ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਸਲਮਾਨਾਂ ਲਈ ਭਾਰਤ ਬਹੁਤ ਚੰਗਾ ਦੇਸ਼, ਇਮਰਾਨ ਚੀਨ 'ਚ ਲੜੇ ਜੰਗ: ਨਸੀਰੂਦੀਨ ਚਿਸ਼ਤੀ

ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੀ ਸਥਿਤੀ ਦਾ ਜਾਇਜ਼ਾ ਲੈਣ ਆਏ ਸੂਫੀ ਵਫ਼ਦ ਵੱਲੋਂ ਕਈ ਵੱਡੀਆਂ ਅਤੇ ਮਹੱਤਵਪੂਰਣ ਗੱਲਾਂ ਕਹੀਆਂ ਗਈਆਂ ਹਨ। ਸੂਫੀ ਵਫ਼ਦ ਦੇ ਮੈਂਬਰ ਨਸੀਰੂਦੀਨ ਚਿਸ਼ਤੀ ਨੇ ਕਿਹਾ ਕਿ ਵਾਦੀ ਵਿਚ ਮਨੁੱਖੀ ਅਧਿਕਾਰਾਂ ਦੀ ਕੋਈ ਉਲੰਘਣਾ ਸਾਹਮਣੇ ਨਹੀਂ ਆਈ ਹੈ।

 

ਵਫ਼ਦ ਨੇ ਕਈ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਜਾਣਕਾਰੀ ਮੰਗੀ ਪਰ ਸਾਰਿਆਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦਾਅਵੇ ਨੂੰ ਰੱਦ ਕਰ ਦਿੱਤਾ। ਦੱਸ ਦੇਈਏ ਕਿ ਆਲ ਇੰਡੀਆ ਸੂਫੀ ਸਜਾਦਾਨਸ਼ੀ ਕੌਂਸਲ ਦਾ ਵਫ਼ਦ ਅਜਮੇਰ ਸ਼ਰੀਫ ਦਰਗਾਹ ਦੇ ਨਸੀਰੂਦੀਨ ਚਿਸ਼ਤੀ ਦੀ ਅਗਵਾਈ ਚ ਤਿੰਨ ਦਿਨਾਂ ਦੌਰੇ ‘ਤੇ ਸੀ।

 

ਉਨ੍ਹਾਂ ਕਿਹਾ ਕਿ ਪਾਕਿਸਤਾਨ ਘਾਟੀ ਨੂੰ ਲੈ ਕੇ ਝੂਠ ਫੈਲਾ ਰਿਹਾ ਹੈ। ਉਨ੍ਹਾਂ ਨੇ ਜੇਹਾਦ ਲਈ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਸੱਦੇ ਨੂੰ ਸ਼ਰਮਨਾਕ ਕਰਾਰ ਦਿੱਤਾ। ਇਸ ਦੇ ਨਾਲ ਹੀ ਇਮਰਾਨ ਖਾਨ ਨੂੰ ਸਲਾਹ ਦਿੱਤੀ ਕਿ ਜੇਕਰ ਪਾਕਿਸਤਾਨ ਦਿਲਚਸਪੀ ਰੱਖਦਾ ਹੈ ਤਾਂ ਉਸਨੂੰ ਚੀਨ ਅਤੇ ਫਿਲਸਤੀਨ ਜਾ ਕੇ ਜੰਗ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਲਈ ਭਾਰਤ ਸਰਬੋਤਮ ਦੇਸ਼ ਹੈ।

 

ਦੱਸ ਦੇਈਏ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਤੋਂ ਪਾਕਿਸਤਾਨ ਲਗਾਤਾਰ ਇਹ ਝੂਠ ਦੁਨੀਆ ਵਿਚ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਸ਼ਮੀਰ ਦੇ ਲੋਕਾਂ ਨੂੰ ਭਾਰਤ ਵਿਚ ਤਸੀਹੇ ਦਿੱਤੇ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Naseeruddin Chishti Attacks on Pakistan after visiting Jammu and Kashmir