ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੋਨਾਲਡ ਟਰੰਪ ਨੂੰ ਨਹੀਂ ਮਿਲੇਗਾ ਮਾਸਾਹਾਰੀ ਖਾਣਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਾਊਦੀ ਅਰਬ ਜਾਣ ਜਾਂ ਸਿੰਗਾਪੁਰ, ਉਨ੍ਹਾਂ ਨੂੰ ਕਦੇ ਮਹਿਸੂਸ ਨਹੀਂ ਹੁੰਦਾ ਕਿ ਉਹ ਅਮਰੀਕਾ ਤੋਂ ਬਾਹਰ ਹਨ। ਇਸ ਦਾ ਵੱਡਾ ਕਾਰਨ ਉਨ੍ਹਾਂ ਲਈ ਬਣਿਆ ਖਾਣਾ ਹੁੰਦਾ ਹੈ। ਉਹ ਕੈਚਅਪ ਦੇ ਨਾਲ ਬੀਫ (ਗਊ ਮਾਸ) ਪਸੰਦ ਕਰਦੇ ਹਨ। ਜਿੱਥੇ ਵੀ ਉਹ ਜਾਂਦੇ ਹਨ ਤਾਂ ਅਜਿਹੇ ਖਾਣੇ ਦੀ ਤਿਆਰੀ ਪਹਿਲਾਂ ਤੋਂ ਕਰ ਦਿੱਤੀ ਜਾਂਦੀ ਹੈ।
 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਭਾਰਤ ਪਹੁੰਚਣ ਵਾਲੇ ਹਨ। ਆਪਣੇ ਦੌਰੇ ਦੀ ਸ਼ੁਰੂਆਤ ਉਹ ਗੁਜਰਾਤ ਦੇ ਅਹਿਮਦਾਬਾਦ ਤੋਂ ਕਰਨਗੇ। ਇਸ ਤੋਂ ਬਾਅਦ ਆਗਰਾ ਅਤੇ ਦਿੱਲੀ ਜਾਣਗੇ। ਟਰੰਪ ਦੇ ਸਵਾਗਤ ਲਈ ਭਾਰਤ 'ਚ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਦੇ ਨਾਲ ਹੀ ਟਰੰਪ ਦੇ ਖਾਣੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟਰੰਪ ਨੂੰ ਭਾਰਤ 'ਚ ਸਿਰਫ਼ ਸ਼ਾਕਾਹਾਰੀ ਭੋਜਨ ਦਿੱਤਾ ਜਾਵੇਗਾ।
 

ਜਾਣਕਾਰੀ ਅਨੁਸਾਰ ਟਰੰਪ ਨੂੰ ਬੀਫ (ਗਊ ਮਾਸ) ਕਾਫੀ ਪਸੰਦ ਹੈ ਪਰ ਭਾਰਤ 'ਚ ਉਨ੍ਹਾਂ ਨੂੰ ਕਿਸੇ ਵੀ ਕਿਸਮ ਦਾ ਮਾਸਾਹਾਰੀ ਭੋਜਨ ਮਿਲੇਗਾ। ਉਨ੍ਹਾਂ ਨੂੰ ਸਿਰਫ਼ ਸ਼ਾਕਾਹਾਰੀ ਭੋਜਨ ਹੀ ਦਿੱਤਾ ਜਾਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਕਈ ਵਾਰ ਇਕੱਠੇ ਭੋਜਨ ਕਰਨਗੇ। ਪੀਐਮ ਮੋਦੀ ਖੁਦ ਸ਼ਾਕਾਹਾਰੀ ਹਨ। ਇਸੇ ਲਈ ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਟਰੰਪ ਨੂੰ ਸ਼ਾਕਾਹਾਰੀ ਭੋਜਨ ਦਿੱਤਾ ਜਾਵੇਗਾ।
 

ਇਸ ਦਾ ਇੱਕ ਹੋਰ ਕਾਰਨ ਇਹ ਵੀ ਹੈ ਕਿ ਜਿਨ੍ਹਾਂ ਥਾਵਾਂ 'ਤੇ ਰਾਸ਼ਟਰਪਤੀ ਟਰੰਪ ਪੂਜਾ ਕਰਨ ਜਾ ਰਹੇ ਹਨ, ਉੱਥੇ ਦੀ ਹਿੰਦੂ ਆਬਾਦੀ ਗਊ ਦੀ ਪੂਜਾ ਕਰਦੀ ਹੈ। ਅਜਿਹੀ ਸਥਿਤੀ 'ਚ ਟਰੰਪ ਦੇ ਸਲਾਹਕਾਰ ਉਨ੍ਹਾਂ ਲਈ ਭੋਜਨ ਦੀ ਸੂਚੀ ਤਿਆਰ ਕਰਨ 'ਚ ਰੁੱਝੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਟਰੰਪ ਅਤੇ ਮੋਦੀ ਰਾਸ਼ਟਰਪਤੀ ਭਵਨ ਵਿਖੇ ਇਕੱਠੇ ਡਿਨਰ ਕਰਨਗੇ।
 

ਇਸ ਤੋਂ ਇਲਾਵਾ ਗੱਲ ਕਰੀਏ Hi Tea ਮੈਨਿਊ ਦੀ ਤਾਂ ਵੈਲਕਮ ਡ੍ਰਿੰਕ 'ਚ ਜੂਸ ਅਤੇ ਨਾਰੀਅਲ ਪਾਣੀ ਹੋਵੇਗਾ। ਇਸ ਤੋਂ ਬਾਅਦ ਚਾਹ-ਕੌਫੀ ਨਾਲ ਕਈ ਕਿਸਮਾਂ ਦੇ ਕੂਕੀਜ਼, ਰੋਸਟੇਡ ਕਾਜੂ-ਬਦਾਮ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ। ਇਸ ਦੇ ਨਾਲ ਹੀ ਸਨੈਕਸ 'ਚ ਖਮਨ, ਬ੍ਰੋਕਲੀ ਅਤੇ ਕੋਰਨ ਬਟਨ ਸਮੋਸਾ ਹੋਵੇਗਾ। ਇਸ ਤੋਂ ਬਾਅਦ ਮਿੱਠੇ 'ਚ ਐਪਲ ਪਾਈ, ਕਾਜੂ ਕਤਲੀ ਅਤੇ ਫਲ ਪਰੋਸੇ ਜਾਣਗੇ।
ਟਰੰਪ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਮੈਕਡੋਨਲਡ ਵੀ ਭਾਰਤ 'ਚ ਬੀਫ ਬਰਗਰ ਨਹੀਂ ਵੇਚਦਾ। ਅਜਿਹੇ 'ਚ ਟਰੰਪ ਨੂੰ ਚੀਜ਼ ਬਰਗਰ ਨਾਲ ਕੰਮ ਚਲਾਉਣਾ ਪੈ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Narendra Modi plans to serve vegetarian food to the President Donald Trump