ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸਰੋ ਦੇ ਚੰਦਰਯਾਨ–2 ਮਿਸ਼ਨ ਨੇ ਪ੍ਰਭਾਵਿਤ ਕੀਤਾ : ਨਾਸਾ

ਇਸਰੋ ਦੇ ਚੰਦਰਯਾਨ–2 ਮਿਸ਼ਨ ਨੇ ਸਾਨੂੰ ਪ੍ਰਭਾਵਿਤ ਕੀਤਾ : ਨਾਸਾ

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਸਰੋ ਦੇ ਪੁਲਾੜ ਮਿਸ਼ਨ ਚੰਦਰਯਾਨ 2 ਦੀ ਸ਼ਲਾਘਾ ਕੀਤੀ ਹੈ। ਨਾਸਾ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪੁਲਾੜ ਮਿਸ਼ਨ ਮੁਸ਼ਕਲ ਹੁੰਦਾ ਹੈ। ਅਸੀਂ ਇਸਰੋ ਦੇ ਚੰਦਰਮਾ ਦੇ ਦੱਖਣੀ ਧਰੁਵ ਉਤੇ ਉਨ੍ਹਾਂ ਦੇ ਚੰਦਰਯਾਨ 2 ਮਿਸ਼ਨ ਨੂੰ ਉਤਾਰਣ ਦੇ ਯਤਨ ਦੀ ਸ਼ਲਾਘਾ ਕਰਦੇ ਹਾਂ। ਤੁਸੀਂ ਸਾਨੂੰ ਆਪਣੀ ਯਾਤਰਾ ਨਾਲ ਪ੍ਰੇਰਿਤ ਕੀਤਾ ਹੈ ਅਤੇ ਅਸੀਂ ਤੁਹਾਡੇ ਨਾਲ ਆਪਣੇ ਸੌਰ ਮੰਡਲ ਬਾਰੇ ਜਾਣਨ ਲਈ ਭਵਿੱਖ ਦੇ ਮੌਕਿਆਂ ਦੀ ਉਡੀਕ ਕਰ ਰਹੇ ਹਾਂ।

 

 

ਉਥੇ ਸੰਯੁਕਤ ਅਰਬ ਅਮੀਰਾਤ (ਯੂਏਈ) ਸਪੇਸ ਏਜੰਸੀ ਵੱਲੋਂ ਕਿਹਾ ਗਿਆ ਹੈ ਕਿ ਚੰਦਰਯਾਨ 2 ਨਾਲ ਸੰਪਰਕ ਟੁੱਟਣ ਉਤੇ ਅਸੀਂ ਆਪਣੇ ਵੱਲੋਂ ਇਸਰੋ ਦਾ ਪੂਰਾ ਸਹਿਯੋਗ ਕਰਾਂਗੇ। ਨਾਲ ਹੀ ਭਾਰਤ ਦੇ ਇਸ ਕਦਮ ਨੇ ਸਾਬਤ ਕੀਤਾ ਹੈ ਕਿ ਪੁਲਾੜ ਦੇ ਖੇਤਰ ਵਿਚ ਭਾਰਤ ਵੱਡੀ ਭੂਮਿਕਾ ਨਿਭਾਏਗਾ ਅਤੇ ਨਵੇਂ ਮਾਪ ਸਥਾਪਤ ਕਰੇਗਾ।

 

 

ਜ਼ਿਕਰਯੋਗ ਹੈ ਕਿ ਚੰਦ ਉਤੇ ਹੇਠਾਂ ਵੱਲ ਜਾਂਦੇ ਸਮੇਂ 2.1 ਕਿਲੋਮੀਟਰ ਦੀ ਉਚਾਈ ਉਤੇ ਜ਼ਮੀਨੀ ਸਟੇਸ਼ਨ ਨਾਲੋਂ ਇਸਦਾ ਸੰਪਰਕ ਟੁੱਟ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nasa says we commend ISRO attempt to land their Chandrayaan2 mission on the South Pole of Moon