ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨ ਕੀ ਬਾਤ: ਨਰਿੰਦਰ ਮੋਦੀ ਨੇ ਕੀਤਾ ਗੁਰੂ ਨਾਨਕ ਦੇਵ ਜੀ ਤੇ ਜੱਲਿਆਂਵਾਲੇ ਬਾਗ਼ ਦੇ ਸਾਕੇ ਦਾ ਜਿ਼ਕਰ

ਹਿੰਸਾ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ: ਨਰਿੰਦਰ ਮੋਦੀ

- ‘ਹਿੰਸਾ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ`

- ‘2019 `ਚ ਜੱਲ੍ਹਿਆਂਵਾਲਾ ਬਾਗ਼ ਕਾਂਡ ਦਾ ਸਾਕਾ ਵਾਪਰੇ ਨੂੰ 100 ਸਾਲ ਪੂਰੇ ਹੋ ਜਾਣਗੇ`

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੇਤਵਾਰ ਨੂੰ ਆਪਣੇ ਹਰਮਨਪਿਆਰੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ` ਦੇ 45ਵੇਂ ਐਡੀਸ਼ਨ `ਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਅਫ਼ਗ਼ਾਨਿਸਤਾਨ `ਤੇ ਜਿੱਤ ਹਾਸਲ ਕਰਨ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਖੇਡਾਂ ਸਮਾਜ ਨੂੰ ਇੱਕਜੁਟ ਕਰਨ ਅਤੇ ਨੌਜਵਾਨਾਂ ਦੀ ਪ੍ਰਤਿਭਾ ਤੇ ਹੁਨਰ ਨੂੰ ਨਿਖਾਰਨ ਦਾ ਸ਼ਾਨਦਾਰ ਸਾਧਨ ਹੈ। ਉਨ੍ਹਾਂ ਅਫ਼ਗ਼ਾਨਿਸਤਾਨ ਦੇ ਕ੍ਰਿਕੇਟ ਖਿਡਾਰੀ ਰਾਸਿ਼ਦ ਖ਼ਾਨ ਨੂੰ ਕ੍ਰਿਕੇਟ ਜਗਤ ਲਈ ਇੱਕ ਵਡਮੁੱਲੀ ਸੰਪਤੀ ਕਰਾਰ ਦਿੱਤਾ।

ਕੌਮਾਂਤਰੀ ਯੋਗਾ ਦਿਵਸ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ 125 ਕਰੋੜ ਜਨਤਾ ਲਈ ਇਹ ਮਾਣ ਦੀ ਗੱਲ ਹੈ ਕਿ ਉਨ੍ਹਾਂ ਨੇ ਭਾਰਤ ਦੀਆਂ ਹਥਿਆਰਬੰਦ ਫ਼ੌਜਾਂ ਦੇ ਜਵਾਨਾਂ ਨੂੰ ਜ਼ਮੀਨ, ਸਮੁੰਦਰ ਤੇ ਆਕਾਸ਼ ਵਿੱਚ ਯੋਗਾ ਕਰਦਿਆਂ ਤੱਕਿਆ। ਉਨ੍ਹਾਂ ਕਿਹਾ ਕਿ ਯੋਗਾ ਨੇ ਸਾਰੀਆਂ ਸਰਹੱਦਾਂ ਦੇ ਨਾਕੇ ਤੋੜ ਛੱਡੇ ਹਨ ਤੇ ਆਮ ਲੋਕਾਂ ਨੂੰ ਇੱਕਜੁਟ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲੀ ਜੁਲਾਈ ਨੂੰ ਡਾਕਟਰ ਦਿਵਸ ਹੈ ਤੇ ਡਾਕਟਰਾਂ ਦੀ ਭੂਮਿਕਾ ਸਿਰਫ਼ ਦਵਾਈਆਂ ਦੇਣ ਤੱਕ ਹੀ ਮਹਿਦੂਦ ਨਹੀਂ ਹੁੰਦੀ। ਮਾਂ ਕਿਉਂਕਿ ਜਨਮ ਦਿੰਦੀ ਹੈ, ਇਸੇ ਲਈ ਮਾਂ ਨੂੰ ਰੱਬ ਦਾ ਦਰਜਾ ਹਾਸਲ ਹੈ ਪਰ ਡਾਕਟਰ ਤਾਂ ਦੂਜਾ ਜਨਮ ਦਿੰਦੇ ਹਨ। ਡਾਕਟਰ ਸਾਡੇ ਦੋਸਤ ਹੁੰਦੇ ਹਨ। ਉਹ ਸਾਡਾ ਇਲਾਜ ਹੀ ਨਹੀਂ ਕਰਦੇ, ਸਗੋਂ ਸਾਨੂੰ ਠੀਕ ਕਰਦੇ ਹਨ। ਭਾਰਤੀ ਡਾਕਟਰਾਂ ਨੇ ਆਪਣੇ ਹੁਨਰ ਤੇ ਆਪਣੀਆਂ ਸਮਰੱਥਾਵਾਂ ਨਾਲ ਪੂਰੀ ਦੁਨੀਆ ਵਿੱਚ ਮੱਲਾਂ ਮਾਰੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੱਲਿਆਂਵਾਲਾ ਬਾਗ਼ ਦਾ ਸਾਕਾ ਵਾਪਰੇ ਨੂੰ 2019 `ਚ ਪੂਰੇ 100 ਵਰ੍ਹੇ ਹੋ ਜਾਣਗੇ। ਵੁਸ ਘਟਨਾ ਨੇ ਸਮੁੱਚੀ ਮਨੁੱਖਤਾ ਨੂੰ ਪ੍ਰਭਾਵਿਤ ਕੀਤਾ ਸੀ। ਉਹ ਘਟਨਾ ਸਾਨੂੰ ਇਹੋ ਸਿਖਾਉਂਦੀ ਹੈ ਕਿ ਹਿੰਸਾ ਤੇ ਜ਼ੁਲਮ ਨਾਲ ਕਦੇ ਕਿਸੇ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਸਕਦਾ। ਜਿੱਤ ਹਮੇਸ਼ਾ ਸ਼ਾਂਤੀ, ਅਹਿੰਸਾ ਤੇ ਬਲੀਦਾਨ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਸਮਾਜ `ਚੋਂ ਜਾਤ-ਪਾਤ ਦੂਰ ਕਰਨ ਦਾ ਜਤਨ ਕੀਤਾ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਜਨਤਾ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਜੀਐੱਸਟੀ ਭਾਵ ਮਾਲ ਤੇ ਸੇਵਾਵਾਂ ਕਰ ਲਾਗੂ ਕਰਨ ਵਿੱਚ ਆਪਣਾ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਜੀਐੱਸਟੀ ਦੇਸ਼ ਦੇ ‘ਸਹਿਕਾਰੀ ਸੰਘਵਾਦ` ਦੀ ਇੱਕ ਬਿਹਤਰੀਨ ਮਿਸਾਲ ਹੈ।       

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Narendra Modi Mann ki Baat