕ ਵੀ ਜੁੜ ਗਿਆ ਹੈ।


ਉਨ੍ਹਾਂ ਕਿਹਾ ਕਿ ਡਾਕ ਵਿਭਾਗ ਦੇ ਦੇਸ਼ ਭਰ `ਚ ਡੇਢ ਲੱਖ ਤੋਂ ਵੱਧ ਡਾਕਘਰ ਹਨ, ਜਿਨ੍ਹਾਂ ਵਿੱਚ ਸਵਾ ਲੱਖ ਤੋਂ ਵੱਧ ਦਿਹਾਤੀ ਇਲਾਕਿਆਂ `ਚ ਹਨ। ਉਸ ਦੇ ਤਿੰਨ ਲੱਖ ਡਾਕੀਏ ਤੇ ਦਿਹਾਤੀ ਡਾਕ ਸੇਵਕ ਆਮ ਲੋਕਾਂ ਨਾਲ ਜੁੜੇ ਹੋਏ ਹਨ। ਹੁਣ ਡਾਕੀਏ ਦੇ ਹੱਥ ਵਿੱਚ ਸਮਾਰਟਫ਼ੋਨ ਅਤੇ ਝੋਲ਼ੇ `ਚ ਮਸ਼ੀਨ ਹੋਵੇਗੀ ਤੇ ਉਹ ਚੱਲਦਾ-ਫਿਰਦਾ ਬੈਂਕ ਬਣ ਜਾਵੇਗਾ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਪੀਪੀਬੀ ਡਿਜੀਟਲ ਲੈਣ-ਦੇਣ ਦੀ ਵਿਵਸਥਾ ਨੂੰ ਵਿਸਥਾਰ ਦੇਣ ਦੀ ਵੀ ਤਾਕਤ ਰੱਖਦਾ ਹੈ। ਇਸ ਵਿੰਚ ਬੱਚਤ ਖਾਤਾ, ਚਾਲੂ ਖਾਤਾ, ਧਨ ਦਾ ਤਬਾਦਲਾ, ਬਿਲ ਭੁਗਤਾਨ, ਸਿੱਧੇ ਲਾਭ ਦਾ ਤਬਾਦਲਾ ਜਿਹੀਆਂ ਸਹੂਲਤਾਂ ਹੋਣਗੀਆਂ। ਤੀਜੀ ਧਿਰ ਦੇ ਸਹਿਯੋਗ ਨਾਲ ਆਈਪੀਪੀਬੀ ਕਰਜ਼ਾ ਤੇ ਬੀਮਾ ਵੀ ਦੇਵੇਗਾ। ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਸੇਵਾਵਾਂ ਬੈਂਕ ਦੇ ਕਾਊਂਟਰ ਤੋਂ ਇਲਾਵਾ ਡਾਕੀਏ ਘਰ ਆ ਕੇ ਵੀ ਦੇਣ ਵਾਲੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Narendra Modi inaugurates India Post Payment Bank