ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨਾਥੂਰਾਮ ਗੌਡਸੇ ਇੱਕ ਦੇਸ਼–ਭਗਤ ਸੀ: ਪ੍ਰੱਗਿਆ ਸਿੰਘ ਠਾਕੁਰ

​​​​​​​ਨਾਥੂਰਾਮ ਗੌਡਸੇ ਇੱਕ ਦੇਸ਼–ਭਗਤ ਸੀ: ਪ੍ਰੱਗਿਆ ਸਿੰਘ ਠਾਕੁਰ

ਭੋਪਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪ੍ਰੱਗਿਆ ਠਾਕੁਰ ਨੇ ਅੱਜ ਵੀਰਵਾਰ ਨੂੰ ਇਹ ਆਖ ਕੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ ਕਿ ‘ਮਹਾਤਮਾ ਗਾਂਧੀ ਦਾ ਕਾਤਲ ਨਾਥੂਰਾਮ ਗੌਡਸੇ ਇੱਕ ਦੇਸ਼–ਭਗਤ ਸੀ।’

 

 

ਪ੍ਰੱਗਿਆ ਠਾਕੁਰ ਸਿੰਘ ਨੇ ਕਿਹਾ ਕਿ – ‘ਨਾਥੂਰਾਮ ਗੌਡਸੇ ਇੱਕ ਦੇਸ਼–ਭਗਤ ਸੀ ਤੇ ਉਹ ਸਦਾ ਦੇਸ਼–ਭਗਤ ਰਹੇਗਾ। ਲੋਕ ਉਸ ਨੂੰ ਦਹਿਸ਼ਤਗਰਦ ਕਹਿੰਦੇ ਹਨ ਪਰ ਅਜਿਹੇ ਲੋਕਾਂ ਨੂੰ ਇਨ੍ਹਾਂ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।’

 

 

ਏਐੱਨਆਈ ਮੁਤਾਬਕ, ਦਰਅਸਲ ਬੀਤੇ ਦਿਨੀਂ ਫ਼ਿਲਮ ਅਦਾਕਾਰ ਤੋਂ ਸਿਆਸੀ ਆਗੂ ਬਣੇ ਕਮਲ ਹਸਨ ਨੇ ਕਿਹਾ ਸੀ ਕਿ ਆਜ਼ਾਦ ਭਾਰਤ ਦਾ ਪਹਿਲਾ ਦਹਿਸ਼ਤਗਰਦ ਇੱਕ ਹਿੰਦੂ ਨਾਥੂਰਾਮ ਗੌਡਸੇ ਸੀ। ਸ੍ਰੀ ਕਮਲ ਹਸਨ ਇਸ ਵੇਲੇ ਆਪਣੀ ‘ਮੱਕਲ ਨੀਧੀ ਮਾਏਮ’ ਨਾਂਅ ਦੀ ਪਾਰਟੀ ਦੇ ਪ੍ਰਧਾਨ ਹਨ।

 

 

ਕਮਲ ਹਸਨ ਦੇ ਇਸ ਬਿਆਨ ਦਾ ਕਾਫ਼ੀ ਵਿਰੋਧ ਹੋਇਆ ਸੀ। ਪਾਰਟੀ ਵੱਲੋਂ ਇੰਨੀ ਕੁ ਸਫ਼ਾਈ ਜ਼ਰੂਰ ਦਿੱਤੀ ਗਈ ਸੀ ਕਿ ਸ੍ਰੀ ਕਮਲ ਹਸਨ ਦੇ ਬਿਆਨ ਦੇ ਸੰਦਰਭ ਨੂੰ ਜਾਣੇ ਬਿਨਾ ਇਹ ਗੱਲ ਆਖੀ ਜਾ ਰਹੀ ਹੈ ਤੇ ਉਨ੍ਹਾਂ ਨੂੰ ‘ਹਿੰਦੂ–ਵਿਰੋਧੀ’ ਕਹਿਣਾ ਗ਼ਲਤ ਹੈ।

 

 

ਸਾਲ 2008 ਦੇ ਮਾਲੇਗਾਓਂ ਬੰਬ ਧਮਾਕੇ ਦੀ ਦੋਸ਼ੀ ਪ੍ਰੱਗਿਆ ਠਾਕੁਰ ਨੂੰ ਨਾਥੂਰਾਮ ਗੌਡਸੇ ਬਾਰੇ ਕਮਲ ਹਸਨ ਦੇ ਹਾਲੀਆ ਬਿਆਨ ਉੱਤੇ ਟਿੱਪਣੀ ਕਰਨ ਲਈ ਆਖਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nathuram Godse was a patriot says Pragya Singh Thakur