Modi Takes Oath as PM: ਪ੍ਰਧਾਨ ਮੰਤਰੀ ਮੋਦੀ ਨੇ 57 ਮੰਤਰੀਆਂ ਨਾਲ ਦੂਜੀ ਪਾਰੀ ਕੀਤੀ ਸ਼ੁਰੂ
ਨਰਿੰਦਰ ਮੋਦੀ ਨੂੰ ਅੱਜ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਕਾਰਜਕਾਲ ਵਜੋਂ ਵਿਦੇਸ਼ੀ ਆਗੂਆਂ, ਸਿਖਰ ਡਿਪਲੋਮੈਟਾਂ ਅਤੇ ਧਾਰਮਿਕ ਗੁਰੂਆਂ ਦੀ ਮੌਜੂਦਗੀ ਚ ਅਹੁਦੇ ਦੀ ਸਹੁੰ ਚੁਕਾਈ ਗਈ। ਸ਼ਾਮ ਦੇ 7 ਵਜੇ ਪੀਲੇ ਰੰਗ ਦੇ ਨਹਿਰੂ ਜੈਕੇਟ ਚ ਮੋਦੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪੀਐਮ ਅਹੁਦੇ ਦੀ ਸਹੁੰ ਚੁਕਾਈ ਗਈ।
ਮੋਦੀ ਤੋਂ ਬਾਅਦ ਸਭ ਤੋਂ ਸੀਨੀਅਰ ਮੰਤਰੀ ਰਾਜਨਾਥ ਸਿੰਘ ਨੇ ਸਹੁੰ ਚੁੱਕੀ ਅਤੇ ਮੁੜ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅਹੁਦੇ ਅਤੇ ਜਾਣਕਾਰੀ ਗੁਪਤ ਰੱਖਣ ਦੀ ਸਹੁੰ ਚੁਕੀ। ਅਮਿਤ ਸ਼ਾਹ ਨਾਲ ਮਿਲ ਕੇ ਪੀਐਮ ਮੋਦੀ ਦੀ ਅਗਵਾਈ ਚ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 543 ਲੋਕ ਸਭਾ ਸੀਟਾਂ ਚੋਂ 303 ਸੀਟਾਂ ਜਿੱਤੀਆਂ ਸਨ।
58 ਮੈਂਬਰੀ ਕੇਂਦਰੀ ਮੰਤਰੀ ਮੰਡਲ ਚ ਜਿਨ੍ਹਾਂ ਆਗੂਆਂ ਨੇ ਮੰਤਰੀ ਅਹੁਦੇ ਦੀ ਸਹੁੰ ਚੁਕੀ ਹੈ ਉਨ੍ਹਾਂ ਚ ਭਾਜਪਾ ਨੇਤਾ ਨਿਤਿਨ ਗਡਕਰੀ, ਸਦਾਨੰਦ ਗੌੜਾ, ਐਸ ਜੈਸ਼ੰਕਰ, ਨਿਰਮਲਾ ਸੀਤਾਰਮਨ ਆਦਿ ਸ਼ਾਮਲ ਹਨ। ਕਿਹਾ ਜਾ ਰਿਹਾ ਹੈ ਕਿ ਅਮਿਤ ਸ਼ਾਹ ਨੂੰ ਵਿੱਤ ਮੰਤਰਾਲਾ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
.