ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Hindustan Exclusive: ਰਾਫੇਲ ਸੌਦੇ ’ਚ ਜੇਲ੍ਹ ਜਾ ਸਕਦੇ ਨੇ ਮੋਦੀ : ਰਾਹੁਲ ਗਾਂਧੀ

Hindustan Exclusive: ਰਾਫੇਲ ਸੌਦੇ ’ਚ ਮੋਦੀ ਜੇਲ੍ਹ ਜਾ ਸਕਦੇ ਹਨ : ਰਾਹੁਲ ਗਾਂਧੀ

‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਫੇਲ ਦੇ ਮਾਮਲੇ ਵਿਚ ਜੇਲ੍ਹ ਜਾ ਸਕਦੇ ਹਨ,’ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸੂਰਤ ਤੋਂ ਬੇਲਗਾਮ ਦੀ ਹਵਾਈ ਯਾਤਰਾ ਦੌਰਾਨ ‘ਹਿੰਦੁਸਤਾਨ’ ਨਾਲ ਖਾਸ ਗੱਲਬਾਤ ਵਿਚ ਪਹਿਲੀ ਵਾਰ ਇਹ ਦਾਅਵਾ ਕੀਤਾ।

 

ਗੱਲਬਾਤ ਦੌਰਾਨ ਉਨ੍ਹਾਂ ਤੋਂ ਪੁੱਛਿਆ, ‘ਪ੍ਰਧਾਨ ਮੰਤਰੀ ਨੇ ਆਪਣੇ ਇੰਟਰਵਿਊ ਵਿਚ ਮੈਨੂੰ ਕਿਹਾ ਸੀ ਕਿ ਮੈਂ ਤਾਂ ਰਾਫੇਲ ਦੇ ਮਾਮਲੇ ਵਿਚ ਸਾਰੀਆਂ ਗੱਲਾਂ ਦਾ ਜਵਾਬ ਦੇ ਦਿੱਤਾ ਹੈ। ਤੁਸੀਂ ਲੋਕ ਉਨ੍ਹਾਂ ਤੋਂ (ਰਾਹੁਲ ਗਾਂਧੀ) ਇਹ ਕਿਉਂ ਨਹੀਂ ਪੁੱਛਦੇ ਕਿ ਉਨ੍ਹਾਂ ਦੇ ਦੋਸ਼ ਦਾ ਪ੍ਰਮਾਣ ਕੀ ਹੈ? ਹੁਣ ਤਾਂ ਸੁਪਰੀਮ ਕੋਰਟ ਨੇ ਵੀ ਰਾਫੇਲ ਸੌਦੇ ਦੀ ਵੈਧਤਾ ਉਤੇ ਮੋਹਰ ਲਗਾ ਦਿੱਤੀ ਹੈ। ਇਸ ਸਬੰਧੀ ਤੁਸੀਂ ਕੀ ਕਹੋਗੇ?

 

