ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਮੁੱਖ ਸਕੱਤਰ ਨਰਪੇਂਦਰ ਮਿਸ਼ਰਾ ਅਗਲੇ ਪੰਜ ਸਾਲਾਂ ਤੱਕ ਹੋਰ ਸ੍ਰੀ ਮੋਦੀ ਦੇ ਪ੍ਰਮੁੱਖ ਸਕੱਤਰ ਬਣੇ ਰਹਿਣਗੇ। ਕੇਂਦਰੀ ਕੈਬਿਨੇਟ ਦੀ ਅਪਾਇੰਟਮੈਂਟ ਕਮੇਟੀ ਨੇ ਇੱਕ ਵਾਰ ਫਿਰ ਨਰਪੇਂਦਰ ਮਿਸ਼ਰਾ (ਸੇਵਾ–ਮੁਕਤ IAS ਅਧਿਕਾਰੀ) ਨੂੰ ਪ੍ਰਧਾਨ ਮੰਤਰੀ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਹੈ।
31 ਮਈ, 2019 ਤੋਂ ਅਗਲੇ ਪੰਜ ਸਾਲਾਂ ਤੱਕ ਉਹ ਇਸ ਅਹੁਦੇ ਉੱਤੇ ਦੋਬਾਰਾ ਕਾਇਮ ਰਹਿਣਗੇ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਸ੍ਰੀ ਨਰਪੇਂਦਰ ਮਿਸ਼ਰਾ ਹੀ ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ ਸਨ।
ਸ੍ਰੀ ਨਰਪੇਂਦਰ ਮਿਸ਼ਰਾ ਸਾਲ 2006 ਤੋਂ ਲੈ ਕੇ 2009 ਤੱਕ TRAI (ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ) ਦੇ ਮੁਖੀ ਰਹਿ ਚੁੱਕੇ ਹਨ ਤੇ ਉਹ 2009 ਦੌਰਾਨ ਸੇਵਾ–ਮੁਕਤ ਹੋਏ ਸਨ।
69 ਸਾਲਾ ਸ੍ਰੀ ਨਰਪੇਂਦਰ ਮਿਸ਼ਰਾ 1967 ਬੈਚ ਦੇ ਉੱਤਰ ਪ੍ਰਦੇਸ਼ ਕਾਡਰ ਦੇ ਸੇਵਾ–ਮੁਕਤ IAS ਅਧਿਕਾਰੀ ਹਨ। ਉਹ ਰਾਜਨੀਤੀ ਵਿਗਿਆਨ ਤੇ ਲੋਕ–ਪ੍ਰਸ਼ਾਸਨ ਦੇ ਪੋਸਟ–ਗ੍ਰੈਜੂਏਟ ਹਨ।
ਕੇਂਦਰੀ ਕੈਬਿਨੇਟ ਦੀ ਅਪਾਇੰਟਮੈਂਟ ਕਮੇਟੀ ਨੇ ਇੱਕ ਵਾਰ ਫਿਰ ਪੀਕੇ ਮਿਸ਼ਰਾ (ਸੇਵਾ–ਮੁਕਤ ਆਈਏਐੱਸ ਅਧਿਕਾਰੀ) ਨੂੰ ਪ੍ਰਧਾਨ ਮੰਤਰੀ ਦਾ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਵੀ ਇਹ ਕਾਰਜਕਾਲ 31 ਮਈ ਤੋਂ ਸ਼ੁਰੂ ਹੋਵੇਗਾ।