ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੇ 4 ਸਾਲਾਂ `ਚ 50 ਦੇਸ਼ਾਂ ਦੀ ਸੈਰ ਲਈ ਖ਼ਰਚੇ 355 ਕਰੋੜ

ਮੋਦੀ ਨੇ 4 ਸਾਲਾਂ `ਚ 50 ਦੇਸ਼ਾਂ ਦੀ ਸੈਰ ਲਈ ਖ਼ਰਚੇ 355 ਕਰੋੜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 48 ਮਹੀਨਿਆਂ ਦੌਰਾਨ 50 ਦੇਸ਼ਾਂ ਦੀ ਯਾਤਰਾ `ਤੇ ਕੁੱਲ 355 ਕਰੋੜ ਰੁਪਏ ਖ਼ਰਚ ਕੀਤੇ ਹਨ। ਉਹ ਕੁੱਲ 165 ਦਿਨਾਂ ਲਈ ਵਿਦੇਸ਼ ਰਹੇ।

ਇਹ ਜਾਣਕਾਰੀ ਸੂਚਨਾ ਦੇ ਅਧਿਕਾਰ ਤਹਿਤ ਪ੍ਰਧਾਨ ਮੰਤਰੀ ਦਫ਼ਤਰ ਤੋਂ ਹਾਸਲ ਕੀਤੀ ਗਈ ਹੈ। ਇਸ ਸਬੰਧੀ ਅਰਜ਼ੀ ਆਰਟੀਆਈ ਕਾਰਕੁੰਨ ਭੀਮੱਪਾ ਗਦਾਦ ਨੇ ਦਾਖ਼ਲ ਕੀਤੀ ਸੀ।

ਪ੍ਰਧਾਨ ਮੰਤਰੀ ਦੀਆਂ ਇਨ੍ਹਾਂ ਵਿਦੇਸ਼ ਯਾਤਰਾਵਾਂ `ਤੇ ਸਭ ਤੋਂ ਵੱਧ ਖ਼ਰਚਾ 2015 `ਚ ਉਦੋਂ ਹੋਇਆ ਸੀ, ਜਦੋਂ ਉਨ੍ਹਾਂ 9 ਤੋਂ ਲੈ ਕੇ 15 ਅਪ੍ਰੈਲ ਤੱਕ ਤਿੰਨ ਦੇਸ਼ਾਂ ਫ਼ਰਾਂਸ, ਜਰਮਨੀ ਤੇ ਕੈਨੇਡਾ ਦੀ ਯਾਤਰਾ ਕੀਤੀ ਸੀ। ਉਸ ਯਾਤਰਾ `ਤੇ ਕੁੱਲ 31 ਕਰੋੜ, 25 ਲੱਖ, 78 ਹਜ਼ਾਰ ਰੁਪਏ ਖ਼ਰਚ ਹੋਏ ਸਨ। ਉਨ੍ਹਾਂ ਦੀ ਵਿਦੇਸ਼ ਯਾਤਰਾ `ਤੇ ਸਭ ਤੋਂ ਘੱਟ ਖ਼ਰਚਾ 2.45 ਕਰੋੜ ਰੁਪਏ 2014 `ਚ ਉਦੋਂ ਹੋਇਆ ਸੀ, ਜਦੋਂ ਉਹ 15-16 ਜੂਨ ਨੂੰ ਭੂਟਾਨ ਗਏ ਸਨ।

ਭੀਮੱਪਾ ਨੂੰ ਗਿਲਾ ਹੈ ਕਿ ਦੇਸ਼ `ਚ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਸਰਕਾਰੀ ਦੌਰਿਆਂ `ਤੇ ਹੁਣ ਤੱਕ ਕੁੱਲ ਕਿੰਨਾ ਖ਼ਰਚਾ ਹੋਇਆ ਹੈ, ਇਸ ਬਾਰੇ ਪ੍ਰਧਾਨ ਮੰਤਰੀ ਦਾ ਦਫ਼ਤਰ ਕੋਈ ਜਾਣਕਾਰੀ ਦੇਣ ਲਹੀ ਤਿਆਰ ਨਹੀਂ ਹੈ। ਉਨ੍ਹਾਂ ਨੂੰ ਜਵਾਬ ਵਿੱਚ ਇਹੋ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਵਿਸ਼ੇਸ਼ ਸੁਰੱਖਿਆ ਗਾਰਡ (ਐੱਸਪੀਜੀ) ਜਿ਼ੰਮੇਵਾਰ ਹੁੰਦੀ ਹੈ ਤੇ ਉਸ ਨੂੰ ਆਰਟੀਆਈ ਤੋਂ ਛੋਟ ਹਾਸਲ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Narendra Modi spent 355 crore on abroad trips