ਰਾਹੁਲ ਗਾਂਧੀ ਦਾ ਜਵਾਬ ਸੀ ਕਿ ‘ਹਿੰਦੂ’ ਅਖਬਾਰ ਨੇ ਰਾਫੇਲ ਸਬੰਧੀ ਜੋ ਦਸਤਾਵੇਜ ਛਾਪੇ ਹਨ, ਉਨ੍ਹਾਂ ਤੋਂ ਸਾਫ ਹੈ ਕਿ ਨਰਿੰਦਰ ਮੋਦੀ ਜੀ ਭਾਰਤ ਦੀ ‘ਨੇਗੋਸੀਏਸ਼ਨ ਟੀਮ’ ਨੂੰ ‘ਬਾਈਪਾਸ’ ਕਰ ਰਾਫੇਲ ਦੀ ਕੀਮਤ ਦੀ ਗੱਲਬਾਤ ਸਿੱਧੀ ਦਸੌਲਟ ਕੰਪਨੀ ਨਾਲ ਕਰ ਰਹੇ ਸਨ। ਇਕੱਲੇ ਇਨ੍ਹਾਂ ਕਾਗਜ਼ਾਂ ਦੇ ਆਧਾਰ ਉਤੇ ਨਰਿੰਦਰ ਮੋਦੀ ਜੇਲ੍ਹ ਜਾ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਹਿੰਦੁਸਤਾਨ ਦੀ ਨੇਗੋਸੀਏਸ਼ਨ ਟੀਮ ਕਹਿ ਰਹੀ ਹੈ ਕਿ ਸਾਡਾ ਸਾਲਾਂ ਦਾ ਕੰਮ ਪ੍ਰਧਾਨ ਮੰਤਰੀ ਨੇ ਬਾਈਪਾਸ ਕਰ ਦਿੱਛਾ। ਬਾਈਪਾਸ ਕਰਨ ਦਾ ਕੋਈ ਨਾ ਕੋਈ ਕਾਰਨ ਤਾਂ ਹੋਵੇਗਾ? ਇਕ ਹੀ ਕਾਰਨ ਹੋ ਸਕਦਾ ਹੈ ਭ੍ਰਿਸ਼ਟਾਚਾਰ। ਮੋਦੀ ਜੀ ਨੇ ਉਨ੍ਹਾਂ ਕਾਗਜ਼ਾਂ ਬਾਰੇ ਅੱਜ ਤੱਕ ਕੁਝ ਨਹੀਂ ਬੋਲਿਆ ਹੈ।‘

 

‘ਜੇਕਰ ਤੁਸੀਂ ਸੱਤਾ ਵਿਚ ਆਏ ਤਾਂ ਕੀ ਜਾਂਚ ਕਰਵਾਓਗੇ? ਸਵਾਲ ਦੇ ਜਵਾਬ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ‘ਦੇਸ਼ ਦਾ ਕਾਨੂੰਨ ਆਪਣਾ ਕੰਮ ਕਰੇਗਾ। ਰੱਖਿਆ ਖਰੀਦ ਪ੍ਰਣਾਲੀ ਹੈ, ਪਰ ਨਜ਼ਰਅੰਦਾਜ ਕੀਤਾ ਗਿਆ।  ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਮੈਨੂੰ (ਇਸ ਸਬੰਧੀ) ਕੁਝ ਪਤਾ ਨਹੀਂ। ਰੱਖਿਆ ਮੰਤਰਾਲੇ ਦੇ ਅਧਿਕਾਰੀ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਖੁਦ ਨੇਗੋਸੀਏਸ਼ਨ ਕਰ ਰਹੇ ਹਨ। ਇਹ ਇਕ ਅਪਰਾਧ ਹੈ।’

 

ਰਾਹੁਲ ਗਾਂਧੀ ਨੇ ਇਸ ਗੱਲਬਾਤ ਦੌਰਾਨ ਜੋਰ ਦੇ ਕੇ ਇਹ ਵੀ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਕਹਿੰਦੇ ਹਨ ਕਿ ਨਰਿੰਦਰ ਮੋਦੀ ਨੇ ਮੇਰੇ ਨਾਲ ਮੁਲਾਕਾਤ ਦੌਰਾਨ ਸ਼ਰਤ ਰਖੀ ਕਿ ਰਾਫੇਲ ਦਾ ਆਫਸੇਟ ਕਾਨਟ੍ਰੇਕਟ ਅਨਿਲ ਅੰਬਾਲੀ ਜੀ ਦੀ ਕੰਪਨੀ ਨੂੰ ਹੀ ਜਾਣਾ ਹੈ। 526 ਕਰੋੜ ਦਾ ਰਾਫੇਲ ਜਹਾਜ 1,600 ਕਰੋੜ ਤੋਂ ਜ਼ਿਆਦਾ ਖਰੀਦਿਆ ਜਾਵੇਗਾ ਅਤੇ ਉਹ ਹਿੰਦੁਸਤਾਨ ਵਿਚ ਵੀ ਨਹੀਂ ਬਣੇਗਾ। ਕੀ ਇਹ ਵਿਵਹਾਰ ਰਾਸ਼ਟਰਵਾਦੀ ਹੋ ਸਕਦਾ ਹੈ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Narendra Modi may go to jail in rafale Deal says Rahul Gandhi in Hindustan Exclusive Interview