ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਨਾਸਾ’ ਦੇ ਸੈਟੇਲਾਇਟ ਨੇ ਲੱਭ ਲਿਆ ਵਿਕਰਮ ਲੈਂਡਰ ਦਾ ਮਲਬਾ

‘ਨਾਸਾ’ ਦੇ ਸੈਟੇਲਾਇਟ ਨੇ ਲੱਭ ਲਿਆ ਵਿਕਰਮ ਲੈਂਡਰ ਦਾ ਮਲਬਾ

ਬੀਤੇ ਸਤੰਬਰ ਮਹੀਨੇ ਚੰਨ ਦੀ ਸਤ੍ਹਾ ਉੱਤੇ ਹਾਦਸਾਗ੍ਰਸਤ ਹੋਏ ਵਿਕਰਮ ਲੈਂਡਰ ਨੂੰ ਅਮਰੀਕੀ ਪੁਲਾੜ ਏਜੰਸੀ ‘ਨਾਸਾ’ (NASA) ਦੇ ਇੱਕ ਸੈਟੇਲਾਇਟ ਭਾਵ ਉਪਗ੍ਰਹਿ ਨੇ ਲੱਭ ਲਿਆ ਹੈ। ‘ਨਾਸਾ’ ਵੱਲੋਂ ਆਪਣੇ ਲੂਨਰ ਰੀ–ਕਨਸਾਇੰਸ ਆਰਬਿਟਰ (LRO) ਰਾਹੀਂ ਲਈ ਇੱਕ ਤਸਵੀਰ ਕੱਲ੍ਹ ਸੋਮਵਾਰ ਨੂੰ ਜਾਰੀ ਕੀਤੀ ਹੈ, ਜਿਸ ਵਿੱਚ ਪੁਲਾੜੀ ਜਹਾਜ਼ ਵਿਕਰਮ ਲੈਂਡਰ ਦੇ ਡਿੱਗਣ ਕਾਰਨ ਪ੍ਰਭਾਵਿਤ ਹੋਈ ਜਗ੍ਹਾ ਵਿਖਾਈ ਦੇ ਰਹੀ ਹੈ।

 

 

ਇਸ ਤਸਵੀਰ ਵਿੱਚ ਵਿਕਰਮ ਲੈਂਡਰ ਨਾਲ ਸਬੰਧਤ ਮਲਬੇ ਵਾਲਾ ਖੇਤਰ ਦਿਸ ਰਿਹਾ ਹੈ, ਜਿਸ ਦੇ ਕਈ ਕਿਲੋਮੀਟਰ ਤੱਕ ਲਗਭਗ ਇੱਕ ਦਰਜਨ ਤੋਂ ਵੀ ਵੱਧ ਥਾਵਾਂ ਉੱਤੇ ਮਲਬਾ ਖਿੰਡਿਆ ਦਿਸ ਰਿਹਾ ਹੈ।

 

 

‘ਨਾਸਾ’ ਨੇ ਆਪਣੇ ਇੱਕ ਬਿਆਨ ’ਚ ਕਿਹਾ ਹੈ ਕਿ ਉਸ ਨੇ 26 ਸਤੰਬਰ ਨੂੰ ਇਸ ਸਾਈਟ ਦੀ ਇੱਕ ਮੋਜ਼ੇਕ ਤਸਵੀਰ ਜਾਰੀ ਕੀਤੀ ਸੀ ਅਤੇ ਲੋਕਾਂ ਨੂੰ ਵਿਕਰਮ ਲੈਂਡਰ ਦੇ ਸੰਕੇਤ ਲੱਭਣ ਲਈ ਸੱਦਾ ਦਿੱਤਾ ਸੀ। ਉਸ ਤੋਂ ਬਾਅਦ ਸ਼ਾਨਮੁਗਾ ਸੁਬਰਾਮਨੀਅਮ ਨਾਂਅ ਦੇ ਇੱਕ ਵਿਅਕਤੀ ਨੇ ਮਲਬੇ ਦੀ ਕੁਝ ਸਹੀ ਪਛਾਣ ਨਾਲ ਐੱਲਆਰਓ ਪ੍ਰੋਜੈਕਟ ਨਾਲ ਸੰਪਰਕ ਕੀਤਾ।

 

 

ਸ਼ਾਨਮੁਗਾ ਵੱਲੋਂ ਹਾਦਸੇ ਵਾਲੀ ਮੁੱਖ ਥਾਂ ਦੇ ਉੱਤਰ–ਪੱਛਮ ਵਿੱਚ ਲਗਭਗ 750 ਮੀਟਰ ਦੀ ਦੂਰੀ ਉੱਤੇ ਸਥਿਤ ਮਲਬੇ ਨੂੰ ਪਹਿਲੇ ਮੋਜ਼ੇਕ (1.3 ਮੀਟਰ ਪਿਕਸਲ, 84 ਡਿਗਰੀ ਘਟਨਾ ਕੋਨ) ਵਿੱਚ ਇੱਕ ਸਿੰਗਲ ਚਮਕਦਾਰ ਪਿਕਸਲ ਦੀ ਸ਼ਨਾਖ਼ਤ ਕੀਤੀ ਗਈ ਸੀ।

 

 

ਨਵੰਬਰ ਮੋਜ਼ੇਕ ਸਭ ਤੋਂ ਵਧੀਆ ਵਿਖਾਉਂਦਾ ਹੈ। ਮਲਬੇ ਦੇ ਤਿੰਨ ਸਭ ਤੋਂ ਵੱਡੇ ਟੁਕੜੇ 2x2 ਪਿਕਸਲ ਦੇ ਹਨ। ਚੰਦਰਯਾਨ–2 ਨਾਲ ਅਮਰੀਕਾ, ਚੀਨ ਤੇ ਰੂਸ ਤੋਂ ਬਾਅਦ ਭਾਰਤ ਚੌਥਾ ਅਜਿਹਾ ਦੇਸ਼ ਬਣਨ ਦੀ ਆਸ ਕਰ ਰਿਹਾ ਸੀ, ਜੋ ਚੰਨ ਦੇ ਦੱਖਣੀ ਧਰੁਵ ਉੱਤੇ ਸਫ਼ਲ ਲੈਂਡਿੰਗ ਕਰੇ ਪਰ ਮੰਦੇਭਾਗੀਂ ਉਹ ਚੰਨ ਦੀ ਸਤ੍ਹਾ ਤੋਂ 2 ਕਿਲੋਮੀਟਰ ਪਹਿਲਾਂ ਹੀ ਟੁਕੜੇ–ਟੁਕੜੇ ਹੋ ਕੇ ਖਿੰਡ ਗਿਆ; ਜਿਸ ਦੀ ਤਸਵੀਰ ਹੁਣ ‘ਨਾਸਾ’ ਨੇ ਜਾਰੀ ਕੀਤੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NASA Satellite found Vikram Lander s debris