ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਰਿੰਦਰ ਮੋਦੀ–ਅਮਿਤ ਸ਼ਾਹ ਦੀ ਜੋੜੀ ਕ੍ਰਿਸ਼ਨ–ਅਰਜੁਨ ਵਾਂਗ: ਰਜਨੀਕਾਂਤ

ਨਰਿੰਦਰ ਮੋਦੀ–ਅਮਿਤ ਸ਼ਾਹ ਦੀ ਜੋੜੀ ਕ੍ਰਿਸ਼ਨ–ਅਰਜੁਨ ਵਾਂਗ: ਰਜਨੀਕਾਂਤ

ਦੱਖਣੀ ਭਾਰਤ ਦੀਆਂ ਫ਼ਿਲਮਾਂ ਦੇ ਸੁਪਰ–ਸਟਾਰ ਰਜਨੀਕਾਂਤ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੋੜੀ ਦੀ ਤੁਲਨਾ ਕ੍ਰਿਸ਼ਨ–ਅਰਜੁਨ ਦੀ ਜੋੜੀ ਨਾਲ ਕੀਤੀ ਹੈ।

 

 

ਰਜਨੀਕਾਂਤ ਨੇ ਦੋਵੇਂ ਆਗੂਆਂ ਨੂੰ ਜੰਮੂ–ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਵਧੀਆ ਫ਼ੈਸਲਾ ਹੈ। ‘ਇਸ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿਲੋਂ ਵਧਾਈ।’

 

 

ਰਜਨੀਕਾਂਤ ਨੇ ਇਹ ਵੀ ਕਿਹਾ ਕਿ ਸੰਸਦ ਵਿੱਚ ਅਮਿਤ ਸ਼ਾਹ ਦੀ ਸਪੀਚ ਕਮਾਲ ਦੀ ਸੀ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਦੋਵੇਂ ਆਗੂਆਂ ਦੇ ਮਾਧਿਅਮ ਰਾਹੀਂ ਦੇਸ਼ ਨੂੰ ਸ਼ੁਭ–ਕਾਮਨਾਵਾਂ ਦੇ ਰਹੇ ਹਨ। ਰਜਨੀਕਾਂਤ ਨੇ ਇਹ ਗੱਲਾਂ ਚੇਨਈ ’ਚ ਆਯੋਜਿਤ ਉਸੇ ਪੁਸਤਕ ਰਿਲੀਜ਼ ਸਮਾਰੋਹ ਦੌਰਾਨ ਆਖੀਆਂ, ਜਿੱਥੇ ਅਮਿਤ ਸ਼ਾਹ ਵੀ ਮੌਜੂਦ ਸਨ।

 

 

ਇਸ ਪ੍ਰੋਗਰਾਮ ਵਿੱਚ ਉੱਪ–ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਕਾਰਜਕਾਲ ਦੇ ਦੋ ਸਾਲ ਮੁਕੰਮਲ ਹੋਣ ਮੌਕੇ ‘ਲਿਸਨਿੰਗ, ਲਰਨਿੰਗ ਐਂਡ ਲੀਡਿੰਗ’ ਨਾਂਅ ਦੀ ਪੁਸਤਕ ਰਿਲੀਜ਼ ਕੀਤੀ ਗਈ।

 

 

ਸ੍ਰੀ ਰਜਨੀਕਾਂਤ ਨੇ ਉੱਪ–ਰਾਸ਼ਟਰਪਤੀ ਵੈਂਕਈਆ ਨਾਇਡੂ ਦੀ ਵੀ ਰੱਜਵੀਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵੈਂਕਈਆ ਨਾਇਡੂ ਸਦਾ ਲੋਕਾਂ ਦੀ ਭਲਾਈ ਲਈ ਸੋਚਦੇ ਹਨ। ਉਹ ਗ਼ਲਤੀ ਨਾਲ ਇੱਕ ਸਿਆਸੀ ਆਗੂ ਬਣ ਗਏ ਕਿਉਂਕਿ ਉਹ ਇੱਕ ਮਹਾਨ ਅਧਿਆਤਮਕ ਆਗੂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Narinder Modi-Amit Shah duo is just like Krishan-Arjun says Ranjnikant